13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨਾਜਾਇਜ਼ ਤੌਰ 'ਤੇ ਰੱੁਖਾਂ ਦੀ ਕਟਾਈ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰੇਗਾ ਨਿਗਮ <br/>

Ad Position 21
No active advertisement
ਅਜੀਤ ਡੈਸਕ 25-02-2026
ਜਲੰਧਰ, 24 ਫਰਵਰੀ (ਸ਼ਿਵ)-ਇਕ ਪਾਸੇ ਜਿੱਥੇ ਸ਼ਹਿਰ ਵਿਚ ਹਰਿਆਲੀ ਨੂੰ ਵਧਾਉਣ ਲਈ ਨਿਗਮ ਵਲੋਂ ਲਗਾਤਾਰ ਨਵੇਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਜਾਂਦੀ ਰਹੀ ਹੈ, ਪਰ ਸ਼ਹਿਰ ਵਿਚ ਕੁੱਝ ਸਮੇਂ ਤੋਂ ਪਾਰਕਾਂ ਜਾਂ ਹੋਰ ਸਰਕਾਰੀ ਥਾਵਾਂ ਤੋਂ ਰੁੱਖਾਂ ਦੇ ਕੱਟਣ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਨੇ ਇਸ ਮਾਮਲੇ ਵਿਚ ਚਿੰਤਾ ਜਤਾਉਂਦੇ ਹੋਏ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ | ਮੇਅਰ ਵਨੀਤ ਧੀਰ ਵੱਲੋਂ ਤਾਂ ਸਬੰਧਿਤ ਵਿਭਾਗ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਰੁੱਖਾਂ ਨੂੰ ਕੱਟਣ ਬਾਰੇ ਕਾਫੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਤੇ ਨਿਗਮ ਪ੍ਰਸ਼ਾਸਨ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰੇਗਾ | ਸ਼ਹਿਰ ਵਿਚ ਕਈ ਥਾਵਾਂ 'ਤੇ ਰੁੱਖਾਂ ਨੂੰ ਨਾਜਾਇਜ ਤੌਰ 'ਤੇ ਕੱਟਣ ਦੇ ਮਾਮਲਿਆਂ ਦੀ ਨਿਗਮ ਨੂੰ ਵੀ ਸ਼ਿਕਾਇਤਾਂ ਹੋਈਆਂ ਹਨ ਜਦਕਿ ਵਾਤਾਵਰਨ ਪ੍ਰੇਮੀ ਤੇਜੱਸਵੀ ਮਿਨਹਾਸ ਵੱਲੋਂ ਇਸ ਤਰਾਂ ਦੇ ਕਈ ਮਾਮਲਿਆਂ ਦੇ ਨਿਗਮ ਤੋਂ ਇਲਾਵਾ ਹੋਰ ਵਿਭਾਗਾਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਹਨ | ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਿਚ ਨਾਜਾਇਜ ਤੌਰ 'ਤੇ ਕੱਟੇ ਗਏ ਰੁੱਖਾਂ ਦੇ ਮਾਮਲਿਆਂ ਦੀ ਅੱਜ ਜਾਣਕਾਰੀ ਵੀ ਦਿੱਤੀ ਹੈ ਕਿ ਉਸ ਕੋਲ ਕਿੰਨੇ ਮਾਮਲੇ ਸਾਹਮਣੇ ਆਏ ਹਨ | ਨਿਗਮ ਪ੍ਰਸ਼ਾਸਨ ਨੇ ਨਾਜਾਇਜ ਤੌਰ 'ਤੇ ਕੱਟੇ ਜਾਂਦੇ ਰੁੱਖਾਂ ਨੂੰ ਬਚਾਉਣ ਲਈ ਆਪਣੀ ਵਿਉਂਤਬੰਦੀ ਵੀ ਬਣਾਈ ਹੈ ਕਿ ਇਸ ਤਰਾਂ ਦੀਆਂ ਸ਼ਿਕਾਇਤਾਂ ਮਿਲਣ 'ਤੇ ਕਿ ਕਾਰਵਾਈ ਕੀਤੀ ਜਾਵੇਗੀ | ਨਿਗਮ ਨੇ ਨਾਜਾਇਜ ਤੌਰ 'ਤੇ ਕੱਟੇ ਗਏ ਰੁੱਖਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਹੈ, ਉਸ ਵਿਚ ਅਣਪਛਾਤੇ 5.6 ਵਿਅਕਤੀ ਵਾਰਡ ਨੰਬਰ 55 ਬਸਤੀ ਗੁੱਜਾ ਦਿਲਬਾਗ ਨਗਰ ਜਲੰਧਰ ਦੀ ਪਾਰਕ ਵਿਚੋਂ ਦਰਖ਼ਤ ਕੱਟ ਕੇ ਚੋਰੀ ਕਰਕੇ ਲੈ ਜਾਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦਰਖ਼ਤ ਕਟਵਾਉਣ ਲਈ ਪਰਚਾ ਦਰਜ ਕਰਕੇ ਕਾਰਵਾਈ ਕਰਨ ਦੇ ਮਾਮਲੇ ਤੋਂ ਇਲਾਵਾ ਅਰੋੜਾ ਪ੍ਰਾਈਮ ਟਾਵਰ ਦੇ ਸਾਹਮਣੇ ਸਰਵਿਸ ਲੇਨ ਵਿਚ ਲੱਗੇ ਰੁੱਖਾਂ ਨੂੰ ਕੱਟਣ ਦਾ ਮਾਮਲਾ, ਐਮ. ਪੀ. ਮੈਨੂਫੈਕਚਰਿੰਗ ਕੰਪਨੀ ਦੇ ਨਾਲ ਵਾਲੀ ਗਲੀ ਵਿਚ ਲੱਗੇ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ, ਤਿ੍ਕੋਣਾ ਪਾਰਕ ਮਾਸਟਰ ਤਾਰਾ ਸਿੰਘ ਨਗਰ ਵਿਚ ਲੱਗੇ 6 ਰੱੁਖਾਂ ਨੂੰ ਕੱਟਣ ਦਾ ਮਾਮਲਾ, ਅਰਬਨ ਅਸਟੇਟ ਵਿਚ ਲੱਗੇ 6 ਰੁੱਖਾਂ ਨੂੰ ਕੱਟਣ ਦਾ ਮਾਮਲਾ, ਮਾਡਲ ਟਾਊਨ ਦੇ ਕੋਲ ਉਸਾਰੀ ਅਧੀਨ ਇਮਾਰਤ ਦੇ ਅੱਗੇ ਕੱਟੇ ਗਏ ਦਰਖਤਾਂ ਦਾ ਮਾਮਲਾ, ਅਰਬਨ ਅਸਟੇਟ ਵਿਚ ਚੌਪਾਟੀ ਦੀ ਪਾਰਕਿੰਗ ਵਿਚ 10 ਸਾਲ ਪੁਰਾਣੇ ਰੁੱਖ ਕੱਟੇ, ਸ਼ਿਵ ਪਾਰਕ ਵਿਚ ਲੱਗੇ ਰੁੱਖਾਂ ਨੂੰ ਕੱਟਣ ਸਮੇਤ ਸ਼ਹਿਰ ਦੇ ਹੋਰ ਵੀ ਇਲਾਕਿਆਂ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰੁੱਖਾਂ ਨੂੰ ਕੱਟਿਆ ਗਿਆ ਹੈ | ਸ਼ਹਿਰ ਵਿਚ ਰੁੱਖਾਂ ਨੂੰ ਕੱਟਣ ਦੇ ਕਈ ਮਾਮਲਿਆਂ ਦੀ ਸ਼ਿਕਾਇਤ ਸਮਾਜ ਸੇਵੀ ਤੇਜੱਸਵੀ ਮਿਨਹਾਸ ਵਲੋਂ ਵੀ ਐੱਨ. ਜੀ. ਟੀ. ਨੂੰ ਕੀਤੀ ਗਈ ਸੀ ਤੇ ਹੁਣ ਐੱਨ. ਜੀ. ਟੀ. ਦੀਆਂ ਹਦਾਇਤਾਂ 'ਤੇ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿਚ ਐਕਟ ਬਣਾਉਣ ਲਈ ਕਾਨੂੰਨ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ | ਆਉਂਦੇ ਸਮੇਂ ਵਿਚ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰੀ ਖੇਤਰ ਵਿਚ ਰੁੱਖਾਂ ਨੂੰ ਕੱਟਣਾ ਹੋਰ ਵੀ ਗੰਭੀਰ ਅਪਰਾਧਾਂ ਦੀ ਸ਼੍ਰੇਣੀ ਵਿਚ ਆ ਜਾਵੇਗਾ | ਚੇਤੇ ਰਹੇ ਕਿ ਪਿਛਲੇ ਕੁੱਝ ਸਾਲਾਂ ਵਿਚ ਸਿਵਲ ਹਸਪਤਾਲ ਅਤੇ ਪੁਰਾਣੇ ਡੀ. ਟੀ. ਓ. ਦਫਤਰ ਵਾਲੀ ਥਾਂ 'ਤੇ 100 ਸਾਲ ਪੁਰਾਣੇ ਰੁੱਖਾਂ ਨੂੰ ਕੱਟਿਆ ਗਿਆ ਸੀ ਤਾਂ ਇਹ ਮਾਮਲੇ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣਦੇ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਜਬਰੀ ਵਸੂਲੀ ਨਾਲ ਸੰਬੰਧਿਤ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਦੋ ਬੀ.ਕੇ.ਆਈ. ਕਾਰਕੁੰਨ ਜਲੰਧਰ ਤੋਂ ਗਿ੍ਫ਼ਤਾਰ ਅਗਲੀ ਖ਼ਬਰ ਸੁੰਦਰ ਨਗਰ ਤੋਂ ਲਾਪਤਾ ਤਿੰਨ ਨਾਬਾਲਗ ਲੜਕੀਆਂ ਯੂ. ਪੀ. 'ਚੋਂ ਬਰਾਮਦ
Ad Position 24