13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਵਿੰਦਰ ਸੰਧੂ ਪੰਜਵੇਂ ਉਸਤਾਦ ਰਜਿੰਦਰ ਪਰਦੇਸੀ ਐਵਾਰਡ ਨਾਲ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਹਰਵਿੰਦਰ ਸਿੰਘ ਫੁੱਲ)-ਸਾਹਿਤ ਕਲਾ ਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਮੰਚ ਦੇ ਸੰਸਥਾਪਕ ਪ੍ਰਧਾਨ ਉੱਘੇ ਗ਼ਜ਼ਲ ਕਾਰ ਰਾਜਿੰਦਰ ਪਰਦੇਸੀ ਦੀ ਯਾਦ 'ਚ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਇਕ ਪ੍ਰਭਾਵਸ਼ਾਲੀ ਸਹਿਤ ਸਮਾਗਮ ਕਰਵਾਇਆ | ਜਿਸ ਦੀ ਪ੍ਰਧਾਨਗੀ ਪ੍ਰੋ. ਸੰਧੂ ਵਰਿਆਣਵੀ, ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਕੰਵਲ ਭੱਲਾ, ਡਾ. ਗੁਰਚਰਨ ਕੌਰ ਕੋਚਰ, ਕੁਲਦੀਪ ਸਿੰਘ ਬੇਦੀ ਤੇ ਨਵਤੇਜ ਸਿੰਘ ਗੜ੍ਹਦੀ ਵਾਲਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਮੰਚ ਸੰਚਾਲਨ ਕਰਦਿਆਂ ਲੋਕ ਸ਼ਾਇਰ ਜਗਦੀਸ਼ ਰਾਣਾ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਾਹਿਬਾ ਜੀਟਨ ਕੌਰ ਤੇ ਲੈਕ. ਬਲਬੀਰ ਕੌਰ ਰਾਏਕੋਟੀ ਵਲੋਂ ਰਾਜਿੰਦਰ ਪਰਦੇਸੀ ਬਾਰੇ ਲਿਖਿਆ ਪਰਚਾ ਪੜਿ੍ਹਆ | ਪ੍ਰੋ. ਸੰਧੂ ਵਰਿਆਣਵੀ ਨੇ ਨਾਮਵਰ ਕਵਿੱਤਰੀ ਸਵਿੰਦਰ ਸੰਧੂ ਦੀ ਕਵਿਤਾ ਬਾਰੇ ਵਿਚਾਰ ਰੱਖੇ | ਇਸ ਮੌਕੇ ਮੰਚ ਵਲੋਂ ਸਵਿੰਦਰ ਸੰਧੂ ਨੂੰ ਪੰਜਵੇਂ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ, ਜਿਸ 'ਚ ਸਨਮਾਨ ਪੱਤਰ, ਨਕਦ ਰਾਸ਼ੀ, ਸ਼ਾਲ ਤੇ ਕਿਤਾਬਾਂ ਸ਼ਾਮਿਲ ਸਨ | ਇਸ ਮੌਕੇ ਸਵਿੰਦਰ ਸੰਧੂ ਨੇ ਕਿਹਾ ਇਹ ਸਨਮਾਨ ਉਸ ਲਈ ਬਹੁਤ ਵੱਡੇ ਅਰਥ ਰੱਖਦਾ ਹੈ | ਕਵੀ ਦਰਬਾਰ 'ਚ ਕੇ. ਸਾਧੂ ਸਿੰਘ, ਹਰਜੀਤ ਸੰਧੂ, ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ ਸੈਣੀ, ਨੱਕਾਸ਼ ਚਿੱਤੇਵਾਣੀ, ਹਰਦਿਆਲ ਹੁਸ਼ਿਆਰਪੁਰੀ, ਦਲਜੀਤ ਮਹਿਮੀ, ਬੱਬੂ ਸੈਣੀ, ਜਿੰਗਾ ਸਿੰਘ, ਜਰਨੈਲ ਸਾਖੀ, ਮਿੱਤਰ ਮਨਜੀਤ, ਕੀਮਤੀ ਕੈਸਰ, ਸੀਰਤ ਸਿੱਖਿਆਰਥੀ, ਜੀਤ ਸੁਰਜੀਤ ਬੈਲਜੀਅਮ, ਜਸਪਾਲ ਜ਼ੀਰਵੀ, ਮੋਹਨ ਮਤਿਆਲਵੀ, ਸ਼ਾਮ ਸਰਗੂੰਦੀ, ਗੁਰਮੁਖ ਲੁਹਾਰ, ਹੀਰਾ ਲਾਲ ਮਲਹੋਤਰਾ, ਗੁਲਸ਼ਨ ਮਿਰਜ਼ਾ ਪੁਰੀ, ਇੰਦਰਜੀਤ ਸਿੰਘ ਮਿਸ਼ਰੀ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬ ਰੰਗ ਬੰਨਿ੍ਹਆ | ਇਸ ਮੌਕੇ ਸੁਖਵਿੰਦਰ ਸਿੰਘ ਸੰਘਾ, ਕਰਨਲ ਜਗਬੀਰ ਸਿੰਘ ਸੰਧੂ, ਅਸ਼ੋਕ ਗੋਇਲ, ਗੀਤਾ ਵਰਮਾ, ਜਗਦੀਸ਼ ਡਾਲੀਆ, ਨਾਵਲਕਾਰ ਗੁਰਨਾਮ ਬਾਵਾ, ਪ੍ਰੀਤ ਮਹੱਦੀਪੁਰੀਆ, ਨਗੀਨਾ ਸਿੰਘ ਬਲੱਗਣ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਨਵੇਂ ਬਣੇ ਮੈਂਬਰ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ ਅਗਲੀ ਖ਼ਬਰ ਹੋਲੀ ਮੌਕੇ ਰਾਮਾ ਮੰਡੀ 'ਚ ਸੁਨਾਰ ਤੇ ਕੱਪੜੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ-ਭਾਟੀਆ
Ad Position 24