19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਕੂਲ ਮਲਸੀਆਂ ਵਿਖੇ 3 ਰੋਜ਼ਾ ਆਰਟ ਵਰਕਸ਼ਾਪ ਕਰਵਾਈ <br/>

Ad Position 21
No active advertisement
ਆਰਟ ਪ੍ਰਦਰਸ਼ਨੀ ਦੇ ਨਿਰੀਖਣ ਉਪਰੰਤ ਸਕੂਲ ਇੰਚਾਰਜ ਰਾਜਵਿੰਦਰ ਕੌਰ, ਨਾਲ ਰਿਸੋਰਸ ਪਰਸਨ ਸੁਖਪ੍ਰੀਤ ਸਿੰਘ ਤੇ ਸਕੂਲ ਸਟਾਫ਼ | ਤਸਵੀਰ- ਸੁਖਦੀਪ ਸਿੰਘ <br/> 05-02-2026
ਮਲਸੀਆਂ, 4 ਫਰਵਰੀ (ਸੁਖਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਪੀ.ਐੱਮ. ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਲਸੀਆਂ ਵਿਖੇ ਸਕੂਲ ਇੰਚਾਰਜ ਰਾਜਵਿੰਦਰ ਕੌਰ ਦੀ ਅਗਵਾਈ 'ਚ ਆਰਟ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਵੱਖ-ਵੱਖ ਜਮਾਤਾਂ ਦੀਆਂ 70 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਆਰਟ ਦੇ ਮਾਹਿਰ ਸੁਖਪ੍ਰੀਤ ਸਿੰਘ ਤੇ ਸਿਦਕਪ੍ਰੀਤ ਸਿੰਘ ਨੇ ਬਤੌਰ ਰਿਸੋਰਸ ਪਰਸਨ ਡਿਊਟੀ ਨਿਭਾਈ | ਸਕੂਲ ਇੰਚਾਰਜ ਰਾਜਵਿੰਦਰ ਕੌਰ ਵੱਲੋਂ ਆਰਟ ਵਰਕਸ਼ਾਪ 'ਚ ਭਾਗ ਲੈਣ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਆਰਟ ਕਿੱਟ ਮੁਹੱਈਆ ਕਰਵਾਈ ਗਈ | ਇਸ 3 ਰੋਜ਼ਾ ਵਰਕਸ਼ਾਪ ਦੌਰਾਨ ਵਿਦਿਆਰਥਣਾ ਨੂੰ ਰਿਸੋਰਸ ਪਰਸਨ ਵੱਲੋਂ ਗਾਈਡ ਕੀਤਾ ਗਿਆ ਜਿਸ ਦੌਰਾਨ ਵਿਦਿਆਰਥਣਾ ਨੇ ਆਰਟ ਨਾਲ ਸੰਬੰਧਤ ਗਤੀਵਿਧੀਆਂ 'ਚ ਭਾਗ ਲਿਆ ਤੇ ਫ੍ਰੀ ਹੈਂਡ ਡਰਾਇੰਗ, ਕਲੇਅ ਆਰਟ, ਪੌਟਰੀ ਆਰਟ, ਟੁਆਏ ਮੇਕਿੰਗ, ਕੈਲੀਗਰਾਫ਼ੀ, ਪੇਪਰ ਕਟਿੰਗ ਆਦਿ ਰਾਹੀਂ ਆਪਣੀ ਕਲਾਂ ਨੂੰ ਉਜਾਗਰ ਕੀਤਾ | ਆਰਟ ਵਰਕਸ਼ਾਪ ਦੇ ਆਖ਼ਰੀ ਦਿਨ ਆਰਟ ਪ੍ਰਦਰਸ਼ਨੀ ਲਗਾਈ ਗਈ | ਸਕੂਲ ਇੰਚਾਰਜ ਰਾਜਵਿੰਦਰ ਕੌਰ ਨੇ ਸਟਾਫ਼ ਸਮੇਤ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਵਿਦਿਆਰਥੀਆਂ ਨੂੰ ਹਰ ਖੇਤਰ 'ਚ ਅੱਗੇ ਵੱਧਣ ਲਈ ਉਤਸ਼ਾਹਿਤ ਕਰਦੀਆਂ ਹਨ ਤੇ ਵਿਭਾਗ ਵਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਕਾਰਜ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਉਤਸਵ ਸੰਬੰਧੀ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਮਾਨ ਸਰਕਾਰ ਦੀ ਸਿਹਤ ਬੀਮਾ ਯੋਜਨਾ ਦਾ ਹਰ ਵਸਨੀਕ ਲਾਭ ਉਠਾਵੇ : ਜੰਮੂ, ਭੰਗੂ <br/>
Ad Position 24