13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਨਵੇਂ ਬਣੇ ਮੈਂਬਰ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਅ. ਬ.)-ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੇ ਨਵੇਂ ਬਣੇ ਸਮੂਹ ਮੈਂਬਰਾਂ ਨੇ ਪ੍ਰਧਾਨ ਜੋਗਿੰਦਰ ਸਿੰਘ ਸੈਣੀ ਦੀ ਅਗਵਾਈ 'ਚ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਿਆ ਅਤੇ ਅਸੀਸ ਪ੍ਰਾਪਤ ਕੀਤੀ | ਇਸ ਮੌਕੇ ਮੈਂਬਰਾਂ ਨੇ ਪਹਿਲਾਂ ਗੁਰਦੁਆਰਾ ਸੰਤ ਬਾਬਾ ਨਿਹਾਲ ਸਿੰਘ ਤੱਲ੍ਹਣ ਸਾਹਿਬ ਉਪਰੰਤ ਮਹਾਂਨਗਰ ਦੇ ਪ੍ਰਸਿੱਧ ਮੰਦਰਾਂ 'ਚ ਵੀ ਜਾ ਕੇ ਦਰਸ਼ਨ ਕੀਤੇ | ਨਵੇਂ ਕਮੇਟੀ ਮੈਂਬਰਾਂ 'ਚ ਪ੍ਰਧਾਨ ਜੋਗਿੰਦਰ ਸਿੰਘ ਸੈਣੀ, ਸੈਕਟਰੀ ਸੁਦੇਸ਼ ਗੁਪਤਾ, ਖ਼ਜ਼ਾਨਚੀ ਅੰਕਿਤ ਅਗਰਵਾਲ, ਉਪ ਪ੍ਰਧਾਨ ਪ੍ਰਜੈ ਸ਼ਰਮਾ, ਪਵਨ ਕੁਮਾਰ, ਸ਼ਿਵਮ ਵਿਜ, ਦਰਸ਼ਨ ਸਿੰਘ ਤੇ ਸੁਮਿਤ ਜਿੰਦਲ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਸੈਣੀ ਨੇ ਕਿਹਾ ਕਿ ਉਹ ਮੈਂਬਰਾਂ ਦੀ ਉਮੀਦਾਂ 'ਤੇ ਪਹਿਲਾਂ ਵਾਂਗ ਖਰੇ ਉੱਤਰਦੇ ਹੋਏ ਸਾਰੇ ਮੈਂਬਰਾਂ ਨੂੰ ਇਕੱਠੇ ਰੱਖਣ ਦਾ ਯਤਨ ਕਰਦੇ ਰਹਿਣਗੇ ਅਤੇ ਮਾਰਕੀਟ ਦੀ ਏਕਤਾ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਉਨ੍ਹਾਂ ਕਿਹਾ ਕਿ ਜਲਦੀ ਹੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਦਾ ਵਿਸਤਾਰ ਕੀਤਾ ਜਾਵੇਗਾ, ਜੋ ਮਾਰਕੀਟ ਦੇ ਚਹੰੁ ਮੁਖੀ ਵਿਕਾਸ 'ਚ ਆਪਣੀ ਅਹਿਮ ਭੂਮਿਕਾ ਨਿਭਾਏਗੀ | ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੇ ਚੇਅਰਮੈਨ ਡਾ. ਟੀ. ਐੱਸ. ਰੰਧਾਵਾ ਵੀ ਮੈਂਬਰਾਂ ਨੂੰ ਯੋਗ ਮਾਰਗ ਦਰਸ਼ਨ ਦੇ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ 'ਚ ਮਨਾਇਆ ਹੋਲੀ ਦਾ ਤਿਉਹਾਰ ਅਗਲੀ ਖ਼ਬਰ ਸਵਿੰਦਰ ਸੰਧੂ ਪੰਜਵੇਂ ਉਸਤਾਦ ਰਜਿੰਦਰ ਪਰਦੇਸੀ ਐਵਾਰਡ ਨਾਲ ਸਨਮਾਨਿਤ
Ad Position 24