ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੈਡੀਕਲ ਕੈਂਪ ਦੌਰਾਨ 160 ਲੋੜਵੰਦਾਂ ਨੇ ਲਿਆ ਲਾਹਾ

Ad Position 21
No active advertisement
ਅਜੀਤ ਡੈਸਕ 03-03-2026
ਲੋਹੀਆਂ ਖਾਸ, 2 ਮਾਰਚ (ਪ. ਪ. ਰਾਹੀਂ)-ਰੋਟਰੀ ਕਲੱਬ ਲੋਹੀਆਂ ਖਾਸ ਵਲੋਂ ਹੇਮਕੁੰਡ ਹਸਪਤਾਲ, ਮੱਖੂ ਰੋਡ, ਲੋਹੀਆਂ ਖਾਸ ਵਿਖੇ ਲਗਾਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਆਏ 160 ਲੋੜਵੰਦ ਮਰੀਜ਼ਾਂ ਨੇ ਲਾਹਾ ਲਿਆ | ਕੈਂਪ ਦਾ ਸ਼ੁੱਭ ਉਦਘਾਟਨ ਦਿਲ ਸ਼ੂਗਰ ਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਰਵਿੰਦਰਪਾਲ ਸ਼ੁੱਭ ਵਲੋਂ ਕੀਤਾ ਗਿਆ | ਇਸ ਮੌਕੇ 'ਹੇਮਕੁੰਡ ਹਸਪਤਾਲ ਦੀ ਡਾਕਟਰੀ ਟੀਮ 'ਚ ਡਾਕਟਰ ਰਵਿੰਦਰਪਾਲ ਸ਼ੁੱਭ, ਚਮੜੀ ਰੋਗਾਂ ਦੇ ਮਾਹਿਰ ਡਾਕਟਰ ਜੀ. ਐੱਸ. ਢਿੱਲੋਂ, ਗੋਡੇ, ਚੂਲੇ ਬਦਲਣ ਤੇ ਹੱਡੀਆਂ ਜੋੜਾਂ ਦੇ ਮਾਹਿਰ ਡਾ. ਚਰਨਜੀਤ ਸਿੰਘ, ਨੱਕ ਕੰਨ ਗਲੇ ਦੇ ਮਾਹਿਰ ਡਾਕਟਰ ਅਰਜੁਨ ਸਿੰਘ, ਸਰਜਰੀ ਦੇ ਮਾਹਿਰ ਡਾਕਟਰ ਬੀ. ਪੀ. ਐੱਸ. ਰੰਧਾਵਾ, ਦਿਲ ਸ਼ੂਗਰ ਅਤੇ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਗੋਪਾਲ ਸਿੰਘ ਚੌਹਾਨ ਤੇ ਔਰਤਾਂ ਦੇ ਮਾਹਿਰ ਡਾਕਟਰ ਅਮੀਤਾ ਸੱਭਰਵਾਲ ਨੇ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕੀਤਾ | ਇਸ ਮੌਕੇ ਜਿਥੇ ਲੋੜਵੰਦਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਉਥੇ ਸ਼ੂਗਰ ਤੇ ਈ. ਸੀ. ਜੀ. ਦੇ ਟੈਸਟ ਵੀ ਫ੍ਰੀ ਕੀਤੇ ਗਏ | ਇਸ ਮੌਕੇ ਹਸਪਤਾਲ ਦੇ ਐੱਮ. ਡੀ. ਗੁਰਪ੍ਰੀਤ ਸਿੰਘ ਐਡਵੋਕੇਟ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨਕੋਦਰ, ਐੱਮ. ਡੀ. ਸੁਖਚੈਨ ਸਿੰਘ ਸਾ. ਸਰਪੰਚ, ਐੱਮ. ਡੀ. ਮਨਦੀਪ ਸਿੰਘ ਦੀਪੂ, ਪ੍ਰਧਾਨ ਰੋ. ਰਜਿੰਦਰ ਸਿੰਘ ਪਲਾਹਾ, ਸਾਬਕਾ ਪ੍ਰਧਾਨ ਰੋ. ਜਗੀਰ ਸਿੰਘ ਥਿੰਦ, ਰੋ. ਜੋਗਾ ਸਿੰਘ ਡੋਲ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਲੋਹੀਆਂ, ਰੋ. ਬਲਵਿੰਦਰ ਸਿੰਘ ਜੰਮੂ ਜੱਕੋਪੁਰ, ਰੋ. ਭਜਨ ਸਿੰਘ ਤਾਸ਼ਪੁਰ, ਰੋ. ਤਰੁਣ ਵਰਮਾਂ, ਰੋ. ਰਕੇਸ਼ ਕੁਮਾਰ, ਰੋਟ. ਸੁਭਾਸ਼ ਸੱਦੀ ਵੱਲੋਂ ਡਾਕਟਰੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਨਰਿੰਦਰ ਸਿੰਘ ਪ੍ਰੀਤ ਜੱਬੋਵਾਲ, ਸੈਕਟਰੀ ਰਣਜੀਤ ਸਿੰਘ ਦਾਰੇਵਾਲ, ਸਾਬਕਾ ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦੀ, ਅਮਰੀਕ ਸਿੰਘ, ਧਰਮਿੰਦਰ ਬੱਬੀ, ਨਿਰਮਲ ਸਿੰਘ, ਨਰਸ ਸ਼ੀਲਾ ਰਾਣੀ, ਰਾਜਵਿੰਦਰ, ਸੋਨੀਆ, ਰੀਤ ਸਮੇਤ ਹੇਮਕੁੰਡ ਹਸਪਤਾਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ 'ਚ 9 ਰੋਜ਼ਾ ਜਯੋਤੀ ਪੂਜਨ ਤੇ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ 19 ਤੋਂ ਅਗਲੀ ਖ਼ਬਰ ਤਨਖਾਹ ਕਟੌਤੀ ਨੂੰ ਲੈ ਕੇ ਸਿੱਖਿਆ ਵਿਭਾਗ ਜਲੰਧਰ ਦੇ ਦਫ਼ਤਰੀ ਮੁਲਾਜ਼ਮਾਂ ਵਲੋਂ ਅਨੋਖਾ ਪ੍ਰਦਰਸ਼ਨ
Ad Position 24
No active advertisement