08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕੇ. ਐਮ. ਵੀ. 'ਚ ਮਾਂ ਬੋਲੀ ਦਿਵਸ ਨੂੰ ਸਮਰਪਿਤ ਹਫ਼ਤਾ ਮਨਾਇਆ <br/>

Ad Position 21
No active advertisement
ਕੇ. ਐਮ. ਵੀ. ਵਿਖੇ ਮਾਂ ਬੋਲੀ ਸੰਬੰਧੀ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਦੇ ਨਾਲ ਡਾ. ਆਤਿਮਾ ਸ਼ਰਮਾ ਦਿਵੇਦੀ ਤੇ ਹੋਰ | ਤਸਵੀਰ ਜੀ.ਪੀ. ਸਿੰਘ <br/> 23-02-2026
ਜਲੰਧਰ, 22 ਫਰਵਰੀ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ ਖ਼ੁਦ ਮੁਖ਼ਤਿਆਰ ਅਤੇ ਵਿਰਾਸਤੀ ਸੰਸਥਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਹਫ਼ਤਾ ਮਨਾਇਆ ਗਿਆ | ਪੰਜਾਬੀ ਮਾਂ ਬੋਲੀ ਦੇ ਸਤਿਕਾਰ, ਪ੍ਰਚਾਰ ਤੇ ਪਾਸਾਰ ਨੂੰ ਸਮਰਪਿਤ ਇੱਕ ਹਫ਼ਤੇ ਤੱਕ ਉਲੀਕੇ ਗਏ, ਜਿਨ੍ਹਾਂ ਤਹਿਤ ਮਾਤ ਭਾਸ਼ਾ ਪੰਜਾਬੀ 'ਤੇ ਲੇਖ ਰਚਨਾ, ਭਾਸ਼ਣ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ, ਸੁੰਦਰ ਲਿਖਾਈ, ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ, ਪੰਜਾਬੀ ਵਿੱਚ ਹਸਤਾਖ਼ਰ ਤੇ 21 ਫਰਵਰੀ ਨੂੰ ਰੈਲੀ ਕੀਤੀ ਗਈ ¢ ਵਿਦਿਆਲਾ ਡਾਇਰੈਕਟਰ ( ਪ੍ਰੋ.) ਡਾ.ਅਤਿਮਾ ਸ਼ਰਮਾ ਦੀ ਦਿਵੇਦੀ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਬੋਲੀ ਸਾਡੀ ਪਛਾਣ ਹੁੰਦੀ ਹੈ ਇਸ ਲਈ ਸਾਨੂੰ ਸਦਾ ਆਪਣੀ ਭਾਸ਼ਾ ਰੂਪੀ ਜੜ੍ਹ ਨਾਲ ਜੁੜੇ ਰਹਿਣਾ ਚਾਹੀਦਾ ਹੈ | ਪੋਸਟਰ ਮੇਕਿੰਗ 'ਚ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਜਾ ਸਥਾਨ ਰਮਨੀਕ ਕੌਰ ਅਤੇ ਨੇਹਾ ਜਦਕਿ ਤੀਸਰਾ ਸਥਾਨ ਸਾਨੀਆ ਜੱਸਲ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਸਲੋਗਨ ਲਿਖਣ 'ਚ ਪਹਿਲਾ ਸਥਾਨ-ਜਸਕਿਰਨ ਕੌਰ, ਦੂਜਾ ਸਥਾਨ -ਪ੍ਰੀਤੀ ਕੁਮਾਰੀ ਤੇ ਪਵਨੀਤ ਕੌਰ ਤੇ ਤੀਜਾ ਸਥਾਨ- ਮਨਪ੍ਰੀਤ ਕੌਰ ਨੂੰ ਮਿਲਿਆ | ਸੁੰਦਰ ਲਿਖਾਈ 'ਚ ਪਹਿਲਾ ਸਥਾਨ- ਸਿਮਰਨ ਕੌਰ, ਦੂਜਾ ਸਥਾਨ- ਰਵਨੀਤ ਕੌਰ ਅਤੇ ਰਮਨੀਕ ਕੌਰ ਤੇ ਤੀਜਾ ਸਥਾਨ-ਵੰਦਨਾ ਲੈਹਰੀ ਨੇ ਹਾਸਿਲ ਕੀਤਾ | ਭਾਸ਼ਣ ਪ੍ਰਤੀਯੋਗਤਾ 'ਚ ਪਹਿਲਾ ਸਥਾਨ- ਹਰਨੀਤ ਕੌਰ, ਦੂਜਾ ਸਥਾਨ- ਈਸ਼ਾ ਤੇ ਤੀਜਾ ਸਥਾਨ-ਮੁਸਕਾਨ, ਕਵਿਤਾ ਉਚਾਰਨ 'ਚ ਪਹਿਲਾ ਸਥਾਨ -ਸੇਵਕ ਕੌਰ ਤੇ ਹਰਨੀਤ ਕੌਰ, ਦੂਜਾ ਸਥਾਨ -ਅਰਮਿੰਦਰ ਤੇ ਅੰਮਿ੍ਤਜੋਤ ਤੇ ਤੀਜਾ ਸਥਾਨ ਗੁਰਵਿੰਦਰ ਕੌਰ ਅਤੇ ਹਰਸਿਮਰਨ ਕੌਰ, ਲੇਖ ਰਚਨਾ 'ਚ ਪਹਿਲਾ ਸਥਾਨ -ਹਰਨੀਤ ਕੌਰ, ਦੂਜਾ ਸਥਾਨ -ਪਿ੍ਯੰਕਾ ਮਾਹੀ ਤੇ ਤੀਜਾ ਸਥਾਨ -ਤਰਨਪ੍ਰੀਤ ਕੌਰ ਨੂੰ ਮਿਲਿਆ |

Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ ਕਾਲਜ 'ਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ <br/> ਅਗਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਪੀ.ਜੀ. ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਵਲੋਂ 'ਆਈ.ਟੀ. ਸਪਾਰਕ' ਸਮਾਰੋਹ
Ad Position 24