14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਧ ਰਹੀ ਪਾਰਕਿੰਗ ਦੀ ਸਮੱਸਿਆ ਪੁਲਿਸ ਤੇ ਪ੍ਰਸ਼ਾਸਨ ਲਈ ਬਣੀ ਵੱਡੀ ਚੁਣੌਤੀ <br/>

Ad Position 21
repet_subhas-goyals [Copy P29]
ਬਿਨਾਂ ਕਿਸੇ ਸੁਰੱਖਿਆ ਉਪਕਰਨ ਦੇ ਸੜਕ 'ਚ ਗੱਡੀ ਦੀ ਮੁਰੰਮਤ ਕਰਦੇ ਹੋਏ ਮਿਸਤਰੀ | ਪਾਰਕਿੰਗ ਵਾਲੀਆਂ ਥਾਵਾਂ ਦੇ ਹਾਲਾਤ ਬਿਆਨ ਕਰਦੀਆਂ ਤਸਵੀਰਾਂ | ਤਸਵੀਰਾਂ : ਮੁਨੀਸ਼ <br/> 22-02-2026
ਜਲੰਧਰ, 20 ਫਰਵਰੀ (ਹਰਵਿੰਦਰ ਸਿੰਘ ਫੁੱਲ) - ਸਮਾਰਟ ਸਿਟੀ ਜਲੰਧਰ ਵਿਚ ਵੱਧ ਰਹੀ ਪਾਰਕਿੰਗ ਦੀ ਸਮੱਸਿਆ ਲੋਕਾਂ ਲਈ ਇੱਕ ਵੱਡੀ ਚੁਨੌਤੀ ਬਣੀ ਹੋਈ ਹੈ | ਸ਼ਹਿਰ ਵਿਚ ਛੋਟੇ ਵੱਡੇ ਵਾਹਨਾਂ ਦੀ ਗਿਣਤੀ ਹਰ ਰੋਜ਼ ਤੇਜ਼ੀ ਨਾਲ ਵੱਧ ਰਹੀ ਹੈ ਪਰ ਪਾਰਕਿੰਗ ਸਹੂਲਤਾਂ ਉਸ ਹਿਸਾਬ ਨਾਲ ਨਹੀਂ ਵਧੀਆਂ | ਇਸ ਨਾਲ ਟ੍ਰੈਫਿਕ ਸਮੱਸਿਆ, ਜਾਮ ਤੇ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ ਤੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ | ਸ਼ਹਿਰ ਦੇ ਅੰਦਰੂਨੀ ਹਿੱਸਿਆ 'ਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ | ਹਾਲਾਂਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਸੰਬੰਧਿਤ ਵੱਖ-ਵੱਖ ਵਿਭਾਗਾਂ ਵਲੋਂ ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹ ਹਕੀਕਤ 'ਚ ਲੋਕਾਂ ਦਾ ਸਾਹਮਣੇ ਨਹੀਂ ਆ ਰਹੇ | ਪਾਰਕਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਿਭਾਗ 'ਚ ਕਿੰਨੇ ਕੁ ਤਤਪਰ ਹਨ ਇਹ ਤਾਂ ਸ਼ਹਿਰਾਂ ਦੇ ਅੰਦਰੂਨੀ ਹਿੱਸਿਆਂ 'ਚ ਹੋਏ ਨਾਜਾਇਜ਼ ਕਬਜ਼ਿਆਂ ਤੋਂ ਪਤਾ ਲੱਗ ਜਾਂਦਾ ਹੈ ਕਿਵੇਂ ਉਨ੍ਹਾਂ ਵਲੋਂ ਸੜਕਾਂ 'ਤੇ ਸਾਮਾਨ ਸਜਾ ਕੇ ਬਾਜ਼ਾਰਾਂ ਨੂੰ ਭੀੜਾ ਕੀਤਾ ਜਾ ਰਿਹਾ | ਸੜਕਾਂ 'ਤੇ ਲੱਗੀਆਂ ਚਿੱਟੀਆਂ ਤੇ ਪੀਲੀਆਂ ਲਾਈਨਾਂ ਬਾਰੇ ਲੋਕਾਂ 'ਚ ਜਾਗਿ੍ਤੀ ਦਾ ਨਾ ਹੋਣਾ, ਕਿਰਾਇਆ ਕਾਨੂੰਨ ਦਾ ਵੀ ਪ੍ਰਭਾਵੀ ਢੰਗ ਨਾਲ ਲਾਗੂ ਨਾ ਹੋਣਾ ਹੀ ਇਸ ਇਸ ਸਮੱਸਿਆ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਲੋਕਾਂ ਵਲੋਂ ਦੁਕਾਨਾਂ ਕਿਰਾਏ 'ਤੇ ਲੈਣ ਦੀ ਬਜਾਏ ਫੁੱਟਪਾਥਾਂ 'ਤੇ ਖਾਣ ਪੀਣ ਦੀਆਂ ਰੇਹੜੀਆਂ ਲਗਾ ਕੀਤੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨਾਲ ਵੀ ਇਸ ਸਮੱਸਿਆ 'ਚ ਵਾਧਾ ਕਰ ਰਹੇ ਹਨ | ਕਈ ਸੜਕਾਂ 'ਤੇ ਤਾਂ ਹਾਦਸਿਆਂ ਤੋਂ ਬੇਖ਼ਬਰ ਦੁਕਾਨ ਮਾਲਕਾਂ ਵਲੋਂ ਵਰਕਰਾਂ ਤੋਂ ਕਾਰਾਂ ਦੇ ਥੱਲੇ ਵਾੜ ਕੇ ਕੰਮ ਕਰਵਾਏ ਜਾਂਦੇ ਹਨ ਜਿਨ੍ਹਾਂ ਦੀ ਸੁਰੱਖਿਆ ਜਾਂ ਸਾਵਧਾਨੀ ਲਈ ਨਾ ਕੋਈ ਬੋਰਡ ਤੇ ਨਾ ਸੁਰੱਖਿਆ ਉਪਕਰਨ ਲਗਾਇਆ ਜਾਂਦਾ ਹੈ | ਕਈ ਬਹੁ-ਮੰਜ਼ਿਲੀ ਇਮਾਰਤਾਂ, ਹਸਪਤਾਲਾਂ ਤੇ ਹੋਟਲਾਂ 'ਚ ਵੀ ਪਾਰਕਿੰਗ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਰ ਕੇ ਵੀ ਇਸ ਸਮੱਸਿਆ ਨੂੰ ਹੋਰ ਵਧਾ ਰਹੇ ਹਨ | ਪਾਰਕਿੰਗ ਦੀ ਸਮੱਸਿਆ ਕਿੰਨੀ ਕੁ ਗੰਭੀਰ ਹੈ ਤੇ ਪ੍ਰਸ਼ਾਸਨ ਇਸ ਪ੍ਰਤੀ ਕਿੰਨਾ ਕੁ ਜਾਗਰੂਕ ਹੈ ਇਸ ਲਈ ਪ੍ਰਸ਼ਾਸਨ ਦੇ ਨੱਕ ਹੇਠ ਪ੍ਰਸ਼ਾਸਨਿਕ ਭਵਨ ਦੇ ਸਾਹਮਣੇ ਹੀ ਲੋਕ ਨਾਜਾਇਜ਼ ਕਬਜ਼ੇ ਕਰ ਕੇ ਦੁਕਾਨਾਂ ਖੋਲੀ ਬੈਠੇ ਹਨ ਜਿਨ੍ਹਾਂ ਤੋਂ ਸਾਮਾਨ ਲੈਣ ਲਈ ਲੋਕ ਅਕਸਰ ਆਪਣੇ ਵਾਹਨ ਸੜਕਾਂ 'ਚ ਹੀ ਲਗਾ ਕੇ ਲੋਕਾਂ ਲਈ ਦਿੱਕਤਾਂ ਪੈਦਾ ਕਰ ਰਹੇ ਹਨ | ਪਾਰਕਿੰਗ ਦੀ ਸਮੱਸਿਆ ਕਾਰਨ ਬਾਜ਼ਾਰਾਂ ਦੀ ਰੌਣਕ 'ਚ ਘੱਟ ਰਹੀ ਹੈ | ਦੂਰ ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕ ਭੀੜ ਭੜਕੇ ਵਾਲੇ ਬਾਜ਼ਾਰਾਂ 'ਚ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ ਜਿਸ ਨਾਲ ਕਾਰੋਬਾਰੀਆਂ ਦੇ ਵਪਾਰ 'ਤੇ ਮਾੜਾ ਅਸਰ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਝਾਂਸੇ ਹੇਠ 4.60 ਲੱਖ ਦੀ ਠੱਗੀ, ਫਰਜ਼ੀ ਟ੍ਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਰਨਾਲਾ ਰੈਲੀ ਦੀਆਂ ਤਿਆਰੀਆਂ ਲਈ ਕਾਂਗਰਸ ਨੇ ਪੱਛਮੀ ਹਲਕੇ 'ਚ ਕੀਤੀ ਮੀਟਿੰਗ <br/>
Ad Position 24