13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮਾਰਟ ਸਿਟੀ ਦੇ ਤਹਿਤ ਅਧੂਰੇ ਪ੍ਰਾਜੈਕਟ ਪੂਰੇ ਕਰਵਾਏ ਜਾਣ-ਸਹਿਗਲ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਸ਼ਾਸਤਰੀ ਨਗਰ ਨਿਵਾਸੀ ਤੇ ਸਮਾਜ ਸੇਵੀ ਐਮ. ਐਲ. ਸਹਿਗਲ ਨੇ ਪ੍ਰਸ਼ਾਸਨ ਨੂੰ ਇਕ ਮੰਗ-ਪੱਤਰ ਦੇ ਕੇ ਕਿਹਾ ਹੈ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਜਿਹੜੇ ਪ੍ਰਾਜੈਕਟਾਂ ਦਾ ਕੰਮ ਅਧੂਰਾ ਪਿਆ ਹੈ ਉਨ੍ਹਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇ | ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸਪੋਰਟਸ ਇੰਡਸਟਰੀ, ਲੈਦਰ ਇੰਡਸਟਰੀ, ਟੈਕਸਟਾਈਲ ਇੰਡਸਟਰੀ ਆਦਿ ਪੰਜਾਬ ਤੇ ਦੂਜੇ ਰਾਜਾ ਵਿਚ ਜਾ ਰਹੀਆਂ ਹਨ | ਉਨਾਂ ਨੂੰ ਦੁਬਾਰਾ ਪੰਜਾਬ ਵਿਚ ਲਿਆਉਣ ਲਈ ਕੇਂਦਰ ਕੋਲ ਪਹੁੰਚ ਕੀਤੀ ਜਾਵੇ | ਸਾਰੇ ਜ਼ਮੀਨੀ ਰਿਕਾਰਡ ਨੂੰ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ ਨਾਲ ਜੋੜਿਆ ਜਾਵੇ ਤੇ ਉਸ ਦਾ ਡਿਜੀਟਲਕਰਨ ਕੀਤਾ ਜਾਵੇ | ਜਲੰਧਰ ਰੇਲਵੇ ਸਟੇਸ਼ਨ ਦਾ ਕੰਮ ਪਹਿਲ ਦੇ ਆਧਾਰ 'ਤੇ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਕਰਵਾਇਆ ਜਾਵੇ | ਜਲੰਧਰ ਤੇ ਹੁਸ਼ਿਆਰਪੁਰ ਨੈਸ਼ਨਲ ਹਾਈਵੇ ਦਾ ਕੰਮ ਜੋ ਆਦਮਪੁਰ ਤੋਂ ਕਾਫੀ ਸਮੇਂ ਤੋਂ ਰੁਕਿਆ ਹੈ ਉਸ ਨੂੰ ਜਲਦ ਪੂਰਾ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਜਾਵੇ | ਜਲੰਧਰ ਇੰਪਰੂਵਮੈਂਟ ਟਰੱਸਟ 'ਚ ਜਿਹੜੇ ਘੁਟਾਲੇ ਹੋਣ ਦੇ ਦੋਸ਼ ਲਗਾਏ ਗਏ ਸਨ ਉਨ੍ਹਾਂ ਮਾਮਲਿਆਂ ਦੀ ਵੀ ਜਾਂਚ ਕਰਵਾਈ ਜਾਵੇ | ਅਦਾਲਤਾਂ ਦੇ ਆਦੇਸ਼ਾਂ ਦੇ ਬਾਵਜੂਦ ਇੰਪਰੂਵਮੈਂਟ ਟਰੱਸਟ ਦੀਆਂ ਸਕੀਮਾਂ ਦੇ ਅਲਾਟੀਆਂ ਨੂੰ ਅਜੇ ਤੱਕ ਵੀ 80 ਕਰੋੜ ਦੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ | ਇਹ ਅਦਾਇਗੀ ਵੀ ਜਲਦੀ ਕਰਵਾਈ ਜਾਵੇ | ਜਲੰਧਰ ਵਿਚ ਕਈ ਹੋਟਲਾਂ ਦੇ ਬਾਹਰ ਹੀ ਭੱਠੀਆਂ ਚੱਲ ਰਹੀਆਂ ਹਨ, ਜਿਨ੍ਹਾਂ ਦਾ ਧੂੰਆਂ ਵਾਤਾਵਰਨ ਖਰਾਬ ਕਰ ਰਿਹਾ ਹੈ, ਇਸ ਮਾਮਲੇ ਵਿਚ ਵੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਭੇਦਭਰੀ ਹਾਲਤ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਅਮਰੀਕਾ-ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਅਤਿ ਨਿੰਦਣਯੋਗ-ਪਾਸਲਾ
Ad Position 24