ਜਲੰਧਰ, 2 ਮਾਰਚ (ਸ਼ੈਲੀ)-ਸ਼ਹਿਰ ਹੋਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ 'ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ | ਕੁਝ ਦਿਨ ਪਹਿਲਾਂ ਹੀ ਲੋਕਾਂ ਵਲੋਂ ਹੋਲੀ ਦੀ ਤਿਆਰੀ ਕਰਨੀ ਸ਼ੁਰੂ ਹੋ ਗਈ ਹੈ | ਹੋਲੀ ਵਾਲੇ ਦਿਨ ਬੱਚੇ, ਨੌਜਵਾਨ ਤੇ ਬਜ਼ੁਰਗ ਸਾਰੇ ਇਕ ਦੂਜੇ ਨਾਲ ਹੋਲੀ ਖੇਡਦੇ ਹਨ | ਲੋਕ ਇਕ ਦੂਜੇ ਨੂੰ ਗੁਲਾਲ ਲਗਾਉਂਦੇ ਹਨ ਅਤੇ ਇਕ ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ | ਹੋਲੀ ਵਾਲੇ ਦਿਨ ਮੰਦਰਾਂ ਵਿਚ ਵੀ ਫੁਲਾਂ ਦੀ ਹੋਲੀ ਮਨਾਈ ਜਾਂਦੀ ਹੈ ਸੰਕੀਰਤਨ ਤੇ ਦਾਰਮਿਕ ਪ੍ਰੋਗਰਾਮ ਹੁੰਦੇ ਹਨ | ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਲੋਕ ਇਕ ਦੂਜੇ ਨਾਲ ਫੁਲਾਂ ਦੀ ਹੋਲੀ ਖੇਡਦੇ ਹਨ | ਕਈ ਸੰਸਥਾਵਾਂ ਵਲੋਂ ਸ਼ਹਿਰ ਦੇ ਹੋਟਲਾਂ ਵਿਚ ਵੀ ਹੋਲੀ ਮਨਾਉਣ ਸੰਬੰਧੀ ਪ੍ਰੋਗਰਾਮ ਹੁੰਦੇ ਹਨ | ਹੋਲੀ ਨੂੰ ਲੈ ਕੇ ਜਲੰਧਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਬੱਚਿਆਂ ਲਈ ਵੱਖ ਵੱਖ ਡਿਜ਼ਾਈਨਾਂ ਜਿਨਾਂ 'ਚ ਡੋਰੀ ਮੋਨ, ਛੋਟਾ ਭੀਮ, ਹੀ-ਮੈਨ, ਹਾਥੀ, ਘੋੜਾ, ਤਲਵਾਰ, ਕੁਹਾੜੀ, ਬੀਨ, ਸਿਲੰਡਰ, ਟਰੱਕ, ਮੱਛੀ, ਪਾਈਪ, ਟੈਂਕ, ਬੰਦੂਕ, ਪਾਈਪ, ਪਿਸਤੌਲ ਤੇ ਹੋਰ ਬਹੁਤ ਸਾਰੇ ਵੱਖ-ਵੱਖ ਡਿਜ਼ਾਈਨਾਂ ਵਿਚ ਪਾਮਨੀ ਵਾਲੀਆਂ ਪਿਕਚਾਰੀਆਂ ਵਿਕ ਰਹੀਆਂ ਹਨ | ਬਾਜ਼ਾਰਾਂ 'ਚ ਲੋਕ ਹੋਲੀ ਤੇ ਪਾਣੀ ਵਾਲੀਆਂ ਪਿਚਕਾਰੀਆਂ ਖਰੀਦ ਰਹੇ ਹਨ | ਬਾਜ਼ਾਰ 'ਚ ਆਰੈਗਨਿਕ ਰੰਗ ਵੀ ਉਪਲੱਬਧ ਹੈ | ਦੁਕਾਨਦਾਰਾਂ ਦਾ ਦਾਅਵਾ ਹੈ ਕਿ ਇਹ ਰੰਗ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ |