14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਇੰਨੋਸੈਂਟ ਹਾਰਟਸ 'ਚ ਫੁੱਲਾਂ ਤੇ ਕੁਦਰਤੀ ਰੰਗਾ ਨਾਲ ਮਨਾਇਆ ਹੋਲੀ ਦਾ ਤਿਉਹਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ–ਪ੍ਰੀ-ਪ੍ਰਾਈਮਰੀ ਸਕੂਲ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ 'ਤੇ ਕਪੂਰਥਲਾ ਰੋਡ) ਦੇ ਨੰਨੇ੍ਹ-ਮੁੰਨੇ ਬੱਚਿਆਂ ਤੇ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ ਉਤਸ਼ਾਹ ਤੇ ਖ਼ੁਸ਼ੀ ਨਾਲ ਆਰਗੈਨਿਕ ਹੌਲੀ ਮਨਾਈ | ਪ੍ਰੀ-ਪ੍ਰਾਈਮਰੀ ਸਕੂਲ ਵਿਚ ਛੋਟੇ-ਛੋਟੇ ਬੱਚਿਆਂ ਨੇ ਵਾਤਾਵਰਨ-ਮਿੱਤਰ ਤਰੀਕੇ ਨਾਲ ਫੁੱਲਾਂ ਤੇ ਰੰਗ-ਬਿਰੰਗੇ ਕਾਗ਼ਜ਼ਾਂ ਨਾਲ ਹੌਲੀ ਦਾ ਅਨੰਦ ਲਿਆ | ਸਫ਼ੈਦ ਪਹਿਰਾਵੇ ਵਿਚ ਸਜੇ ਨੰਨੇ੍ਹ ਬੱਚੇ ਆਪਣੇ ਅਧਿਆਪਕਾਂ ਨਾਲ ਤਿਲਕ ਹੌਲੀ ਅਤੇ ਪੇਪਰ ਹੌਲੀ ਖੇਡਦੇ ਹੋਏ ਬਹੁਤ ਖੁਸ਼ ਦਿਖਾਈ ਦਿੱਤੇ | ਦੂਜੇ ਪਾਸ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀ-ਅਧਿਆਪਕਾਂ ਨੇ 'ਇਕ ਭਾਰਤ ਸੇ੍ਰਸ਼ਠ ਭਾਰਤ' ਕਾਰਜਕ੍ਰਮ ਦੀ ਭਾਵਨਾ ਅਧੀਨ ਇਸ ਰੰਗਾਂ ਦੇ ਤਿਉਹਾਰ ਨੂੰ ਮਨਾਇਆ ਅਤੇ ਇਹ ਸੰਦੇਸ਼ ਦਿੱਤਾ ਕਿ ਹੌਲੀ ਪ੍ਰੇਮ, ਏਕਤਾ ਤੇ ਆਪਸੀ ਸਾਂਝ ਦਾ ਪ੍ਰਤੀਕ ਹੈ | ਇਸ ਮੌਕੇ 'ਕੁਦਰਤੀ ਅਤੇ ਵਾਤਾਵਰਨ-ਮਿੱਤਰ ਰੰਗ ਤਿਆਰ ਕਰਨ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਫੁੱਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਕੇ ਰਚਨਾਤਮਿਕ ਢੰਗ ਨਾਲ ਸੁੰਦਰ ਰੰਗ ਤਿਆਰ ਕੀਤੇ | ਕਾਰਜਕ੍ਰਮ ਦਾ ਸਮਾਪਨ ਵਿਦਿਆਰਥੀ-ਅਧਿਆਪਕਾਂ ਵਲੋਂ ਫੁੱਲਾਂ ਤੇ ਜੈਵਿਕ ਰੰਗਾਂ ਨਾਲ ਹੋਲੀ ਮਨਾਉਂਦੇ ਹੋਏ ਕੀਤਾ, ਜਿਸ ਨਾਲ ਸਾਂਝ, ਏਕਤਾ ਤੇ ਵਾਤਾਵਰਨ ਪ੍ਰਤੀ ਜਾਗਰੂਕ ਜੀਵਨ ਦੇ ਮੁੱਲਾਂ ਨੂੰ ਹੋਰ ਮਜ਼ਬੂਤੀ ਮਿਲੀ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਲੋਕਾਂ ਨੂੰ ਕਰਾਂਗੇ ਜਾਗਰੂਕ-ਕਾਂਗਰਸ <br/> ਅਗਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ <br/>
Ad Position 24