19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਬੇੜੀਆਂ ਲਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ- ਪ੍ਰੋ. ਮਨਜੀਤ ਸਿੰਘ <br/>

Ad Position 21
No active advertisement
ਪਿੰਡ ਮੁਠੱਡਾ ਕਲਾਂ ਵਿਖੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮੌਕੇ ਸੰਬੋਧਨ ਕਰਦੇ ਹੋਏ ਪ੍ਰੋ. ਮਨਜੀਤ ਸਿੰਘ | (ਸੱਜੇ) ਪੰਡਾਲ 'ਚ ਬੈਠੇ ਹੋਏ ਇਲਾਕੇ ਦੇ ਲੋਕ | ਤਸਵੀਰਾਂ-ਸਤਿੰਦਰ ਸ਼ਰਮਾ <br/> 05-02-2026
ਫਿਲੌਰ, 4 ਫਰਵਰੀ (ਸਤਿੰਦਰ ਸ਼ਰਮਾ)- ਦੁਨੀਆ ਭਰ 'ਚ ਲੋਕਤੰਤਰ ਦਾ ਮਾਡਲ ਵੀ ਫੇਲ੍ਹ ਹੋ ਗਿਆ ਹੈ, ਜਿਸ 'ਚ ਕਿਹਾ ਜਾਂਦਾ ਸੀ ਕਿ ਇਹ ਸਾਰੇ ਵਰਗਾਂ ਦੀ ਭਲਾਈ ਕਰਦਾ ਹੈ, ਜਿੱਥੇ ਬੱਚਿਆਂ ਸਮੇਤ ਬੁਢਾਪਾ ਵੀ ਵਧੀਆ ਕੱਟਿਆ ਜਾਂਦਾ ਹੈ, ਅੱਜ ਉਸੇ ਮਾਡਲ 'ਚੋਂ ਨੌਜਵਾਨਾਂ ਨੂੰ ਬੰਨ੍ਹ ਕੇ ਵਾਪਸ ਭੇਜਿਆ ਜਾ ਰਿਹਾ ਹੈ | ਇਹ ਸ਼ਬਦ ਉੱਘੇ ਚਿੰਤਕ ਪ੍ਰੋ. ਮਨਜੀਤ ਸਿੰਘ ਨੇ ਅੱਜ ਇਥੇ ਨੇੜਲੇ ਪਿੰਡ ਮੁਠੱਡਾ ਕਲਾਂ ਵਿਖੇ ਕਿਸਾਨ ਆਗੂ ਨਰੰਜਣ ਸਿੰਘ ਮੁਠੱਡਾ ਦੀ 47ਵੀਂ ਬਰਸੀ ਮੌਕੇ ਸੰਬੋਧਨ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਅਮਰੀਕਾ ਅਜਿਹੇ ਨੌਜਵਾਨਾਂ ਨੂੰ ਵੀ ਚੁੱਪ ਚੁਪੀਤੇ ਵਾਪਸ ਭੇਜ ਸਕਦਾ ਸੀ ਪਰ ਉਹ ਜਾਣ ਬੁੱਝ ਕੇ ਨੌਜਵਾਨਾਂ ਨੂੰ ਬੇੜੀਆਂ ਲਾ ਕੇ ਭੇਜ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜਿਹਾ ਲੋਕਤੰਤਰ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ ਹੈ | ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਅਸਲ 'ਚ ਇਹ ਲੋਕਾਂ ਦਾ ਤੰਤਰ ਨਹੀਂ ਹੈ ਸਗੋਂ ਲੋਕਤੰਤਰ ਦੇ ਨਾਮ 'ਤੇ ਸੱਤਾ ਨੂੰ ਕੋਈ ਹੋਰ ਸੰਭਾਲ ਰਿਹਾ ਹੈ | ਭਾਰਤ 'ਚ ਕਿਰਤ ਕਾਨੂੰਨਾਂ ਦੀਆਂ ਤਬਦੀਲੀਆਂ ਵੀ ਇਸ ਮਨਸ਼ੇ ਨਾਲ ਕੀਤੀਆਂ ਗਈਆਂ ਹਨ ਤੇ ਹੋਰ ਕਾਨੂੰਨਾਂ 'ਚ ਵੀ ਤਬਦੀਲੀ ਕੀਤੀ ਗਈ ਹੈ | ਇਹ ਤਬਦੀਲੀਆਂ ਕਾਰਪੋਰੇਟ ਜਗਤ ਦੇ ਫਾਇਦੇ ਲਈ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਅੱਗੇ ਕਿਹਾ ਕਿ ਖੱਬੇ ਪੱਖ ਦੇ ਲੋਕਾਂ ਨੂੰ ਹੋਰ ਧਿਰਾਂ ਨਾਲ ਮਿਲ ਕੇ ਅੱਗੇ ਵਧਣਾ ਚਾਹੀਦਾ ਹੈ | ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਕੁਲੰਵਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦਾ ਅੰਦੋਲਨ ਕਾਰਪੋਰੇਟ ਜਗਤ ਨੂੰ ਚੈਲੇਂਜ ਕਰਦਾ ਹੋਇਆ ਅੰਦੋਲਨ ਸੀ, ਜਿਸ ਨੇ ਦੂਜੇ ਦੇਸ਼ਾਂ ਨੂੰ ਵੀ ਸੰਘਰਸ਼ਾਂ ਦਾ ਰਸਤਾ ਦਿਖਾ ਦਿੱਤਾ | ਉਨ੍ਹਾਂ 12 ਫਰਵਰੀ ਦੀ ਆਮ ਹੜਤਾਲ 'ਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ 26 ਫਰਵਰੀ ਨੂੰ ਪਾਰਟੀ ਵਲੋਂ ਪੰਜਾਬ ਦੀਆਂ ਮੰਗਾਂ ਲਈ ਚੰਡੀਗੜ੍ਹ ਵਿਖੇ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਆਮ ਲੋਕਾਂ ਨੂੰ ਮਸਲੇ ਹੱਲ ਕਰਵਾਉਣ ਲਈ ਵੱਡੀ ਗਿਣਤੀ 'ਚ ਸ਼ਾਮਿਲ ਹੋਣਾ ਚਾਹੀਦਾ ਹੈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ ਨੇ ਵੀ ਸੰਬੋਧਨ ਕੀਤਾ | ਅਰੰਭ 'ਚ ਝੰਡਾ ਲਹਿਰਾਉਣ ਦੀ ਰਸਮ ਜਸਬੀਰ ਸਿੰਘ ਨੇ ਨਿਭਾਈ | ਇਸ ਮੌਕੇ ਸਰਬਜੀਤ ਸੰਗੋਵਾਲ, ਕੁਲਜੀਤ ਫਿਲੌਰ, ਮੇਜਰ ਫਿਲੌਰ, ਮਨਜਿੰਦਰ ਸਿੰਘ ਢੇਸੀ, ਕੁਲਦੀਪ ਵਾਲੀਆ, ਰਾਮ ਨਾਥ ਦੁਸਾਂਝ, ਮੱਖਣ ਸੰਗਰਾਮੀ, ਬੇਅੰਤ ਔਜਲਾ, ਗੁਰਨਾਮ ਸਿੰਘ ਮੁਠੱਡਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੇੜੀਆਂ ਲਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ- ਪ੍ਰੋ. ਮਨਜੀਤ ਸਿੰਘ <br/> ਅਗਲੀ ਖ਼ਬਰ -ਮਾਮਲਾ ਘਰ 'ਚ ਦਾਖ਼ਲ ਹੋ ਕੇ ਪਿਓ-ਪੁੱਤ ਸਮੇਤ 3 ਵਿਅਕਤੀਆਂ 'ਤੇ ਹਮਲਾ ਕਰਨ ਦਾ- ਪੀੜਤ ਪਰਿਵਾਰ ਨੇ ਐੱਸ.ਐੱਸ.ਪੀ. ਕੋਲ...
Ad Position 24