18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ੋ੍ਰਮਣੀ ਅਕਾਲੀ ਦਲ ਵਲੋਂ ਲੋਹੀਆਂ ਥਾਣੇ ਮੂਹਰੇ ਧਰਨਾ ਮਾਨ ਸਰਕਾਰ ਹਰ ਫਰੰਟ 'ਤੇ ਫੇਲ੍ਹ : ਐਡਵੋਕੇਟ ਕੋਹਾੜ <br/>

Ad Position 21
No active advertisement
ਲੋਹੀਆਂ ਦੇ ਥਾਣ ੇ ਸਾਹਮਣੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਹੇਠ ਧਰਨਾ ਦਿੰਦੇ ਸ਼ੋ੍ਰਮਣੀ ਅਕਾਲੀ ਦਲ ਦੇ ਵਰਕਰ ਅਤੇ ਸੰਬੋਧਨ ਕਰਦੇ ਕੇਵਲ ਸਿੰਘ ਰੂਪੇਵਾਲੀ (ਸੱਜੇ) ਥਾਣਾ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨਾਲ ਗੱਲ ਕਰਦੇ ਬਚਿੱਤਰ ਸਿੰਘ ਕੋਹਾੜ ਅਤੇ ਸਮੂਹ ਵਰਕਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 05-02-2026
ਲੋਹੀਆਂ ਖਾਸ, 4 ਫਰਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਸ਼ਾਹਕੋਟ ਦੇ ਵਰਕਰਾਂ ਵੱਲੋਂ ਲੋਹੀਆਂ ਦੇ ਥਾਣ ੇ ਸਾਹਮਣੇ ਧਰਨਾ ਦਿੱਤਾ ਗਿਆ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਜਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਮਾਨ ਸਰਕਾਰ ਦੇ ਰਾਜ ਵਿੱਚ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਤਾਜ਼ੀ ਮਿਸਾਲ ਹੈ ਕਿ ਲੋਹੀਆਂ 'ਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਹੋਈ ਹੈ | ਉਨ੍ਹਾਂ ਕਿਹਾ ਕਿ ਗਿੱਦੜ ਪਿੰਡੀ ਦੀ ਲੜਾਈ ਤੋਂ ਬਾਅਦ ਲੋਹੀਆਂ ਪੁਲਿਸ ਵੱਲੋਂ ਇੱਕਪਾਸੜ ਕਾਰਵਾਈ ਕੀਤੀ ਜਾ ਰਹੀ ਹੈ, ਪਿੰਡ ਸੱਜਣਵਾਲ 'ਚ ਪੀੜਤ ਧਿਰ ਨੂੰ ਪਿੱਛਲੇ 2 ਸਾਲਾਂ ਤੋਂ ਨਿਆਂ ਨਹੀਂ ਮਿਲ ਰਿਹਾ, ਲੋਹੀਆਂ ਸਮੇਤ ਸਮੁੱਚੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਤੇ ਲੋਹੀਆਂ ਸਮੇਤ ਸਮੁੱਚੇ ਪੰਜਾਬ 'ਚ ਫਿਰੌਤੀਆਂ ਲਈ ਰੋਜ਼ਾਨਾ ਧਮਕੀਆਂ ਮਿਲ ਰਹੀਆਂ ਹਨ, ਗੋਲੀਆਂ ਚੱਲ ਰਹੀਆਂ ਹਨ | 3 ਘੰਟੇ ਚੱਲੇ ਇਸ ਧਰਨੇ ਨੂੰ ਸਾਬਕਾ ਐੱਮ.ਡੀ. ਕੇਵਲ ਸਿੰਘ ਰੂਪੇਵਾਲੀ, ਸੀਨਅਰ ਆਗੂ ਤੇਜਿੰਦਰ ਸਿੰਘ ਰਾਮਪੁਰ, ਲੋਹੀਆਂ ਦੇ ਸਰਕਲ ਪ੍ਰਧਾਨ ਕੁਲਵੰਤ ਸਿੰਘ ਮੁਰਾਜਵਾਲਾ, ਸ਼ਹਿਰੀ ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਖਾਲਸਾ, ਸਾ. ਚੇਅਰਮੈਨ ਬਾਵਾ ਸਿੰਘ ਕੰਗ, ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਗਿੱਦੜ ਪਿੰਡੀ, ਸਾ. ਚੇਅਰਮੈਨ ਸੁਰਜੀਤ ਸਿੰਘ ਨਿਹਾਲੂਵਾਲ, ਯੂਥ ਪ੍ਰਧਾਨ ਜਸਵਿੰਦਰ ਸਿੰਘ ਜੋਸਨ, ਸਰਪੰਚ ਜਸਬੀਰ ਸਿੰਘ ਛਾਬੜਾ, ਸਾ. ਪ੍ਰਧਾਨ ਜਰਨੈਲ ਸਿੰਘ ਗਿੱਦੜ ਪਿੰਡੀ, ਮਾ. ਜੋਗਿੰਦਰ ਸਿੰਘ ਸਿੰਧੜ, ਸ਼ਹਿਰੀ ਆਗੂ ਕੁਲਵੰਤ ਰਾਏ ਸ਼ਰਮਾ, ਜਥੇਦਾਰ ਕਰਮ ਸਿੰਘ ਰੂਪੇਵਾਲੀ, ਮਨਜੀਤ ਸਿੰਘ ਮਠਾੜੂ ਰੂਪੇਵਾਲੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਲੋਹੀਆਂ ਦੇ ਨਵ ਨਿਯੁਕਤ ਥਾਣਾ ਮੁਖੀ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਕਿਹਾ ਕਿ ਸਾਰੇ ਮਾਮਲਿਆਂ 'ਚ ਨਿਆਂ ਕੀਤਾ ਜਾਵੇਗਾ | ਇਸ ਮੌਕੇ ਉਕਤ ਬੁਲਾਰਿਆਂ ਤੋਂ ਇਲਾਵਾ ਸੁੱਚਾ ਸਿੰਘ ਕੁਤਬੀਵਾਲ, ਨਵਜੋਤ ਸਿੰਘ ਯੂਸਫ਼ਪੁਰ, ਨੰਬਰਦਾਰ ਬਹਾਦਰ ਸਿੰਘ ਸਾਬੂਵਾਲ, ਅਰਸ਼ਦੀਪ ਸਿੰਘ, ਕਰਨੈਲ ਸਿੰਘ ਨੱਲ੍ਹ, ਲਖਵੀਰ ਸਿੰਘ ਨੱਲ੍ਹ, ਗੁਰਕਰਨ ਸਿੰਘ, ਗੁਰਸੇਵਕ ਸਿੰਘ, ਪ੍ਰਕਾਸ਼ਦੀਪ ਸਿੰਘ, ਅਮਰੀਕ ਸਿੰਘ ਨੱਲ੍ਹ, ਜੁਗਰਾਜਪਾਲ ਸਿੰਘ ਪੱਡਾ, ਸਿਮਰਤਪਾਲ ਸਿੰਘ ਪੱਡਾ, ਬੱਗਾ ਸਰਦਾਰਵਾਲਾ, ਹੈਪੀ ਕੋਠਾ, ਕਾਲਾ ਮੁੱਤੀ ਕਰ੍ਹਾ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬੇ ਕੇ ਤੇ ਬੀ.ਕੇ. ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਦੀਦਾਰੇ ਕਰਨ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ
Ad Position 24