13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਦੁਕਾਨ ਦਾ ਸ਼ਟਰ ਭੰਨ ਕੇ ਬੈਟਰੀਆਂ ਤੇ ਨਕਦੀ ਚੋਰੀ <br/>

Ad Position 21
No active advertisement
ਜੰਡਿਆਲਾ ਮੰਜਕੀ ਵਿਚ ਚੋਰਾਂ ਵਲੋਂ ਦੁਕਾਨ ਦਾ ਭੰਨਿਆ ਗਿਆ ਸ਼ਟਰ ਤੇ ਖਿਲਾਰਿਆ ਗਿਆ ਸਮਾਨ | <br/> 25-02-2026
ਜੰਡਿਆਲਾ ਮੰਜਕੀ, 24 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)-ਆਵਾਜਾਈ ਭਰਪੂਰ ਜੰਡਿਆਲਾ-ਗੁਰਾਇਆ ਰੋਡ 'ਤੇ ਸਥਿਤ ਇਕ ਦੁਕਾਨ ਅਮਰੀਕ ਆਟੋ ਇਲੈਕਟਰੀਕਲਜ ਦਾ ਸ਼ਟਰ ਭੰਨ ਕੇ ਬੈਟਰੀਆਂ ਅਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਵਾਪਰੀ ਇਸ ਘਟਨਾ ਸਬੰਧੀ ਦੁਕਾਨਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਆਟੋ ਸਵਾਰ ਚੋਰ ਉਨ੍ਹਾਂ ਦੀ ਦੁਕਾਨ ਵਿਚ ਪਹਿਲੀਆਂ ਰੱਖੀਆਂ ਪੱਚੀ ਤੋਂ ਤੀਹ ਬੈਟਰੀਆਂ ਲੈ ਗਏ ਹਨ ਅਤੇ ਨਵੀਆਂ ਵੀ ਤਿੰਨ ਤੋਂ ਚਾਰ ਬੈਟਰੀਆਂ ਚੋਰੀ ਹੋਈਆਂ ਹਨ | ਇਸ ਤੋਂ ਇਲਾਵਾ ਗੱਲੇ ਵਿੱਚ ਪਈ ਤੀਹ ਹਜ਼ਾਰ ਦੇ ਲਗਭਗ ਨਗਦੀ ਵੀ ਚੋਰੀ ਹੋਈ ਹੈ | ਦੁਕਾਨਦਾਰ ਨੇ ਦੱਸਿਆ ਕਿ ਦੋ ਲੱਖ ਦੇ ਕਰੀਬ ਉਹਨਾਂ ਦੇ ਨੁਕਸਾਨ ਦਾ ਅਨੁਮਾਨ ਹੈ | ਜ਼ਿਕਰਯੋਗ ਹੈ ਕਿ ਚੋਰਾਂ ਵਲੋ ਨੇੜਲੀ ਟਾਇਰਾਂ ਦੀ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਦਿਸ਼ਾ ਬਦਲ ਦਿੱਤੀ ਗਈ | ਚੋਰਾਂ ਦੀ ਗਿਣਤੀ ਚਾਰ ਦੱਸੀ ਜਾ ਰਹੀ ਹੈ | ਮੌਕੇ ਤੇ ਪੁੱਜੇ ਪੁਲਿਸ ਚੌਂਕੀ ਜੰਡਿਆਲਾ ਦੇ ਮੁਲਾਜ਼ਮਾਂ ਵੱਲੋਂ ਆਲੇ ਦੁਆਲੇ ਦੀਆਂ ਦੁਕਾਨਾਂ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ | ਫਿੰਗਰ ਪਿ੍ੰਟ ਮਾਹਿਰਾਂ ਦੀ ਟੀਮ ਵੱਲੋਂ ਵੀ ਫਿੰਗਰ ਪਿ੍ੰਟ ਲਏ ਗਏ ਹਨ | ਚੌਂਕੀ ਇੰਚਾਰਜ ਜੰਡਿਆਲਾ ਜਸਵੀਰ ਚੰਦ ਨੇ ਦੱਸਿਆ ਕਿ ਪੁਲਿਸ ਵੱਲੋਂ ਸੜਕਾਂ ਕਿਨਾਰੇ ਲੱਗੇ ਕੈਮਰਿਆਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਜਲਦ ਹੀ ਪੁਲਿਸ ਗਿ੍ਫਤ ਵਿੱਚ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਇੰਡੋ ਸਵਿਸ ਸਕੂਲ ਦੇ ਵਿਦਿਆਰਥੀਆਂ ਦਾ 'ਲੋਜਿਕਕਿਡਜ਼' ਕੰਪੀਟੇਟਿਵ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀ 'ਮੇਰੀ ਰਸੋਈ ਯੋਜਨਾ' ਲੋਕ ਭਲਾਈ ਤੇ ਸਮਾਜਿਕ ਸੁਰੱਖਿਆ ਵੱਲ ਇਤਿਹਾਸਕ ਕਦਮ- ਪਿੰਦਰ ਪੰਡੋਰੀ
Ad Position 24