ਗੁਰਾਇਆ, 4 ਫਰਵਰੀ (ਬਲਵਿੰਦਰ ਸਿੰਘ)- ਭਾਰਤੀ ਰੇਲ ਡਾਕ ਸੇਵਾ ਦੇ ਮੁੱਖ ਦਫ਼ਤਰ ਸੁਪਰਡੈਂਟ ਰੇਲਵੇ ਡਾਕ ਸੇਵਾ ਆਈ ਡਵੀਜ਼ਨ ਜਲੰਧਰ ਵਲੋਂ ਰਾਮ ਪ੍ਰਕਾਸ਼ ਟੋਨੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੀ ਪ੍ਰਧਾਨਗੀ ਮੰਡਲ ਸੁਪਰਡੈਂਟ ਰਣਧੀਰ ਸਿੰਘ, ਜਸਕਮਲਜੀਤ ਸਿੰਘ ਐੱਚ. ਆਰ. ਉ., ਰਾਮ ਪ੍ਰਕਾਸ਼, ਮਨਜੀਤ ਕੌਰ ਲੇਖਾਕਾਰ, ਬਲਵਿੰਦਰ ਕੁਮਾਰ ਬੱਲੀ ਆਦਿ ਸ਼ਾਮਲ ਹੋਏ | ਇਸ ਸਮੇਂ ਵੱਖ-ਵੱਖ ਬੁਲਾਰਿਆਂ ਜਿਨ੍ਹਾਂ ਵਿਚ ਬਲਵਿੰਦਰ ਕੁਮਾਰ ਬੱਲੀ, ਸੀਮਾ ਰਾਣੀ, ਸੋਹਣ ਸਿੰਘ ਭਿੰਡਰ, ਮਨਜੀਤ ਕੌਰ, ਜਸਕਮਲਜੀਤ ਸਿੰਘ, ਸੁਪਰਡੈਂਟ ਰਣਧੀਰ ਸਿੰਘ ਨੇ ਰਾਮ ਪ੍ਰਕਾਸ਼ ਵੱਲੋਂ ਇਮਾਨਦਾਰੀ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ | ਇਸ ਸਮੇਂ ਸਾਹਿਲ ਚਲਾਣਾ, ਸੁਮਿਤ ਸੇਠੀ, ਕੁਲਵੰਤ ਕੌਰ, ਸੀਮਾ ਰਾਣੀ, ਸਪਨਾ ਮੀਨੀਆ, ਰਾਜ ਕੁਮਾਰ, ਬਲਵੀਰ ਰਾਮ, ਵਿਜੇ ਕੁਮਾਰ, ਨੀਰਜ ਕੁਮਾਰ, ਰੋਹਨ ਕੁਮਾਰ, ਰਾਜਨੀਤ ਕੌਰ ਕਲੇਰ, ਪਰਮਿੰਦਰ ਸਿੰਘ ਮਹਿੰਦੀ, ਰਾਮ ਕਿਸ਼ਨ ਦੁਸਾਂਝ, ਰਕੇਸ਼ ਰੌਸ਼ਨ, ਰਣਵੀਰ ਸਿੰਘ ਆਦਿ ਹਾਜ਼ਰ ਸਨ |