19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੁਲਿਸ ਵਲੋਂ 10,000 ਲੀਟਰ ਲਾਹਣ, ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ <br/>

Ad Position 21
No active advertisement
ਜ਼ਬਤ ਕੀਤੇ ਸਾਮਾਨ ਤੇ ਫੜੇ ਗਏ ਵਿਅਕਤੀਆਂ ਨਾਲ ਇੰਸਪੈਕਟਰ ਸਿਕੰਦਰ ਸਿੰਘ ਤੇ ਹੋਰ ਪੁਲਿਸ ਪਾਰਟੀ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 05-02-2026
ਗੁਰਾਇਆ, 4 ਫਰਵਰੀ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ 10,000 ਲੀਟਰ ਲਾਹਣ ਅਤੇ 1,00,000 ਐਮ.ਐਲ. ਸ਼ਰਾਬ ਨਜਾਇਜ਼ ਸਮੇਤ ਚਾਲੂ ਭੱਠੀ ਦਾ ਸਾਮਾਨ, ਇੱਕ ਗੈਸ ਸਿਲੰਡਰ, ਡਿਸਟਿਲਰੀ ਟੱਬ, ਗੈਸ ਭੱਠੀ, 4 ਡਰੰਮ ਬਰਾਮਦ ਕਰਕੇ 2 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਭਾਰਤ ਮਸੀਹ ਡੀ.ਐੱਸ.ਪੀ. ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਐੱਸ.ਐੱਚ.ਓ., ਏ.ਐੱਸ.ਆਈ ਸੁਰਿੰਦਰ ਮੋਹਨ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾਮਾਰੀ ਕੀਤੀ ਤਾਂ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਰੁੜਕਾ ਕਲਾਂ ਤੇ ਨੱਥੂ ਪੁੱਤਰ ਅਤੁਲ ਪਾਸਵਾਨ ਵਾਸੀ ਪਿੰਡ ਬੱਸੇਪੁਰਾ ਜ਼ਿਲ੍ਹਾ ਸਮਸਤੀਪੁਰ ਬਿਹਾਰ ਹਾਲ ਵਾਸੀ ਰੁੜਕਾ ਕਲਾਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਬਹਾਦਰ ਸਿੰਘ ਫ਼ਰਾਰ ਹੋ ਗਿਆ | ਸੁਖਦੇਵ ਸਿੰਘ ਖ਼ਿਲਾਫ਼ ਪਹਿਲਾ ਵੀ 6 ਮੁਕੱਦਮੇ ਦਰਜ ਹਨ ਤੇ ਬਹਾਦਰ ਸਿੰਘ ਦੇ ਖ਼ਿਲਾਫ਼ ਵੀ ਪਹਿਲਾ 3 ਮੁਕੱਦਮੇ ਦਰਜ ਹਨ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਇੰਟਰ ਐਨ.ਆਈ.ਟੀ. ਟੂਰਨਾਮੈਂਟ ਦੇ ਅਥਲੈਟਿਕਸ ਤੇ ਚੈੱਸ ਮੁਕਾਬਲੇ ਸ਼ੁਰੂ <br/> ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਵਲੋਂ 12 ਦੀ ਹੜਤਾਲ 'ਚ ਸ਼ਾਮਿਲ ਹੋਣ ਦਾ ਐਲਾਨ <br/>
Ad Position 24