ਆਦਮਪੁਰ, 9 ਮਾਰਚ (ਰਮਨ ਦਵੇਸਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 10 ਮਾਰਚ ਨੂੰ ਦੁਪਹਿਰ 1.30 ਵਜੇ ਆਪਣੀ ਆਦਮਪੁਰ ਫੇਰੀ ਦੌਰਾਨ ਮੁਹੱਲਾ ਗਾਜ਼ੀਪੁਰ ਵਿਖੇ ਪਹੁੰਚਣਗੇ ਤੇ ਉਥੇ ਲੋਕ-ਸੱਥ ਲਗਾਉਣਗੇ | ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕਾ ਆਦਮਪੁਰ ਲਈ ਕੱਲ੍ਹ ਦਾ ਦਿਨ ਬਹੁਤ ਹੀ ਮਾਣ ਵਾਲਾ ਦਿਨ ਹੈ ਜਦੋਂ ਪੰਜਾਬ ਦਾ ਪੁੱਤਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਦਮਪੁਰ ਦੇ ਮੁਹੱਲਾ ਗਾਜੀਪੁਰ ਵਿਖੇ ਪਹੁੰਚਣਗੇ ਤੇ ਇਸ ਦੌਰਾਨ ਉਹ ਲੋਕਾਂ ਦੀ ਸੱਥ ਲਗਾਉਣਗੇ ਤੇ ਉਨ੍ਹਾਂ ਨੂੰ ਸੰਬੋਧਨ ਕਰਨਗੇ |