ਜਲੰਧਰ, 22 ਫਰਵਰੀ (ਹਰਵਿੰਦਰ ਸਿੰਘ ਫੁੱਲ)- ਪ੍ਰਧਾਨ ਮਹਿੰਦਰਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਨਿਗਰਾਨੀ ਵਿਚ ਚੱਲ ਰਹੇ ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੇ ਜੂਨੀਅਰ ਵਿੰਗ ਵਿਖੇ ਸੀਨੀਅਰ ਕੇ.ਜੀ. ਦੇ ਵਿਦਿਆਰਥੀਆਂ ਦੀ 'ਕਲਰ-ਆਫ਼-ਲਾਈਫ਼' ਗਰੈਜੂਏਸ਼ਨ ਸੈਰੇਮਨੀ ਕਰਵਾਈ ਗਈ | ਪ੍ਰਧਾਨ ਮਹਿੰਦਰਜੀਤ ਸਿੰਘ ਨੇ ਕਮੇਟੀ ਮੈਂਬਰਾਂ ਨਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਵਾਇਸ ਪਿ੍ੰਸੀਪਲ ਜੈਸਮੀਨ ਕੌਰ ਤੇ ਸਕੂਲ ਵਿਦਿਆਰਥੀਆਂ ਨੇ ਮਹਿੰਦਰਜੀਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ | ਸਮਾਰੋਹ ਦਾ ਆਗਾਜ਼ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਣ ਕਰ ਕੇ ਕੀਤਾ ਗਿਆ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਗਰੁੱਪ ਡਾਂਸ, ਰੈਂਪ-ਵਾਕ, ਗਰੈਜੂਏਸ਼ਨ ਗਰੁੱਪ ਸਾਂਗ, ਸੋਲੋ-ਸੌਂਗ ਤੇ ਜ਼ਿੰਦਗੀ ਦੇ ਰੰਗਾਂ 'ਤੇ ਆਧਾਰਿਤ ਕਲਰ-ਆਫ਼-ਲਾਈਫ਼ ਨਾਟਕ ਪ੍ਰਸਤੁਤ ਕੀਤਾ | ਪੰਜਾਬੀ ਲੋਕ ਨਾਚ 'ਭੰਗੜਾ' ਇਸ ਰੰਗਾਂਰੰਗ ਪ੍ਰੋਗਰਾਮ ਦੀ ਖਿੱਚ ਦਾ ਕੇਂਦਰ ਰਿਹਾ | ਪਿ੍ੰਸੀਪਲ ਡਾ: ਅਪਰਣਾ ਮਹਿਤਾ ਨੇ ਮੁੱਖ ਮਹਿਮਾਨ, ਕਮੇਟੀ ਮੈਂਬਰਾਂ ਤੇ ਖ਼ਾਸ ਤੌਰ 'ਤੇ ਮਾਪਿਆਂ ਦਾ ਆਪਣੇ ਰੁਝੇਵਿਆਂ ਵਿਚੋਂ ਕੀਮਤੀ ਸਮਾਂ ਕੱਢਣ ਲਈ ਤਹਿ ਦਿਲੋਂ ਧੰਨਵਾਦ ਕੀਤਾ | ਮੁੱਖ ਮਹਿਮਾਨ ਨੇ ਸੀਨੀਅਰ ਕੇ.ਜੀ. ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਡਿਗਰੀਆਂ ਵੰਡੀਆਂ ਜਿਸ ਵਿਚ ਅੰਗਦ ਵੀਰ ਸਿੰਘ ਸੋਢੀ ਨੂੰ ਮਿਸਟਰ ਕਿੰਡਰ ਗਾਰਡਨ, ਸਮਰੀਤ ਕੌਰ ਨੂੰ ਮਿਸ ਕਿੰਡਰ ਗਾਰਡਨ, ਗੁਰਸਿਮਰ, ਗੁਰਫ਼ਤਿਹ ਸਿੰਘ, ਪਰਨੀਤ ਕੌਰ ਨੂੰ ਬੈੱਸਟ-ਇਨ-ਕੈਲੀਗਰਾਫੀ, ਮਨਰੀਤ ਕੌਰ ਬੈਸਟ-ਇਨ-ਔਰੇਟਰ, ਗੁਰ ਸੀਰਤ ਕੌਰ ਨੂੰ ਸੌ ਫ਼ੀਸਦੀ ਹਾਜ਼ਰੀ, ਨਾਵੀਤਾ ਤੇ ਤੇਜਲ ਥਾਪਾ ਨੂੰ ਬੈਸਟ ਇਨ ਅਕੈਡਮਿਕ, ਮਾਨਵੀ ਨੂੰ ਆਲ-ਰਾਊਾਡਰ ਦੇ ਖ਼ਿਤਾਬ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਬੱਚਿਆਂ ਨੂੰ ਵੱਖ-ਵੱਖ ਖ਼ਿਤਾਬ ਦਿੱਤੇ ਗਏ | ਪ੍ਰਧਾਨ ਮਹਿੰਦਰਜੀਤ ਸਿੰਘ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਸਿਹਰਾ ਜਿੱਥੇ ਸਕੂਲ ਦੇ ਪਿ੍ੰਸੀਪਲ ਤੇ ਅਧਿਆਪਕਾਂ ਨੂੰ ਜਾਂਦਾ ਹੈ ਉੱਥੇ ਮਾਤਾ ਪਿਤਾ ਦੇ ਸਹਿਯੋਗ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ | ਇਸ ਮੌਕੇ ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ, ਡਾ. ਐੱਚ.ਐੱਮ.ਹੁਰੀਆ, ਕੁਲ ਤਾਰਨ ਸਿੰਘ ਅਨੰਦ, ਐੱਚ.ਐੱਸ. ਭਸੀਨ, ਤੇਜਦੀਪ ਸਿੰਘ ਸੇਠੀ ਅਤੇ ਗਗਨਦੀਪ ਸਿੰਘ ਸੇਠੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |