13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲਬਧੀ <br/>

Ad Position 21
No active advertisement
ਸਟੇਟ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨਾਲ ਸਕੂਲ ਪਿ੍ੰਸੀਪਲ ਡਾਕਟਰ ਸੋਨੀਆ ਸਚਦੇਵਾ ¢ ਤਸਵੀਰ ਗੁਰਵਿੰਦਰ ਸਿੰਘ <br/> 25-02-2026
ਨਕੋਦਰ, 24 ਫਰਵਰੀ (ਗੁਰਵਿੰਦਰ ਸਿੰਘ)- ਸਟੇਟ ਪਬਲਿਕ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਮੈਕ ਮਿਲਨ ਬਡਿੰਗ ਸਾਇੰਟਿਸਟ ਕੰਪੀਟੀਸ਼ਨ ਵਿੱਚ ਭਾਗ ਲਿਆ¢ ਇਹ ਪ੍ਰਤੀਯੋਗਤਾ ਹਰ ਸਾਲ ਮੈਕਮੇਲਨ ਐਜੂਕੇਸ਼ਨ ਸੰਸਥਾ ਦੁਆਰਾ ਕਰਵਾਈ ਜਾਂਦੀ ਹੈ¢ ਜਿਸ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀ ਭਾਗ ਲੈਂਦੇ ਹਨ¢ ਇਸ ਸਾਲ ਇਸ ਪ੍ਰਤੀਯੋਗਤਾ ਵਿੱਚ 1200 ਤੋਂ ਵੱਧ ਸਕੂਲਾਂ ਦੇ 2000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਵੱਖ- ਵੱਖ ਮਾਡਲ ਪੇਸ਼ ਕੀਤੇ ਜੋ ਕਿ ਮਨੁੱਖੀ ਜੀਵਨ ਦੀਆਂ ਵਿਭਿੰਨ ਸਮੱਸਿਆਵਾਂ ਦੇ ਹੱਲ ਦਾ ਸੁਝਾਅ ਦਿੰਦੇ ਹਨ¢ ਇਹ ਪ੍ਰਤੀਯੋਗਤਾ ਤਿੰਨ ਚਰਨਾਂ ਵਿੱਚ ਹੁੰਦੀ ਹੈ¢ ਪਹਿਲੇ ਚਰਨ ਵਿੱਚ ਪ੍ਰੀਲਿਮੀਨਰੀ ਸਕਰੀਨਿੰਗ ਕੀਤੀ ਜਾਂਦੀ ਹੈ ਜਿਸ ਵਿੱਚ ਵਿਦਿਆਰਥੀ ਤਿੰਨ ਮਿੰਟ ਦੀ ਵੀਡੀਓ ਵਿੱਚ ਆਪਣਾ ਅਨੋਖਾ ਸੁਭਾਅ ਪੇਸ਼ ਕਰਦੇ ਹਨ, ਜਿਸ ਦਾ ਆਈਆਈਟੀ ਰਿਸਰਚ ਸਕਾਲਰਸ ਦੁਆਰਾ ਮੁਲਾਂਕਣ ਕੀਤਾ ਜਾਂਦਾ ਹੈ¢ ਇਸ ਦੇ ਬਾਅਦ ਜੋਨਲ ਰਾਊਾਡ ਅਤੇ ਗਰੈਂਡ ਫਿਨਾਲੇ ਕੀਤਾ ਜਾਂਦਾ ਹੈ¢ ਸਟੇਟ ਪਬਲਿਕ ਸਕੂਲ ਨਕੋਦਰ ਦੇ ਤਿੰਨ ਵਿਦਿਆਰਥੀਆਂ ਮ੍ਰੀਦੁਲ ਪੱਤੂ(ਜਮਾਤ ਛੇਵੀਂ), ਰਿਆਸ਼ ਜੈਨ (ਜਮਾਤ ਅੱਠਵੀਂ), ਉਤਕਰਸ਼ ਸ਼ਰਮਾ (ਜਮਾਤ ਅੱਠਵੀਂ) ਨੇ ਪਹਿਲੇ ਚਰਨ ਵਿੱਚ ਉੱਤਮ ਪ੍ਰਦਰਸ਼ਨ ਕਰਦੇ ਹੋਏ ਸਫ਼ਲਤਾ ਪ੍ਰਾਪਤ ਕੀਤੀ¢ ਇਸ ਮÏਕੇ ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ- ਪ੍ਰਧਾਨ ਡਾ. ਗਗਨਦੀਪ ਕÏਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾ. ਰਿਤੂ ਭਨੋਟ ਅਤੇ ਪਿ੍ੰਸੀਪਲ ਡਾ. ਸੋਨੀਆ ਸਚਦੇਵਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਵਧਾਈ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਪਿੰਡ ਸਾਦਿਕਪੁਰ ਵਿਖੇ ਛਿੰਝ ਮੇਲਾ ਕਰਵਾਇਆ <br/> ਅਗਲੀ ਖ਼ਬਰ ਸੇਂਟ ਸੋਲਜਰ ਕਾਲਜ ਨੇ ਸਿੱਖੋ ਤੇ ਕਮਾਓ ਬਿਜ਼ਨੈੱਸ ਬਲਾਸਟਰ ਤਹਿਤ ਸਮਾਗਮ ਕਰਵਾਇਆ <br/>
Ad Position 24