ਅੱਪਰਾ, 4 ਫਰਵਰੀ (ਦਲਵਿੰਦਰ ਸਿੰਘ ਅੱਪਰਾ)- ਡੇਰਾ ਸੰਤ ਟਹਿਲ ਦਾਸ ਜੀ ਤਪ ਅਸਥਾਨ ਸੰਤ ਸਤਿਨਾਮ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਡੇਰਾ ਸੰਚਾਲਕ ਸੰਤ ਆਤਮਾ ਦਾਸ ਨੇ ਦੱਸਿਆ ਕਿ 5 ਫਰਵਰੀ ਵੀਰਵਾਰ ਅਖੰਡ ਪਾਠ ਆਰੰਭ ਹੋਣਗੇ | 6 ਫਰਵਰੀ ਨੂੰ ਨਗਰ ਕੀਰਤਨ ਸਜਾਏ ਜਾਣਗੇ ਅਤੇ 7 ਫਰਵਰੀ ਅਖੰਡ ਪਾਠ ਦੇ ਭੋਗ ਪੈਣਗੇ | ਭਾਈ ਗੁਰਮੁਖ ਸਿੰਘ ਤੂਰਾਂ ਵਾਲੇ ਅਤੇ ਪੰਜਾਬੀ ਗਾਇਕਾ ਗਿੰਨੀ ਮਾਹੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |