19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

-ਮਾਮਲਾ ਘਰ 'ਚ ਦਾਖ਼ਲ ਹੋ ਕੇ ਪਿਓ-ਪੁੱਤ ਸਮੇਤ 3 ਵਿਅਕਤੀਆਂ 'ਤੇ ਹਮਲਾ ਕਰਨ ਦਾ- ਪੀੜਤ ਪਰਿਵਾਰ ਨੇ ਐੱਸ.ਐੱਸ.ਪੀ. ਕੋਲ ਇਨਸਾਫ਼ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 05-02-2026
ਸ਼ਾਹਕੋਟ, 4 ਫਰਵਰੀ (ਦਲਜੀਤ ਸਿੰਘ ਸਚਦੇਵਾ)- ਪਿੰਡ ਸਲੈਚਾਂ (ਸ਼ਾਹਕੋਟ) 'ਚ ਨਸ਼ੇ ਦੀ ਹਾਲਤ 'ਚ ਹਥਿਆਰਬੰਦ ਅਣਪਛਾਤੇ ਹਮਲਾਵਰਾਂ ਵਲੋਂ ਘਰ ਵਿਚ ਦਾਖ਼ਲ ਹੋ ਕੇ ਪਿਓ-ਪੁੱਤਰ ਸਮੇਤ ਤਿੰਨ ਵਿਅਕਤੀਆਂ 'ਤੇ ਹਮਲਾ ਕਰਕੇ ਗਭੀਰ ਰੂਪ ਵਿਚ ਜ਼ਖ਼ਮੀ ਕੀਤਾ ਗਿਆ ਹੈ | ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਲਾਲ ਚੰਦ ਪੁੱਤਰ ਫਕੀਰ ਚੰਦ ਵਾਸੀ ਪਿੰਡ ਸਲੈਚਾਂ (ਸ਼ਾਹਕੋਟ) ਨੇ ਦੱਸਿਆ ਕਿ ਬੀਤੀ 1 ਫਰਵਰੀ ਦੀ ਰਾਤ ਕਰੀਬ 9:30 ਵਜੇ ਸਾਡੇ ਘਰ ਦਾ ਗੇਟ ਕਿਸੇ ਨੇ ਖੜ੍ਹਕਾਇਆ ਜਦ ਉਸ ਨੇ ਗੇਟ ਖੋਲਿ੍ਹਆ ਤਾਂ ਨਸ਼ੇ ਦੀ ਹਾਲਤ ਵਿਚ 15-20 ਅਣਪਛਾਤੇ ਵਿਅਕਤੀ ਜਿਨ੍ਹਾਂ ਕੋਲ ਦਾਤਰ, ਕਿਰਚ, ਖੰਡੇ 'ਤੇ ਹੋਰ ਵੀ ਤੇਜ਼ਧਾਰ ਹਥਿਆਰ ਸਨ, ਜੋ ਸਾਡੇ ਘਰ ਵਿਚ ਦਾਖ਼ਲ ਹੋ ਗਏ | ਹਮਲਾਵਰਾਂ ਨੇ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ ਤੇ ਕਮਰੇ ਵਿਚ ਬੈਠੇ ਮੇਰੇ ਵੱਡੇ ਪੁੱਤਰ ਸ਼ੁਭਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਤੇ ਅਲਮਾਰੀ 'ਚੋਂ 17 ਹਜ਼ਾਰ ਰੁਪਏ ਕੱਢ ਲਏ | ਇਸ ਤੋਂ ਇਲਾਵਾ ਹਮਲਾਵਰਾਂ ਨੇ ਉਸ ਦੀ ਪਤਨੀ ਨੂੰ ਵੀ ਧੱਕਾ ਮਾਰ ਕੇ ਸੁੱਟ ਦਿੱਤਾ | ਰੌਲਾ ਪੈਣ 'ਤੇ ਨਜ਼ਦੀਕ ਰਹਿੰਦੇ ਉਸ ਦੇ ਭਰਾ ਦੇਸ ਰਾਜ ਨੇ ਜਦ ਸਾਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹਮਲਾਵਰ ਨੇ ਉਸ ਦੇ ਭਰਾ ਦੇ ਪਿੱਛੋਂ ਸਿਰ 'ਤੇ ਦਾਤਰ ਨਾਲ ਵਾਰ ਕੀਤਾ ਤੇ ਉਸ ਦੀ ਭਰਜਾਈ ਨੂੰ ਧੱਕੇ ਮਾਰੇ ਤੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਵਲੋਂ ਮੈਨੂੰ, ਮੇਰੇ ਪੁੱਤਰ ਤੇ ਭਰਾ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਕਰਵਾਇਆ ਗਿਆ | ਭਰਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਇੰਨਾ ਮਾੜਾ ਹਾਲ ਹੈ, ਜਿਨ੍ਹਾਂ ਨੇ ਮੌਕੇ 'ਤੇ ਤਾਂ ਕੀ ਪਹੁੰਚਣਾ ਸੀ, 3-4 ਦਿਨ ਬੀਤਣ 'ਤੇ ਵੀ ਮਾਮਲੇ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਲਈ ਗਈ | ਸਾਡੀ ਐੱਮ.ਐੱਲ.ਆਰ. ਵੀ ਕੱਟੀ ਗਈ ਹੈ ਪਰ ਇਸ ਦੇ ਬਾਵਜੂਦ ਪੁਲਿਸ ਸਾਡੇ ਬਿਆਨ ਲੈਣ ਤੱਕ ਨਹੀਂ ਆਈ | ਉਨ੍ਹਾਂ ਐੱਸ.ਐੱਸ.ਪੀ. (ਦਿਹਾਤੀ) ਜਲੰਧਰ ਹਰਵਿੰਦਰ ਸਿੰਘ ਵਿਰਕ ਕੋਲੋਂ ਮੰਗ ਕੀਤੀ ਕਿ ਹਮਲਾਵਰਾਂ ਖ਼ਿਲਾਫ਼ ਸਖ਼ਤ ਕਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬੇੜੀਆਂ ਲਾ ਕੇ ਨੌਜਵਾਨਾਂ ਨੂੰ ਵਾਪਸ ਭੇਜਣਾ ਅਮਰੀਕਾ ਦੇ ਅੰਦਰੂਨੀ ਸੰਕਟ ਦਾ ਪ੍ਰਗਟਾਵਾ- ਪ੍ਰੋ. ਮਨਜੀਤ ਸਿੰਘ <br/> ਅਗਲੀ ਖ਼ਬਰ ਪਿੰਡ ਸੰਘਵਾਲ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਮਨਾਇਆ <br/>
Ad Position 24