14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

40 ਫੁੱਟ ਚੌੜੀ ਬਣੇਗੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਲੀ ਪੁਲੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਨਗਰ ਨਿਗਮ ਵਲੋਂ ਇਕ ਤਾਂ ਸਮਾਰਟ ਸਿਟੀ ਦੇ ਫ਼ੰਡਾਂ ਨਾਲ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਦੇ ਆਸ-ਪਾਸ ਗੰਦਗੀ ਸੁੱਟਣ ਨੂੰ ਰੋਕਣ ਲਈ 3.28 ਕਰੋੜ ਦੀ ਲਾਗਤ ਨਾਲ ਲੋਹੇ ਦੀਆਂ ਗਰਿੱਲਾਂ ਲਗਾਈਆਂ ਜਾਣੀਆਂ ਹਨ ਤਾਂ ਲੋਕਾਂ ਵਲੋਂ ਇਸ ਜਗਾਂ 'ਤੇ ਗੰਦਗੀ ਨਾ ਸੁੱਟੀ ਜਾ ਸਕੇ | ਮੇਅਰ ਬਣਨ ਤੋਂ ਬਾਅਦ ਹੀ ਵਨੀਤ ਧੀਰ ਦਾ ਕਹਿਣਾ ਸੀ ਕਿ ਬਸਤੀ ਬਾਵਾ ਖੇਲ ਨਹਿਰ ਨੂੰ ਸਾਫ਼ ਕਰਵਾਉਣਾ ਵੱਡੀ ਚੁਨੌਤੀ ਹੋਵੇਗੀ ਤੇ ਇਸ ਜਗਾਂ 'ਤੇ ਲੋਕਾਂ ਨੂੰ ਗੰਦਗੀ ਸੁੱਟਣ ਤੋਂ ਸਖ਼ਤੀ ਨਾਲ ਰੋਕਿਆ ਜਾਵੇਗਾ ਤਾਂ ਜੋ ਇਸ ਨਹਿਰ ਸਾਫ਼ ਰੱਖੀ ਜਾ ਸਕੇ | ਲੋਕਾਂ ਵਲੋਂ ਇਸ ਥਾਂ 'ਤੇ ਗੰਦਗੀ ਸੁੱਟਣ ਨਾਲ ਇਸ ਨਹਿਰ ਦੀ ਹਾਲਤ ਕਾਫੀ ਖ਼ਰਾਬ ਹੋ ਗਈ ਹੈ ਤੇ ਨਿਗਮ ਵਲੋਂ ਚਾਹੇ ਗੰਦਗੀ ਸੁੱਟਣ ਤੋਂ ਰੋਕਣ ਲਈ ਗਰਿੱਲਾਂ ਲਗਾਈਆਂ ਜਾਣੀਆਂ ਹਨ ਪਰ ਲੋਕਾਂ ਦਾ ਕਹਿਣਾ ਸੀ ਕਿ ਗਰਿੱਲਾਂ ਲੱਗਣ ਨਾਲ ਕਿ ਨਹਿਰ ਵਿਚ ਗੰਦਗੀ ਸੁੱਟਣ ਦਾ ਕੰਮ ਬੰਦ ਹੋ ਜਾਵੇਗਾ | ਓਧਰ ਨਿਗਮ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਲੀ ਪੁਲੀ ਤੇ ਆਰੀਆ ਨਗਰ ਦੇ ਕੋਲ ਵਾਲੀ ਪੁਲੀ ਨੂੰ ਵੀ ਚੌੜਾ ਕੀਤਾ ਜਾਵੇਗਾ ਕਿਉਂਕਿ ਪੁਲੀ ਦਾ ਰਸਤਾ ਕਾਫੀ ਛੋਟਾ ਹੋਣ ਕਰਕੇ ਲੋਕਾਂ ਵਲੋਂ ਇਸ ਨੂੰ ਚੌੜੀ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ | ਦੱਸਿਆ ਜਾਂਦਾ ਹੈ ਕਿ ਦੋਵੇਂ ਪੁਲੀਆਂ ਨੂੰ 40-40 ਫੁੱਟ ਚੌੜਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 'ਚ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ <br/> ਅਗਲੀ ਖ਼ਬਰ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ
Ad Position 24