13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸ੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ <br/>

Ad Position 21
No active advertisement
ਸ੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ, ਮਲਸੀਆਂ ਵਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦੇ ਕਲੱਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਪੱਡਾ, ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਤੇ ਮੈਂਬਰ | ਤਸਵੀਰ- ਸੁਖਦੀਪ ਸਿੰਘ <br/> 04-02-2026
ਮਲਸੀਆਂ, 3 ਫਰਵਰੀ (ਸੁਖਦੀਪ ਸਿੰਘ)-ਬਾਬਾ ਸਾਹਿਬ ਸਿੰਘ ਬੇਦੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਸ੍ਰੀ ਦਮਦਮਾ ਸਾਹਿਬ ਸਪੋਰਟਸ ਕਲੱਬ (ਰਜਿ.) ਮਲਸੀਆਂ ਵਲੋਂ ਐੱਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 30ਵਾਂ ਸਲਾਨਾ ਕਬੱਡੀ ਟੂਰਨਾਮੈਂਟ 8 ਫਰਵਰੀ ਨੂੰ ਖੇਡ ਸਟੇਡੀਅਮ, ਮਲਸੀਆਂ ਵਿਖੇ ਕਰਵਾਇਆ ਜਾਵੇਗਾ, ਜਿਸ ਸੰਬੰਧੀ ਪ੍ਰਬੰਧਕ ਕਮੇਟੀ ਵਲੋਂ ਕਬੱਡੀ ਟੂਰਨਾਮੈਂਟ ਦਾ ਪੋਸਟਰ ਜਾਰੀ ਕੀਤਾ ਗਿਆ | ਕਲੱਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਪੱਡਾ ਅਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਹਰਜਿੰਦਰ ਸਿੰਘ ਬਹੁਗੁਣ (ਕੈਨੇਡਾ), ਬਲਬੀਰ ਸਿੰਘ ਬਹੁਗੁਣ (ਕੈਨੇਡਾ), ਜਗਪਾਲ ਸਿੰਘ ਚੰਦੀ, ਸ਼ਿਵ ਦੇਵ ਸਿੰਘ, ਰਣਜੀਤ ਸਿੰਘ ਸਾਬੀ ਅਤੇ ਗੁਰਦੇਵ ਸਿੰਘ ਸਾਬਕਾ ਸਰਪੰਚ ਕਰਨਗੇ | ਇਸ ਮੌਕੇ ਸੱਦੀਆਂ ਹੋਈਆਂ ਆਲ ਓਪਨ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ | ਜੇਤੂ ਟੀਮਾਂ ਨੂੰ ਬਾਪੂ ਰੂੜ ਸਿੰਘ ਥਿੰਦ ਕੋਠੀ ਵਾਲੇ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ 'ਆਪ' ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵਲੋਂ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਹਰਜਿੰਦਰ ਸਿੰਘ ਬਹੁਗੁਣ ਕੈਨੇਡਾ, ਬਲਵਿੰਦਰ ਸਿੰਘ ਪੈਂਤੀ, ਮਨਪ੍ਰੀਤ ਸਿੰਘ ਥਿੰਦ ਕੈਨੇਡਾ, ਬਲਦੇਵ ਸਿੰਘ ਸੰਧਾ ਪ੍ਰਧਾਨ, ਦਵਿੰਦਰ ਸਿੰਘ ਡਬਰੀ, ਮੁਖਤਿਆਰ ਸਿੰਘ ਪੈਂਤੀ, ਹਰਭਿੰਦਰ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਨਿਹਾਲੂਵਾਲ, ਗੁਰਭੇਜ ਸਿੰਘ ਥਿੰਦ, ਨਿਰਮਲ ਸਿੰਘ ਢਿੱਲੋਂ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਇੰਸਪੈਕਟਰ ਪੰਜਾਬ ਪੁਲਿਸ, ਬਲਦੇਵ ਸਿੰਘ ਫੱਤੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਦਾ 649ਵਾਂ ਪ੍ਰਕਾਸ਼ ਪੁਰਬ ਜਨਮ ਅਸਥਾਨ ਮੰਦਰ ਸ਼ੀਰ ਗੋਵਰਧਨਪੁਰ ਕਾਂਸੀ ਵਾਰਾਨਸੀ ਵਿਖੇ ਸ਼ਰਧਾ ਪੂਰਵ... ਅਗਲੀ ਖ਼ਬਰ ਸਿੱਖਿਆ ਮੰਤਰੀ ਵਲੋਂ ਸਰਕਾਰੀ ਸਕੂਲ ਸੀਚੇਵਾਲ 'ਚ ਨਵੇਂ ਹਾਲ ਕਮਰੇ ਤੇ ਵਰਾਂਡੇ ਦਾ ਉਦਘਾਟਨ
Ad Position 24