13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਵਰਿਆਣਾ ਡੰਪ 'ਤੇ ਕੂੜਾ ਸੁੱਟਣ ਜਾ ਰਹੀਆਂ ਗੱਡੀਆਂ ਨੂੰ ਲੋਕਾਂ ਨੇ ਧਰਨਾ ਲਗਾ ਕੇ ਰੋਕਿਆ, ਲੱਗਾ ਜਾਮ

Ad Position 21
No active advertisement
ਅਜੀਤ ਡੈਸਕ 04-02-2026
ਜਲੰਧਰ, 3 ਫਰਵਰੀ (ਸ਼ਿਵ)-ਵਾਰਡ ਨੰਬਰ 60 ਦੇ ਕੋਲ ਮਾਤਾ ਸੰਤ ਨਗਰ ਦੇ ਇਲਾਕੇ ਦੇ ਲੋਕਾਂ ਨੇ ਸ਼ਹਿਰ ਤੋਂ ਉਨ੍ਹਾਂ ਦੇ ਨਾਲ ਹੀ ਵਰਿਆਣਾ ਡੰਪ ਨੂੰ ਕੂੜਾ ਸੁੱਟਣ ਜਾ ਰਹੀ ਗੱਡੀਆਂ ਦਾ ਰਸਤਾ ਧਰਨਾ ਲਗਾ ਕੇ ਰੋਕ ਦਿੱਤਾ ਕਿਉਂਕਿ ਲੋਕਾਂ ਦਾ ਕਹਿਣਾ ਸੀ ਕਿ ਜਿਹੜਾ ਕੂੜਾ ਲਿਆਇਆ ਜਾਂਦਾ ਹੈ, ਉਹ ਇੱਥੇ ਨਾਲ ਹੀ ਸੁੱਟ ਦਿੱਤਾ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਲੋਕਾਂ ਨੇ ਇਸ ਮਸਲੇ ਨੂੰ ਲੈ ਕੇ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਲਾਕੇ ਦੇ ਪ੍ਰਧਾਨ ਪ੍ਰਧਾਨ ਧਰਮਿੰਦਰ ਮਿਸ਼ਰਾ ਨੇ ਦੱਸਿਆ ਕਿ ਜਿਹੜਾ ਨਗਰ ਨਿਗਮ ਦੇ ਡਰਾਈਵਰ ਉੱਪਰ ਦੀ ਬਜਾਏ ਕੂੜਾ ਥੱਲੇ ਸੁੱਟ ਜਾਂਦੇ ਹਨ ਅਤੇ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਜਾਂਦਾ | ਅੱਜ ਉਨ੍ਹਾਂ ਨੇ ਸਵੇਰੇ 10 ਵਜੇ ਟੈਂਟ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ | ਉੱਧਰ ਇਸ ਧਰਨੇ ਪ੍ਰਦਰਸ਼ਨ ਨਾਲ ਸੜਕ ਜਾਮ ਰਹੀ ਜਿਸ ਕਰਕੇ ਕਈ ਗੱਡੀਆਂ ਫਸ ਗਈਆਂ | ਉਨ੍ਹਾਂ ਤਰਫ਼ੋਂ ਮੌਕੇ 'ਤੇ ਡਰਾਈਵਰਾਂ ਵਲੋਂ ਨਗਰ ਨਿਗਮ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਕਿ ਧਰਨਾ ਪ੍ਰਦਰਸ਼ਨ ਕਰ ਦਿੱਤਾ ਗਿਆ ਹੈ | ਧਰਨਾ ਪ੍ਰਦਰਸ਼ਨ ਕਰਕੇ ਕੂੜਾ ਚੁੱਕਣ ਦਾ ਕੰਮ ਪ੍ਰਭਾਵਿਤ ਰਿਹਾ ਹੈ ਤੇ ਕਈ ਥਾਵਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ | ਮੌਕੇ 'ਤੇ ਅਧਿਕਾਰੀਆਂ ਨੇ ਜਲੰਧਰ ਕਮਿਸ਼ਨਰ ਪੁਲਿਸ ਨੂੰ ਫ਼ੋਨ ਫ਼ੋਨ ਕਰਕੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਜਿਸ 'ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕÏਰ ਵਲੋਂ ਥਾਣਾ ਬਸਤੀ ਬਾਬਾ ਖੇਲ੍ਹ ਦੇ ਐੱਸ. ਐੱਚ. ਓ. ਦੀ ਡਿਊਟੀ ਲਗਾਈ | ਐੱਸ.ਐੱਚ.ਓ. ਜਤਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ | 12 ਵਜੇ ਅਤੇ ਨਗਰ ਨਿਗਮ ਅਧਿਕਾਰੀ ਸੈਂਟਰੀ ਇੰਸਪੈਕਟਰ ਦਿਨੇਸ਼ ਕੁਮਾਰ ਵੀ ਪਹੁੰਚੇ |
