ਕਿਸ਼ਨਗੜ੍ਹ, 4 ਫਰਵਰੀ (ਹੁਸਨ ਲਾਲ) - ਪਿੰਡ ਸੰਘਵਾਲ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਸਤਿਕਾਰ ਸਾਹਿਤ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਵੱਖ-ਵੱਖ ਰਾਗੀ ਜਥਿਆਂ ਤੇ ਬੱਚਿਆਂ ਵੱਲੋਂ ਗੁਰੂ ਰਵਿਦਾਸ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਡਾ. ਜਸਵੀਰ ਕੌਰ ਗਿੱਲ, ਗੁਰਜੀਤ ਸਿੰਘ ਗੋਰਾ, ਦਾਤਾਰ ਸਿੰਘ ਕੈਨੇਡਾ, ਕਰਮਜੀਤ ਸਿੰਘ ਨੀਟਾ ਆਦਿ ਤੋਂ ਇਲਾਵਾ ਸੇਵਾਦਾਰਾਂ ਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ, ਮੀਤ ਪ੍ਰਧਾਨ ਰਾਜੇਸ਼ ਕੁਮਾਰ ਚੌਹਾਨ, ਸਕੱਤਰ ਡਾ. ਸਤਿਆਪਾਲ ਸਿੰਘ ਸਕੱਤਰ ਜਗਦੀਸ਼ ਲਾਲ, ਰਜਿੰਦਰ ਪਾਲ, ਖਜ਼ਾਨਚੀ ਸਤਪਾਲ, ਮੁੱਖ ਸਲਾਹਕਾਰ ਦਿਲਬਾਗ ਸਿੰਘ, ਬੂਟਾ ਸਿੰਘ, ਬਲਵੀਰ ਸਿੰਘ, ਰਵੀ ਕੁਮਾਰ ਤੋਂ ਇਲਾਵਾ ਪ੍ਰੋਫੈਸਰ ਕਮਲਜੀਤ ਲਾਲ, ਜਸਪਾਲ ਸਿੰਘ ਟੀਟੂ, ਓਾਕਾਰ ਸਿੰਘ ਫੌਜੀ, ਲੈਂਬਰ ਸਿੰਘ, ਸੇਵਾਮੁਕਤ ਇੰਸਪੈਕਟਰ ਮਝੈਲ ਰਾਮ, ਓਾਕਾਰ ਸਿੰਘ ਬੱਧਣ, ਵਰਿੰਦਰ ਬੱਧਣ, ਕਿੰਮੀ, ਭਰਪ੍ਰੀਤ ਸਿੰਘ, ਹਰਮੇਸ਼ ਲਾਲ ਮੇਸ਼ਾ, ਸਾਜਨ, ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ, ਹਰਜਿੰਦਰ ਜੱਸੀ, ਸ਼ੰਕਰ ਦਾਸ, ਅਮਰਜੀਤ ਬਬਲੂ, ਖੇਮ ਚੰਦ, ਮੋਹਿਤ, ਹਰਸ਼, ਬੱਬੂ, ਯੁਵਰਾਜ, ਹਨੀ, ਅਜੇ ਕੁਮਾਰ, ਪੰਮੂ, ਜੀਵਨ ਕੁਮਾਰ, ਬਲਦੇਵ ਰਾਜ, ਗੁਰਚਰਨ ਦਾਸ, ਤਾਰਾ ਚੰਦ, ਮੰਨੂ ਆਦਿ ਹਾਜ਼ਰ ਸਨ |