ਜਲੰਧਰ, 24 ਫਰਵਰੀ (ਸ਼ਿਵ)-ਮੇਅਰ ਵਨੀਤ ਧੀਰ ਨੇ ਕਈ ਉਨ੍ਹਾਂ ਕੂੜਾ ਚੁੱਕਣ ਵਾਲੀਆਂ ਟਰੈਕਟਰ ਟਰਾਲੀਆਂ ਦੀ ਅਦਾਇਗੀ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਜਿਹੜੀਆਂ ਟਰੈਕਟਰ ਟਰਾਲੀਆਂ ਆਪਣੇ ਤੈਅ ਰੂਟਾਂ ਦੀ ਥਾਂ 'ਤੇ ਹੋਰ ਰੂਟਾਂ 'ਤੇ ਜਾ ਰਹੀਆਂ ਸੀ | ਮੇਅਰ ਨੇ ਇਹ ਖ਼ਾਮੀਆਂ ਉਸ ਵੇਲੇ ਫੜੀਆਂ ਜਦੋਂ ਉਨ੍ਹਾਂ ਨੇ ਇਸ ਤਰਾਂ ਦੀਆਂ ਚੱਲ ਰਹੀਆਂ ਗੱਡੀਆਂ ਦੀ ਨਿਗਰਾਨੀ ਲਈ ਆਪਣੇ ਦਫ਼ਤਰ ਦੇ ਨਾਲ ਬਣੇ ਕੰਟਰੋਲ ਰੂਪ ਵਿਚ ਜਾ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਕਈ ਟਰੈਕਟਰ ਟਰਾਲੀਆਂ ਨੂੰ ਜਿਹੜੇ ਰੂਟ ਦਿੱਤੇ ਗਏ ਸੀ, ਉਹ ਉਨ੍ਹਾਂ ਰੂਟਾਂ 'ਤੇ ਨਹੀਂ ਚੱਲ ਰਹੀਆਂ ਸੀ | ਉਨ੍ਹਾਂ ਟਰੈਕਟਰ ਟਰਾਲੀਆਂ ਖ਼ਿਲਾਫ਼ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਨੇ ਅਜੇ ਤੱਕ ਜੀ. ਪੀ. ਐੱਸ. ਸਿਸਟਮ ਨਹੀਂ ਲਗਾਏ ਹੋਏ ਹਨ | ਚੇਤੇ ਰਹੇ ਕਿ ਕਈ ਟਰੈਕਟਰ ਟਰਾਲੀਆਂ ਵਲੋਂ ਤਾਂ ਇਸ ਕਰਕੇ ਜੀ. ਪੀ. ਅੱੈਸ. ਸਿਸਟਮ ਨਹੀਂ ਲਗਾਇਆ ਗਿਆ ਹੈ ਕਿਉਂਕਿ ਉਹ ਕੰਟਰੋਲ ਰੂਮ ਦੀ ਨਿਗਰਾਨੀ ਵਿਚ ਆ ਜਾਂਦੀਆਂ ਹਨ | ਮੇਅਰ ਨੇ ਇਸ ਮਾਮਲੇ ਵਿਚ ਜੀ. ਪੀ. ਐਸ. ਨਾ ਲਗਾਉਣ ਵਾਲਿਆਂ ਬਾਰੇ ਵੀ ਰਿਪੋਰਟ ਤਲਬ ਕੀਤੀ ਹੈ | ਮੇਅਰ ਇਸ ਤਰਾਂ ਦੇ ਪਹਿਲਾਂ ਵੀ ਮਾਮਲੇ ਫੜ ਰਹੇ ਹਨ |