13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨਿਗਮ ਵਲੋਂ ਵਿਕਾਸਪੁਰੀ ਤੇ ਟੀ. ਵੀ. ਸੈਂਟਰ ਦੇ ਸਾਹਮਣੇ ਡੰਪ ਨੂੰ ਬੰਦ ਕਰਨ ਦੀ ਤਿਆਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਕੇ. ਐਮ. ਵੀ. ਕਾਲਜ ਰੋਡ 'ਤੇ ਸਥਿਤ ਤੇ ਟੀ. ਵੀ. ਸੈਂਟਰ ਦੇ ਸਾਹਮਣੇ ਲੋਕਾਂ ਲਈ ਪ੍ਰੇਸ਼ਾਨੀ ਬਣੇ ਕੂੜੇ ਦੇ ਡੰਪ ਨੂੰ ਨਗਰ ਨਿਗਮ ਨੇ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਕੇ. ਐਮ. ਵੀ. ਕਾਲਜ ਦੇ ਕੋਲ ਵਿਕਾਸ ਪੁਰੀ ਡੰਪ ਨੂੰ ਬੰਦ ਕਰਨ ਦਾ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਲੋਕਾਂ ਵਲੋਂ ਇਸ ਡੰਪ ਨੂੰ ਬੰਦ ਕਰਨ ਦੀ ਅਰਜ਼ੀ ਨੈਸ਼ਨਲ ਗਰੀਨ ਟਿ੍ਬਿਊਨਲ 'ਚ ਤਾਂ ਪਾਈ ਗਈ ਹੈ ਸਗੋਂ ਵਾਰਡ ਦੇ ਕੌਂਸਲਰ ਰਾਜੇਸ਼ ਠਾਕੁਰ ਵਲੋਂ ਇਸ ਡੰਪ ਨੂੰ ਬੰਦ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਝ ਦਿਨ ਪਹਿਲਾਂ ਜਲੰਧਰ ਫੇਰੀ ਦੌਰਾਨ ਸ਼ਿਕਾਇਤ ਕੀਤੀ ਗਈ ਸੀ ਤਾਂ ਮੁੱਖ ਮੰਤਰੀ ਵਲੋਂ ਇਸ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਬਾਰੇ ਕਾਰਵਾਈ ਕਰਨ ਦੀ ਹਦਾਇਤ ਕੀਤੀ ਸੀ | ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਹਦਾਇਤ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਪਹਿਲਾਂ ਵਿਕਾਸ ਪੁਰੀ ਦੇ ਡੰਪ ਨੂੰ ਬੰਦ ਕਰਨ ਦੀ ਤਿਆਰੀ ਵਿਚ ਜੁੱਟ ਗਿਆ ਹੈ | ਇਸ ਡੰਪ ਨੂੰ ਹੁਣ ਟਰਾਂਸਪੋਰਟ ਨਗਰ ਦੀ ਖ਼ਾਲੀ ਪਈ ਥਾਂ 'ਤੇ ਤਬਦੀਲ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਤੇ ਸਿਹਤ ਸ਼ਾਖਾ ਦੇ ਅਫ਼ਸਰਾਂ ਵਲੋਂ ਇਸ ਥਾਂ ਦਾ ਦੌਰਾ ਕੀਤਾ | ਮੇਅਰ ਨੇ ਇਸ ਬਾਰੇ ਕਰਮਚਾਰੀਆਂ ਨੂੰ ਅਹਿਮ ਹਦਾਇਤਾਂ ਦਿੱਤੀਆਂ | ਇਸ ਥਾਂ ਨੂੰ ਤਬਦੀਲ ਕਰਨ ਨਾਲ ਕੂੜਾ ਲਿਆਉਣ ਵਾਲਿਆਂ ਨੂੰ ਵੀ ਕੋਈ ਫ਼ਰਕ ਨਹੀਂ ਪਏਗਾ ਕਿਉਂਕਿ ਵਿਕਾਸ ਪੁਰੀ ਤੋਂ ਕੁੱਝ ਹੀ ਦੂਰੀ 'ਤੇ ਟਰਾਂਸਪੋਰਟ ਨਗਰ ਦੇ ਕੋਲ ਨਿਗਮ ਦੀ ਥਾਂ ਪਈ ਹੈ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਵਿਕਾਸ ਪੁਰੀ ਡੰਪ ਤੋਂ ਲੋਕਾਂ ਨੂੰ ਜਲਦੀ ਰਾਹਤ ਮਿਲੇਗੀ ਸਗੋਂ ਟੀ. ਵੀ. ਸੈਂਟਰ ਦੇ ਕੋਲ ਵਾਲਾ ਵੀ ਬੰਦ ਕੀਤਾ ਗਿਆ ਹੈ | ਸ੍ਰੀ ਧੀਰ ਨੇ ਦੱਸਿਆ ਕਿ 'ਆਪ' ਸਰਕਾਰ ਆਉਣ ਤੋਂ ਬਾਅਦ ਲੋਕਾਂ ਨੂੰ ਰਾਹਤ ਦੇਣ ਲਈ ਸ਼ਹਿਰ ਵਿਚ ਕਈ ਡੰਪਾਂ ਨੂੰ ਬੰਦ ਕਰਵਾਇਆ ਗਿਆ ਹੈ |
ਅੱਧੀ ਦਰਜਨ ਤੋਂ ਜ਼ਿਆਦਾ ਬੰਦ ਕੀਤੇ ਗਏ ਹਨ ਡੰਪ
ਮੇਅਰ ਵਨੀਤ ਧੀਰ ਨੇ ਜਦੋਂ ਤੋਂ ਮੇਅਰ ਦਾ ਅਹੁਦਾ ਸੰਭਾਲਿਆ ਹੈ, ਉਸ ਤੋਂ ਬਾਅਦ ਅੱਧੀ ਦਰਜਨ ਤੋਂ ਜ਼ਿਆਦਾ ਡੰਪਾਂ ਨੂੰ ਬੰਦ ਕਰਵਾ ਕੇ ਉਨ੍ਹਾਂ ਨੂੰ ਹੋਰ ਜਗਾਂ ਤਬਦੀਲ ਕੀਤਾ ਗਿਆ ਹੈ | ਇਸ ਨਾਲ ਸ਼ਹਿਰੀਆਂ ਨੂੰ ਕਾਫੀ ਰਾਹਤ ਮਿਲੀ ਹੈ ਜਿਹੜੇ ਡੰਪ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਮੌਜੂਦ ਸਨ, ਜਿਨ੍ਹਾਂ ਡੰਪਾਂ ਨੂੰ ਹੁਣ ਤੱਕ ਬੰਦ ਕਰਵਾਇਆ ਗਿਆ ਹੈ | ਉਨ੍ਹਾਂ 'ਚ ਚੁਗਿੱਟੀ ਡੰਪ, ਮਾਡਲ ਟਾਊਨ ਸ਼ਮਸ਼ਾਨਘਾਟ ਵਾਲਾ ਡੰਪ, ਖ਼ਾਲਸਾ ਸਕੂਲ ਕੋਲ ਡੰਪ, ਮਕਸੂਦਾਂ ਦਾ ਡੰਪ, ਪਲਾਜ਼ਾ ਚੌਕ, ਬਸਤੀ ਗੁਜਾਂ ਦੇ ਡੰਪ ਸ਼ਾਮਿਲ ਹਨ | ਮੇਅਰ ਵਨੀਤ ਧੀਰ ਦਾ ਕਹਿਣਾ ਸੀ ਕਿ ਕਈ ਸਾਲਾਂ ਤੋਂ ਚੱਲਦੀ ਆ ਰਹੀ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ 'ਚ ਸਖ਼ਤ ਨਾਕਾਬੰਦੀ ਅਗਲੀ ਖ਼ਬਰ ਸੰਤੋਖਪੁਰਾ ਵਿਖੇ ਡਾਕਟਰ ਦੇ ਘਰ 'ਤੇ ਗੋਲੀਆਂ ਚਲਾਉਣ ਵਾਲੇ 2 ਦੋਸ਼ੀ ਗਿ੍ਫ਼ਤਾਰ <br/>
Ad Position 24