ਪਿਛਲੀਆਂ ਕਾਂਗਰਸ ਸਰਕਾਰਾਂ ਦੇ ਕਾਰਜਕਾਲ 'ਚ ਵੀ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਵਲੋਂ ਕਈ ਬਾਰ ਬਿਲਡਿੰਗ ਵਿਭਾਗ ਦੇ ਅਫ਼ਸਰਾਂ ਤੇ ਠੇਕੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਕਿ ਜਦੋਂ ਸੜਕਾਂ ਨਵੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਮੇਨਹੋਲ ਉੱਚੇ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ | ਇਨ੍ਹਾਂ ਹਦਾਇਤਾਂ ਦੀ ਸਾਰਿਆਂ ਵਲੋਂ ਪਾਲਣਾ ਨਹੀਂ ਕੀਤੀ ਜਾਂਦੀ ਸੀ, ਜਿਸ ਕਰਕੇ ਅਜੇ ਵੀ ਸ਼ਹਿਰ ਦੀਆਂ ਕਈ ਸੜਕਾਂ ਹੇਠਾਂ ਸਾਲਾਂ ਪੁਰਾਣੇ ਮੇਨਹੋਲ ਦੱਬੇ ਪਏ ਹਨ | ਮੇਨਹੋਲ ਦੇ ਦੱਬੇ ਹੋਣ ਕਰਕੇ ਸੀਵਰਾਂ ਦੀ ਸਫ਼ਾਈ ਨਹੀਂ ਹੁੰਦੀ, ਜਿਸ ਕਰਕੇ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ | ਅਜੇ ਵੀ ਸ਼ਹਿਰ ਦੀਆਂ ਕਈ ਥਾਵਾਂ 'ਤੇ ਮੇਨਹੋਲ ਨੀਵੇਂ ਹਨ ਜਾਂ ਦੱਬੇ ਪਏ ਹਨ | ਕਈ ਸੜਕਾਂ 'ਤੇ ਮੇਨਹੋਲ ਨੀਵੇਂ ਹੋਣ ਕਰਕੇ ਕਈ ਲੋਕ ਹਾਦਸੇ ਦਾ ਸ਼ਿਕਾਰ ਹੁੰਦੇ ਰਹੇ ਹਨ |