13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ 'ਆਪ' ਦੀ ਸਿਆਸੀ ਬਦਲਾਖੋਰੀ ਬੇਨਕਾਬ ਹੋਈ- ਐਡ: ਕੋਹਾੜ

Ad Position 21
No active advertisement
ਅਜੀਤ ਡੈਸਕ 04-02-2026
ਮਲਸੀਆਂ, 3 ਫਰਵਰੀ (ਦਲਜੀਤ ਸਿੰਘ ਸਚਦੇਵਾ)-ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵਲੋਂ ਜ਼ਮਾਨਤ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਤੇ 'ਆਪ' ਦੀ ਸਿਆਸੀ ਬਦਲਾਖੋਰੀ ਵੀ ਬੇਨਕਾਬ ਹੋਈ ਹੈ | ਕੋਹਾੜ ਨੇ ਕਿਹਾ ਕਿ ਮਜੀਠੀਆ ਵਲੋਂ ਆਪਣੀ ਬੁਲੰਦ ਆਵਾਜ਼ ਨਾਲ ਸਰਕਾਰ ਦੀਆਂ ਨਾਕਾਮੀਆਂ ਤੇ ਲੋਕ ਮਾਰੂ ਨੀਤੀਆਂ ਉਜਾਗਰ ਕੀਤੀਆਂ ਗਈਆਂ ਸਨ, ਜੋ ਕਿ ਸਰਕਾਰ ਨੂੰ ਬਰਦਾਸ਼ਤ ਨਹੀਂ ਹੋਇਆ | ਸਰਕਾਰ ਵਲੋਂ ਸਿਆਸੀ ਬਦਲਾਖੋਰੀ ਦੀ ਨੀਤੀ ਤਹਿਤ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਪਾਇਆ ਗਿਆ ਸੀ, ਪਰ ਸਰਕਾਰ ਸੁਪਰੀਮ ਕੋਰਟ ਵਿਚ ਇਸ ਮਾਮਲੇ 'ਚ ਸਬੂਤ ਪੇਸ਼ ਨਹੀਂ ਕਰ ਸਕੀ, ਜਿਸ ਕਾਰਨ ਮਾਣਯੋਗ ਕੋਰਟ ਵਲੋਂ ਜ਼ਮਾਨਤ ਦਿੱਤੀ ਗਈ | ਕੋਹਾੜ ਨੇ ਕਿਹਾ ਕਿ ਮਜੀਠੀਆ ਨੂੰ ਜ਼ਮਾਨਤ ਮਿਲਣ ਕਾਰਨ ਨਿਰਪੱਖ ਨਿਆਂ ਪ੍ਰਣਾਲੀ 'ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ | ਇਸ ਮੌਕੇ ਜਥੇ: ਕੇਵਲ ਸਿੰਘ ਰੂਪੇਵਾਲੀ, ਤਜਿੰਦਰ ਸਿੰਘ ਰਾਮਪੁਰ, ਜਥੇ: ਬਾਵਾ ਸਿੰਘ ਕੰਗ ਕਲਾਂ, ਜਥੇ: ਚਰਨ ਸਿੰਘ ਸਿੰਧੜ, ਜਥੇ: ਤੇਜਾ ਸਿੰਘ ਮਾਣਕਪੁਰ, ਜਥੇ: ਦਲਜੀਤ ਸਿੰਘ ਕਾਹਲੋਂ, ਜਥੇ: ਬਲਵਿੰਦਰ ਸਿੰਘ ਕੰਗ ਬਿੱਲੀ ਚੁਹਾਰਮੀ, ਸੁਰਜੀਤ ਸਿੰਘ ਨਿਹਾਲੂਵਾਲ, ਹਰਵਿੰਦਰ ਸਿੰਘ ਸਿੱਧੂ ਬਿੱਲੀ ਚਾਓ, ਤਲਵੰਤ ਸਿੰਘ ਤਿੱਲਾ, ਰਾਮ ਸਿੰਘ ਬੱਗਾ, ਬਲਕਾਰ ਸਿੰਘ, ਬਾਬਾ ਜਗਰ ਸਿੰਘ ਪੰਡੋਰੀ, ਅੰਮਿ੍ਤ ਸਿੰਘ ਈਦਾ, ਬਹਾਦਰ ਸਿੰਘ ਔਲਖ 'ਤੇ ਹੋਰਨਾਂ ਨੇ ਮਜੀਠੀਆ ਸੰਬੰਧੀ ਆਏ ਫ਼ੈਸਲੇ 'ਤੇ ਖ਼ੁਸ਼ੀ ਦਾ ਇਜਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟਿੱਪਰ ਤੇ ਟਰੱਕ ਦੀ ਟੱਕਰ 'ਚ ਟਰੱਕ ਚਾਲਕ ਦੀ ਮੌਤ, ਦੋ ਜ਼ਖਮੀ <br/> ਅਗਲੀ ਖ਼ਬਰ 'ਮਿਸ਼ਨ ਸਮਰੱਥ' ਅਧੀਨ ਪੰਜਾਬੀ ਵਿਸ਼ੇ ਦੇ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ <br/>
Ad Position 24