ਸ੍ਰੀ ਹਨੂੰਮਤ-ਆਈ.ਐੱਮ.ਟੀ. ਵਿਖੇ 6 ਨੂੰ ਹੋਵੇਗੀ ਕਾਨਵੋਕੇਸ਼ਨ ਸੈਰੇਮਨੀ
ਅਜੀਤ ਡੈਸਕ
04-02-2026
ਗੁਰਾਇਆ,3 ਫਰਵਰੀ (ਬਲਵਿੰਦਰ ਸਿੰਘ)-ਸ੍ਰੀ ਹਨੁਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਸ਼ਿਮਟ) ਦਾ ਕਨਵੋਕੇਸ਼ਨ ਸਮਾਗਮ 6 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਪਿ੍ੰਸੀਪਲ ਡਾ. ਪਲਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਸ ਦੌਰਾਨ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਜਦਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਪ੍ਰਸ਼ਾਂਤ ਗੌਤਮ ਪ੍ਰੋਫੈਸਰ ਅਤੇ ਸੈਨੇਟ ਮੈਂਬਰ, ਸੈਰ-
ਸਪਾਟਾ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਦੇ ਚੇਅਰਮੈਨ/ਮੁਖੀ ਡਾ. ਵਿਕਰਮ ਸੰਧੂ ਪ੍ਰੋਫੈਸਰ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐੱਸ.), ਦੇ ਨਾਲ ਡਾ. ਦਵਿੰਦਰ ਕੁਮਾਰ ਸ਼ਰਮਾ, ਪ੍ਰੋਫੈਸਰ ਐਮਰੀਟਸ ਗੈੱਸਟ ਆਫ਼ ਆਨਰਜ਼ ਵਜੋਂ ਮੌਜੂਦ ਰਹਿਣਗੇ |