19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਲ ਇੰਡੀਆ ਇੰਟਰ ਐਨ.ਆਈ.ਟੀ. ਟੂਰਨਾਮੈਂਟ ਦੇ ਅਥਲੈਟਿਕਸ ਤੇ ਚੈੱਸ ਮੁਕਾਬਲੇ ਸ਼ੁਰੂ <br/>

Ad Position 21
No active advertisement
ਆਲ ਇੰਡੀਆ ਇੰਟਰ ਐਨ.ਆਈ.ਟੀ. ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ | ਨਾਲ ਖੇਡ ਵਿਭਾਗ ਦੇ ਮੁਖੀ ਡਾ.ਜੀ.ਐਸ. ਧਾਲੀਵਾਲ ਤੇ ਹੋਰ ਪ੍ਰਬੰਧਕ | (ਸੱਜੇ) ਤੀਹਰੀ ਛਾਲ ਦੇ ਮੁਕਾਬਲੇ 'ਚ ਹਿੱਸਾ ਲੈਂਦਾ ਹੋਇਆ ਅਥਲੀਟ | ਤਸਵੀਰਾਂ:-ਮੁਨੀਸ਼ <br/> 05-02-2026
ਜਲੰਧਰ, 4 ਫਰਵਰੀ (ਡਾ.ਜਤਿੰਦਰ ਸਾਬੀ)- ਐਨ.ਆਈ.ਟੀ. ਜਲੰਧਰ ਦੇ ਖੇਡ ਮੈਦਾਨ 'ਚ ਆਲ ਇੰਡੀਆ ਇੰਟਰ ਐਨ.ਆਈ.ਟੀ. ਟੂਰਨਾਮੈਂਟ ਦੇ ਅਥਲੈਟਿਕਸ ਤੇ ਚੈੱਸ ਮੁਕਾਬਲੇ ਸ਼ਾਨੌ ਸ਼ੌਕਤ ਨਾਲ ਸ਼ੁਰੂ ਹੋਏ | ਖੇਡ ਵਿਭਾਗ ਦੇ ਮੁਖੀ ਤੇ ਇਸ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਦੇ ਸਕੱਤਰ ਡਾ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਇਹ ਖੇਡ ਮੁਕਾਬਲੇ 6 ਫਰਵਰੀ ਤੱਕ ਚੱਲਣਗੇ | ਇਨ੍ਹਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਐਨ.ਆਈ.ਟੀ. ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਕੀਤਾ | ਅੱਜ ਦੇ ਹੋਏ ਖੇਡ ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਡਾ.ਜੀ.ਐਸ. ਧਾਲੀਵਾਲ ਨੇ ਦੱਸਿਆ ਕਿ ਸ਼ਾਟਪੁੱਟ ਦੇ ਮੁਕਾਬਲੇ 'ਚੋ ਸੋਮਿਆ ਮੈਥਯੂ ਕਾਲੀਕੱਟ ਨੇ ਪਹਿਲਾ, ਸ਼ਰਿੰਧੀ ਐਨ.ਆਈ.ਟੀ. ਤਰਿੱਚੀ ਨੇ ਦੂਜਾ ਤੇ ਜੀ.ਐਲ.ਪਾਲੀ ਪੁੰਡੀਚਰੀ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਦੇ ਵਰਗ ਦੀ 100 ਮੀਟਰ ਦੌੜ 'ਚੋਂ ਨਸੀਮ ਅਖਤਰ ਐਨ.ਆਈ.ਟੀ. ਜਲੰਧਰ ਨੇ ਪਹਿਲਾ, ਜੀਵਾ ਸੁਰਥਕਾਲ ਨੇ ਦੂਜਾ ਤੇ ਕ੍ਰਿਸਟੀਨਾ ਬੀਵਨ ਕਾਲੀਕੱਟ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੇ ਦੀ 100 ਮੀਟਰ ਦੌੜ ਵਿਚੋਂ ਰੌਸ਼ਨ ਨਾਗਪੁਰ ਨੇ ਪਹਿਲਾ, ਅੰਕਿਤ ਝਾਅ ਪਟਨਾ ਨੇ ਦੂਜਾ ਤੇ ਅਰਨਵ ਅਨੀਲ ਭਗਤ ਰੌੜਕਾਲਾ ਨੇ ਤੀਜਾ ਸਥਾਨ ਹਾਸਲ ਕੀਤਾ | ਤੀਹਰੀ ਛਾਲ ਦੇ ਮੁਕਾਬਲੇ 'ਚੋਂ ਬਨਵੰਥੂ ਰਾਜੇਸ਼ ਐਨ.ਆਈ.ਟੀ. ਜਲੰਧਰ ਨੇ ਪਹਿਲਾ, ਵਿਪਰਾ ਤਿਰਪਾਠੀ ਜੈਪੁਰ ਨੇ ਦੂਜਾ ਤੇ ਪਦਮ ਨਰਾਇਣਨ ਤਿਰਚੀ ਨੇ ਤੀਜਾ ਸਥਾਨ ਹਾਸਲ ਕੀਤਾ | 100 ਮੀਟਰ ਹਰਡਲਜ਼ ਦੇ ਮੁਕਾਬਲੇ ਵਿਚੋਂ ਅਸ਼ਵਥੀ ਕੇ.ਪੀ ਕਾਲੀਕੱਟ ਨੇ ਪਹਿਲਾ, ਅੰਕਿਤਾ ਸੁਮਨ ਅਗਰਤਲਾ ਨੇ ਦੂਜਾ ਤੇ ਮੁਸਕਾਨ ਗੁਪਤਾ ਐਨ.ਆਈ.ਟੀ. ਜਲੰਧਰ ਨੇ ਤੀਜਾ ਸਥਾਨ ਹਾਸਲ ਕੀਤਾ | 5000 ਹਜ਼ਾਰ ਮੀਟਰ ਮਰਦਾਂ ਦੀ ਦੌੜ ਵਿਚੋਂ ਲੋਕੇਸ਼ ਐਨ.ਆਈ.ਟੀ. ਕੇ.ਕੇ.ਆਰ. ਨੇ ਪਹਿਲਾ, ਆਯੂਸ਼ ਪਾਂਡੇ ਅਲਾਹਬਾਦ ਨੇ ਦੂਜਾ ਤੇ ਹਰਸ਼ ਸੁਰਥਕਾਲ ਨੇ ਤੀਜਾ ਸਥਾਨ ਹਾਸਲ ਕੀਤਾ | ਔਰਤਾਂ ਦੀ 3000 ਮੀਟਰ ਦੌੜ ਦੇ ਮੁਕਾਬਲੇ ਵਿਚੋਂ ਅਲਕਾ ਮਿੰਜ ਪਟਨਾ ਨੇ ਪਹਿਲਾ, ਨੇਹਾ ਰਾਧ ਕਾਲੀਕੱਟ ਨੇ ਦੂਜਾ ਸਥਾਨ ਤੇ ਨਿਤਿਆ ਮੁਰਲੀ ਧਰਨ ਸੁਰਥਕਾਲ ਨੇ ਤੀਜਾ ਸਥਾਨ ਹਾਸਲ ਕਰਕੇ ਮਾਣਮੱਤੀ ਪ੍ਰਾਪਤੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਦੇਵੇਗਾ ਕੇਂਦਰੀ ਬਜਟ- ਸ਼ੈਲੀ ਸਹਿਜਪਾਲ ਅਗਲੀ ਖ਼ਬਰ ਪੁਲਿਸ ਵਲੋਂ 10,000 ਲੀਟਰ ਲਾਹਣ, ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ <br/>
Ad Position 24