14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਉਤਸ਼ਾਹ ਨਾਲ ਮਨਾਇਆ ਹੋਲੀ ਦਾ ਤਿਉਹਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਪਵਨ ਖਰਬੰਦਾ)-ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਕਿੰਡਰਗਾਰਟਨ ਦੇ ਛੋਟੇ ਛੋਟੇ ਵਿਦਿਆਰਥੀਆਂ ਨੇ ਰੰਗਾਂ ਦੇ ਇਸ ਤਿਉਹਾਰ ਵਿਚ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਸਕੂਲ ਅਸੈਂਬਲੀ ਨਾਲ ਹੋਈ, ਜਿਥੇ ਵਿਦਿਆਰਥੀਆਂ ਨੇ ਹੋਲੀ ਦੇ ਇਤਿਹਾਸ ਤੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਬੱਚਿਆਂ ਨੇ ਰੰਗ-ਬਰੰਗੇ ਕੱਪੜੇ ਪਹਿਨ ਕੇ ਆਪਣੇ ਸਾਥੀਆਂ ਨਾਲ ਫੁੱਲਾਂ ਦੀ ਹੋਲੀ ਖੇਡੀ ਤੇ ਨਾਲ ਹੀ ਸਭ ਨੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਅਧਿਆਪਕਾਂ ਨੇ ਬੱਚਿਆਂ ਨੂੰ ਸੁੱਕੀ ਹੋਲੀ ਖੇਡਣ ਤੇ ਪਾਣੀ ਦੀ ਬੱਚਤ ਕਰਨ ਦਾ ਸੰਦੇਸ਼ ਵੀ ਦਿੱਤਾ | ਪੂਰੇ ਸਕੂਲ ਵਿਚ ਖ਼ੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ | ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ, ਚੇਅਰਪਰਸਨ ਜਗਦੀਪ ਕੌਰ, ਮੈਨੇਜਿੰਗ ਡਾਇਰੈਕਟਰ ਮਿਸਟਰ ਜੈਦੀਪ ਸਿੰਘ ਨੇ ਹੋਲੀ ਦੇ ਪਾਵਨ ਤਿਉਹਾਰ ਦੇ ਮੌਕੇ 'ਤੇ ਸਭ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਹੋਲੀ ਪਿਆਰ, ਭਾਈਚਾਰੇ ਤੇ ਖ਼ੁਸ਼ੀ ਦਾ ਤਿਉਹਾਰ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਇਸ ਤਿਉਹਾਰ ਨੂੰ ਸੁਰੱਖਿਅਤ ਤੇ ਕੁਦਰਤੀ-ਮਿੱਤਰ ਢੰਗ ਨਾਲ ਮਨਾਉਣ, ਪਾਣੀ ਦੀ ਬਚਤ ਕਰਨ ਅਤੇ ਕੁਦਰਤੀ ਰੰਗਾਂ ਦੀ ਵਰਤੋਂ ਕਰਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀਵਨ ਵਿਚ ਵੀ ਰੰਗਾਂ ਵਾਂਗ ਖ਼ੁਸ਼ੀਆਂ ਤੇ ਸਫਲਤਾਵਾਂ ਭਰਪੂਰ ਰਹਿਣ | ਅੰਤ 'ਚ ਪਿ੍ੰਸੀਪਲ ਵਨੀਤਾ ਚੱਢਾ ਨੇ ਸਭ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਪਸੀ ਪਿਆਰ ਦੀ ਭਾਵਨਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਇੰਨੋਸੈਂਟ ਹਾਰਟਸ 'ਚ ਫੁੱਲਾਂ ਤੇ ਕੁਦਰਤੀ ਰੰਗਾ ਨਾਲ ਮਨਾਇਆ ਹੋਲੀ ਦਾ ਤਿਉਹਾਰ <br/> ਅਗਲੀ ਖ਼ਬਰ ਵਾਰਡ ਨੰਬਰ 3 'ਚ ਸਿਹਤ ਕਾਰਡ ਬਣਾਉਣ ਲਈ ਕੈਂਪ ਲਗਾਇਆ <br/>
Ad Position 24