13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਏ. ਬੀ. ਵੀ. ਪੀ. ਪੰਜਾਬ ਦੀ ਸੂਬਾ ਕਾਰਜਕਾਰਨੀ ਬੈਠਕ ਹੋਈ

Ad Position 21
No active advertisement
ਅਜੀਤ ਡੈਸਕ 04-02-2026
ਜਲੰਧਰ, 3 ਫਰਵਰੀ (ਸ਼ੈਲੀ)-ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪੰਜਾਬ ਦੀ ਦੋ ਦਿਨਾਂ ਸੂਬਾ ਕਾਰਜਕਾਰੀ ਬੈਠਕ ਮੋਹਾਲੀ ਦੇ ਰੱਤਨ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿੱਚ ਖੇਤਰੀ ਸੰਗਠਨ ਮੰਤਰੀ ਗੌਰਵ ਅਤਰੀ, ਸੂਬਾ ਪ੍ਰਧਾਨ ਡਾ. ਪ੍ਰਸ਼ਾਂਤ ਗੌਤਮ, ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ ਤੇ ਸੂਬਾ ਸੰਗਠਨ ਮੰਤਰੀ ਸਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਸਮਾਪਤ ਹੋਈ | ਬੈਠਕ ਦੌਰਾਨ ਸੰਗਠਨਾਤਮਕ ਗਤੀਵਿਧੀਆਂ ਦੀ ਸਮੀਖਿਆ, ਆਉਣ ਵਾਲੇ ਅਕਾਦਮਿਕ ਸੈਸ਼ਨ ਦੀ ਕਾਰਜਯੋਜਨਾ ਤੇ ਵਿਦਿਆਰਥੀ ਹਿੱਤਾਂ ਨਾਲ ਜੁੜੇ ਵੱਖ-ਵੱਖ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਜਲੰਧਰ ਵਿਖੇ ਇਕ ਪ੍ਰੈੱਸ ਕਾਨਪ੍ਰੰਸ ਦੌਰਾਨ ਏਬੀਵੀਪੀ ਪੰਜਾਬ ਦੇ ਸੂਬਾ ਸਕੱਤਰ ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਏਬੀਵੀਪੀ ਸਿਰਫ਼ ਦੇਸ਼ ਹੀ ਨਹੀਂ, ਸਗੋਂ ਪੂਰੇ ਦੁਨੀਆ ਦਾ ਸਭ ਤੋਂ ਵੱਡਾ ਵਿਦਿਆਰਥੀ ਸੰਗਠਨ ਹੈ | ਚੰਡੀਗੜ੍ਹ ਵਿਖੇ ਬੈਠਕ ਬਾਰੇ ਉਨ੍ਹਾਂ ਜਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਠਕ ਵਿੱਚ ਏਬੀਵੀਪੀ ਪੰਜਾਬ ਵੱਲੋਂ ਪਿਛਲੇ ਵਰਿ੍ਹਆਂ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ ਤੇ ਆਉਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ | ਉਨ੍ਹਾਂ ਦਸਿਆ ਕਿ ਏ.ਬੀ.ਵੀ.ਪੀ. ਪੰਜਾਬ ਵੱਲੋਂ ਸੂਬੇ ਭਰ ਵਿਚ 15 ਫ਼ਰਵਰੀ ਤੱਕ ਨਗਰ ਖੇਡ ਕੁੰਭ ਦਾ ਆਯੋਜਨ ਕਰਵਾਇਆ ਜਾਵੇਗਾ, ਜਿਸ ਰਾਹੀਂ ਨੌਜਵਾਨਾਂ ਵਿੱਚ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ, ਪ੍ਰਤਿਭਾਵਾਂ ਨੂੰ ਮੰਚ ਦੇਣ ਅਤੇ ਨਸ਼ਾ-ਮੁਕਤ ਅਤੇ ਸਿਹਤਮੰਦ ਵਾਤਾਵਰਣ ਵਾਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ | ਏ.ਬੀ.ਵੀ.ਪੀ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਦਸਤਾਰਬੰਦੀ ਮੁਕਾਬਲਾ ਅਤੇ ਮਸ਼ਾਲ ਮਾਰਚ ਕਰੇਗੀ | 14 ਅਪ੍ਰੈਲ ਨੂੰ ਏ.ਬੀ.ਵੀ.ਪੀ. ਡਾ. ਭੀਮਰਾਓ ਅੰਬੇਡਕਰ ਜੀ ਦੀ ਜਯੰਤੀ ਮਨਾਏਗੀ | ਪੰਜਾਬ ਵਿੱਚ ਦਿਨੋਂ-ਦਿਨ ਵਿਗੜ ਰਹੀ ਕਾਨੂੰਨ-ਵਿਵਸਥਾ ਅਤੇ ਡਿੱਗਦੇ ਸਿੱਖਿਅਕ ਸੈਸ਼ਨ ਨੂੰ ਲੈ ਕੇ ਏ.ਬੀ.ਵੀ.ਪੀ. ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਸੂਬੇ ਵਿੱਚ ਵਧ ਰਹੀ ਨਸ਼ੇ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦੀ ਦਿਸ਼ਾ ਵਿੱਚ ਏਬੀਵੀਪੀ ਫਾਰਮਾ ਵਿਸ਼ਨ ਦੇ ਤਹਿਤ ਇੱਕ ਲੱਖ ਵਿਦਿਆਰਥੀਆਂ ਨੂੰ ਜਾਗਰੂਕ ਕਰਕੇ ਸਹੁੰ ਦਿਵਾਏਗੀ | ਇਸ ਮੌਕੇ ਸੂਬਾ ਸਹਿ ਸਕੱਤਰ ਅੰਕਿਤ ਕੁੰਦਰਾ, ਮਹਾਨਗਰ ਸਹਿ ਮੰਤਰੀ ਜਸ਼ਨਪ੍ਰੀਤ ਸਿੰਘ, ਤਮੰਨਾ, ਮਾਨਸੀ ਗੁਪਤਾ, ਗੁਰਵੀਰ ਸਿੰਘ, ਕਨਿਕਾ, ਪਲਕ ਵਰਮਾ, ਰਾਘਵ ਭਾਰਦਵਾਜ, ਨਿਰਦੇਸ਼ ਖਜੂਰਿਆ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਕੈਂਟ 'ਚ ਘਟੀਆ ਕੰਮਾਂ ਨੂੰ ਲੈ ਕੇ ਮੇਅਰ ਵਲੋਂ ਕਾਰਵਾਈ, ਠੇਕੇਦਾਰ ਬਲੈਕ ਲਿਸਟ ਅਗਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ਦੇ ਵਿਦਿਆਰਥੀ ਯੁਵਰਾਜ ਭਾਟੀਆ ਵਲੋਂ ਤੁਰਕੀ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24