ਉਨ੍ਹਾਂ ਤੋਂ ਬਾਅਦ ਨਗਰ ਨਿਗਮ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ ਵੀ ਪਹੁੰਚੇ | ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕੀ ਜਿਹੜਾ ਸੜਕ ਦੇ ਵਿਚ ਕੂੜਾ ਪਿਆ ਹੈ, ਉਸ ਨੂੰ ਜਲਦੀ ਹੀ ਚੁਕਾਇਆ ਜਾਵੇਗਾ ਤੇ ਸੜਕ ਸਾਫ਼ ਕਰਵਾਈ ਜਾਵੇਗੀ | ਅਧਿਕਾਰੀਆਂ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਲੋਕਾਂ ਵਲੋਂ ਧਰਨਾ ਖ਼ਤਮ ਕੀਤਾ ਗਿਆ | ਇਸ ਮੌਕੇ ਧਰਮਿੰਦਰ ਮਿਸ਼ਰਾ, ਰਵੀ ਪਟੇਲ, ਕੁੰਦਨ ਸ੍ਰੀਵਾਸਤਵ, ਜਤਿੰਦਰ , ਪ੍ਰਤਾਪ ਹਾਜ਼ਰ ਸਨ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਦੁਬਾਰਾ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਤਾਂ ਉਹ ਨਿਗਮ ਦਫ਼ਤਰ ਦਾ ਘਿਰਾਓ ਕਰਨਗੇ |
ਨਿਗਮ ਦੀਆਂ ਨਵੀਆਂ 17 ਗੱਡੀਆਂ ਦੀਆਂ ਬੈਟਰੀਆਂ ਚੋਰੀ, ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ
ਜਲੰਧਰ, ਨਗਰ ਨਿਗਮ ਨੇ ਲੰਬੇ ਸਮੇਂ ਤੋਂ ਨਿਗਮ ਦੀ ਪੁਰਾਣੀ ਵਰਕਸ਼ਾਪ ਵਾਲੀ ਜਗ੍ਹਾ ਵਿਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਖ਼ਰੀਦ ਕੇ ਰੱਖੀਆਂ ਹਨ, ਪਰ ਉਨ੍ਹਾਂ ਦੀ ਵਰਤੋਂ ਨਾ ਕਰਨ ਕਰਕੇ ਉਨ੍ਹਾਂ 17 ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਹਨ | ਮੇਅਰ ਵਨੀਤ ਧੀਰ ਨੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਕੇਸ ਦਰਜ ਕਰਵਾਉਣ ਦੀ ਹਦਾਇਤ ਦਿੱਤੀ ਹੈ | ਨਗਰ ਨਿਗਮ ਵਲੋਂ ਛੋਟੇ ਹਾਥੀ ਜਿਹੜੇ ਕਿ ਸੀ. ਐੱਨ. ਜੀ. ਨਾਲ ਚੱਲਦੇ ਹਨ | ਉਹ ਪੁਰਾਣੀ ਵਰਕਸ਼ਾਪ ਦੀ ਪਾਰਕਿੰਗ ਵਿਚ ਲਾਵਾਰਸ ਖੜੇ ਕੀਤੇ ਹੋਏ ਹਨ | ਉਨ੍ਹਾਂ ਨੂੰ ਡਰਾਈਵਰਾਂ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਚਲਾਉਣ ਵਾਲਾ ਕੋਈ ਨਹੀਂ ਹੈ | ਲੋਕਾਂ ਦਾ ਕਹਿਣਾ ਸੀ ਕਿ ਹੈ ਕਰੋੜਾਂ ਰੁਪਏ ਦੇ ਸਮਾਨ ਨੂੰ ਬਾਹਰ ਧੁੱਪ ਖੜ੍ਹਾ ਕੀਤਾ ਹੋਇਆ ਹੈ ਤੇ ਇਨ੍ਹਾਂ ਦੀ ਦੇਖਰੇਖ ਨਹੀਂ ਕੀਤੀ ਜਾ ਰਹੀ ਹੈ | ਜੇਕਰ ਸੀ. ਐੱਨ. ਜੀ. ਵਾਲੇ ਆਟੋ ਨਹੀਂ ਚਲਾਉਣੇ ਸਨ ਤਾਂ ਇਨ੍ਹਾਂ ਦੀ ਖ਼ਰੀਦ ਕਿਉਂ ਕੀਤੀ | ਪਹਿਲਾਂ ਹੀ ਡੀਜ਼ਲ ਵਾਲੇ ਆਟੋ ਲੈਣੇ ਚਾਹੀਦੇ ਸਨ | ਇਨ੍ਹਾਂ ਗੱਡੀਆਂ ਦੀਆਂ ਬੈਟਰੀਆਂ ਚੋਰੀ ਹੋਣ ਦੀ ਕਾਫ਼ੀ ਚਰਚਾ ਹੋ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਦਿਲਚਸਪ ਹੋਣ ਦੀ ਸੰਭਾਵਨਾ ਅਗਲੀ ਖ਼ਬਰ ਸੜਕ ਕਿਨਾਰੇ ਖੜ੍ਹੇ ਨੰਬਰਦਾਰ 'ਤੇ 4 ਨੌਜਵਾਨਾਂ ਨੇ ਕੀਤਾ ਹਮਲਾ, ਜ਼ਖ਼ਮੀ <br/>
Ad Position 24