ਅੰਮਿ੍ਤਸਰ, 4 ਫ਼ਰਵਰੀ (ਜਸਵੰਤ ਸਿੰਘ ਜੱਸ)-ਵਿਰਸਾ ਵਿਹਾਰ ਸੁਸਾਇਟੀ ਵਲੋਂ ਪਿਛਲੀਂ ਦਿਨੀਂ ਸਦੀਵੀ ਵਿਛੋੜਾ ਦੇ ਗਏ ਸੁਸਾਇਟੀ ਦੇ ਦੋ ਫਾਊੁਾਡਰ ਮੈਂਬਰਾਂ, ਪ੍ਰਸਿੱਧ ਨਾਟਕਕਾਰ ਤੇ ਪੰਜਾਬ ਨਾਟਸ਼ਾਲਾ ਦੇ ਸੁਪਨਸਾਜ਼ ਜਤਿੰਦਰ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਪੋ੍ਰ: ਬਲਦੇਵ ਗੰਭੀਰ ਯਾਦ ਨੂੰ ਸਮਰਪਿਤ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਰਸਾ ਵਿਹਾਰ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ ਵੱਖ ਰੰਗਮੰਚ, ਫ਼ਿਲਮ ਅਦਾਕਾਰਾਂ, ਸਾਹਿਤਕਾਰਾਂ, ਚਿੱਤਰਕਾਰਾਂ ਤੇ ਕਲਾ ਪ੍ਰੇਮੀਆਂ ਵਲੋਂ ਦੋਵਾਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਦੌਰਾਨ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਐਲਾਣ ਕੀਤਾ ਕਿ ਜਲਦੀ ਹੀ ਜਤਿੰਦਰ ਬਰਾੜ ਦੇ ਲਿਖੇ ਨਾਟਕਾਂ ਦਾ ਇੱਕ ਨਾਟ ਉਤਸਵ ਵਿਰਸਾ ਵਿਹਾਰ ਵਿਖੇ ਕਰਵਾਇਆ ਜਾਵੇਗਾ ਤੇ ਉਨ੍ਹਾਂ ਦੇ ਨਾਮ 'ਤੇ ਵਿਸ਼ਵ ਰੰਗਮੰਚ ਦਿਵਸ ਤੋਂ ਜਤਿੰਦਰ ਬਰਾੜ ਯਾਦਗਾਰੀ ਐਵਾਰਡ ਸ਼ੁਰੂ ਕੀਤਾ ਜਾਵੇਗਾ, ਜੋ ਹਰ ਸਾਲ ਰੰਗਮੰਚ ਨਾਲ ਜੁੜੀ ਕਿਸੇ ਸ਼ਖ਼ਸੀਅਤ ਨੂੰ ਦਿੱਤਾ ਜਾਇਆ ਕਰੇਗਾ | ਇਸ ਦੌਰਾਨ ਧਾਲੀਵਾਲ ਤੋਂ ਇਲਾਵਾ ਸ਼ੋ੍ਰਮਣੀ ਅਦਾਕਾਰਾ ਜਤਿੰਦਰ ਕੌਰ, ਸ਼ੋ੍ਰਮਣੀ ਬਾਲ ਸਾਹਿਤਕਾਰ ਡਾ: ਕੁਲਬੀਰ ਸਿੰਘ ਸੂਰੀ, ਨਾਟਕਕਾਰ ਜਗਦੀਸ਼ ਸਚਦੇਵਾ, ਡਾ. ਰਿਤੂ ਸ਼ਰਮਾ, ਚਿੱਤਰਕਾਰ ਕੁਲਵੰਤ ਸਿੰਘ, ਅਦਾਕਾਰ-ਪੱਤਰਕਾਰ ਜਸਵੰਤ ਸਿੰਘ ਜੱਸ, ਆਰਟਿਸਟ ਬਿ੍ਜੇਸ਼ ਜੌਲੀ ਅਤੇ ਸ਼ਾਇਰਾ ਅਰਤਿੰਦਰ ਸੰਧੂ ਅਤੇ ਭੁਪਿੰਦਰ ਸਿੰਘ ਸੰਧੂ ਆਦਿ ਸ਼ਖ਼ਸੀਅਤਾਂ ਨੇ ਦੋਵਾਂ ਮਹਾਨ ਕਲਾਕਾਰਾਂ ਦੇ ਜੀਵਨ, ਉਨ੍ਹਾਂ ਦੀਆਂ ਕਲਾ ਕ੍ਰਿਤਾਂ, ਨਾਟਕਾਂ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਤੇ ਉਨ੍ਹਾਂ ਦੀ ਯਾਦ ਨੂੰ ਸਦੀਵੀ ਤੌਰ 'ਤੇ ਕਾਇਮ ਰੱਖਣ ਲਈ ਉਨ੍ਹਾਂ ਵਲੋਂ ਸਥਾਪਿਤ ਪੰਜਾਬ ਨਾਟਸ਼ਾਲਾ ਵਿਖੇ ਨਾਟ ਪੇਸ਼ਕਾਰੀਆਂ ਨੂੰ ਜਿੰਦਾ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ | ਪ੍ਰਧਾਨ ਧਾਲੀਵਾਲ ਨੇ ਕਿਹਾ ਪ੍ਰੋ: ਗੰਭੀਰ ਦੀ ਯਾਦ ਨੂੰ ਸਮਰਪਿਤ ਇੱਕ ਕਲਾ ਪ੍ਰਦਰਸ਼ਨੀ ਵੀ ਜਲਦ ਵਿਰਸਾ ਵਿਹਾਰ ਵਿਖੇ ਲਗਾਈ ਜਾਵੇਗੀ | ਇਸ ਦੌਰਾਨ ਇਕ ਮਿੰਟ ਦਾ ਮੋਨ ਧਾਰ ਕੇ ਅਤੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਗਾਇਕ ਹਰਿੰਦਰ ਸੋਹਲ, ਬਲਵਿੰਦਰ ਭਾਰਤੀ, ਬੁੱਤ ਤਰਾਸ਼ ਨਰਿੰਦਰ ਸਿੰਘ, ਟੀ. ਐੱਸ. ਰਾਜਾ, ਇਕਬਾਲ ਕੌਰ ਸੌਂਧ, ਅਦਾਕਾਰ ਗੁਰਤੇਜ ਮਾਨ, ਤਰਕਸ਼ੀਲ ਆਗੂ ਸੁਮੀਤ ਸਿੰਘ, ਧਰਮਿੰਦਰ ਸ਼ਰਮਾ, ਰਾਜ ਖੁਸ਼ਵੰਤ ਸਿੰਘ ਸੰਧੂ, ਅਮਰਪਾਲ, ਕਾਮਰੇਡ ਯਸ਼ਪਾਲ ਝਬਾਲ, ਡਾ. ਬਿਕਰਮ, ਵਿਕਾਸ ਸੋਨੂੰ, ਜਸਵਿੰਦਰ ਕੌਰ, ਗੁਰਸੇਵਕ ਸਿੰਘ ਨਾਗੀ, ਸਤਨਾਮ ਸਿੰਘ ਮੂਧਲ, ਮਨਜਿੰਦਰ ਮੱਲੀ, ਮਰਕਸਪਾਲ ਗੁਮਟਾਲਾ ਤੇ ਗੋਵਿੰਦ ਕੁਮਾਰ ਸਮੇਤ ਹੋਰ ਪੇ੍ਰਮੀ ਤੇ ਕਲਾਕਾਰ ਹਾਜ਼ਰ ਸਨ |