03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਿਸਾਨ ਜਾਗਿ੍ਤੀ ਯਾਤਰਾ ਦਾ ਭੋਗਪੁਰ ਪਹੁੰਚਣ 'ਤੇ ਸਵਾਗਤ

Ad Position 21
No active advertisement
ਭੋਗਪੁਰ ਵਿਖੇ ਕਿਸਾਨ ਜਾਗਰੂਕਤਾ ਮਾਰਚ ਨੂੰ ਸੰਬੋਧਨ ਕਰਦੇ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਤੇ ਹੋਰ | (ਸੱਜੇ) ਹਾਜ਼ਰ ਕਿਸਾਨਾਂ ਦਾ ਇਕੱਠ | ਤਸਵੀਰ : ਕਮਲਜੀਤ ਸਿੰਘ ਡੱਲੀ <br/> 10-03-2026
ਭੋਗਪੁਰ, 9 ਮਾਰਚ (ਕਮਲਜੀਤ ਸਿੰਘ ਡੱਲੀ)-ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕੱਢ ਰਹੇ ਜਾਗਰੂਕਤਾ ਮਾਰਚ ਦਾ ਭੋਗਪੁਰ ਦਾਣਾ ਮੰਡੀ ਵਿਖੇ ਪਹੁੰਚਣ 'ਤੇ ਕਿਸਾਨ ਜਥੇਬੰਦੀਆਂ ਵਲੋਂ ਨਿੱਘਾ ਸਵਾਗਤ ਕੀਤਾ | ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਰਾਜਾਂ ਦੇ ਕਿਸਾਨ ਆਗੂਆਂ ਨੇ ਮਾਰਚ ਵਿਚ ਹਿੱਸਾ ਲਿਆ | ਡੱਲੇਵਾਲ ਨੇ ਸਰਕਾਰ ਦੀਆਂ ਨੀਤੀਆਂ 'ਤੇ ਗੱਲ ਕੀਤੀ | ਇਹ ਮਾਰਚ ਅੱਜ ਜਲੰਧਰ ਦੇ ਭੋਗਪੁਰ 'ਚ ਦਾਣਾ ਮੰਡੀ ਪਹੁੰਚਿਆ, ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਿਸਾਨਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ | ਮੀਡੀਆ ਨਾਲ ਗੱਲ ਕਰਦਿਆਂ ਜਗਜੀਤ ਡੱਲੇਵਾਲ ਨੇ ਕਿਹਾ ਕਿ ਮਾਰਚ ਦੀ ਸ਼ੁਰੂਆਤ ਤੋਂ ਹੀ ਉਨ੍ਹਾਂ ਨੂੰ ਲੋਕਾਂ ਵਲੋਂ ਅਥਾਹ ਪਿਆਰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਰਚ ਤੋਂ ਪ੍ਰੇਰਿਤ ਹੋ ਕੇ, ਬਹੁਤ ਸਾਰੀਆਂ ਜਥੇਬੰਦੀਆਂ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਉਨ੍ਹਾਂ ਨਾਲ ਸ਼ਾਮਿਲ ਹੋ ਚੁੱਕੀਆਂ ਹਨ | ਇਸ ਦੌਰਾਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਸਮੇਤ ਹੋਰ ਰਾਜਾਂ ਦੀਆਂ ਜਥੇਬੰਦੀਆਂ ਉਨ੍ਹਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਉਨ੍ਹਾਂ ਨਾਲ ਸ਼ਾਮਿਲ ਹੋਈਆਂ ਹਨ | ਪੰਜਾਬ ਦੇ ਬਜਟ ਬਾਰੇ ਕਿਸਾਨ ਆਗੂ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਐਲਾਨ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਕ ਬੱਕਰੀ ਗਲ ਵਿਚ ਸੋਨਾ ਪਾ ਕੇ ਛੱਡ ਦਿੱਤਾ ਜਾਂਦਾ ਸੀ, ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਉਸ ਦੇ ਗਲੇ ਵਿਚੋਂ ਸੋਨਾ ਨਹੀਂ ਕੱਢਿਆ | ਖੇਤੀਬਾੜੀ ਬਾਰੇ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਤੋਂ ਹਟਾਉਣਾ ਚਾਹੁੰਦੀ ਹੈ ਤੇ ਇਸ ਨੂੰ ਵੱਡੇ ਕਾਰੋਬਾਰੀਆਂ ਨੂੰ ਸੌਂਪਣਾ ਚਾਹੁੰਦੀ ਹੈ | ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਦਿੱਤੀ ਜਾ ਰਹੀ ਹੈ | ਲੋਕ ਆਪਣੀ ਰੋਜ਼ੀ-ਰੋਟੀ ਦਾ 60 ਫੀਸਦੀ ਖੇਤੀਬਾੜੀ ਤੋਂ ਕਮਾਉਂਦੇ ਹਨ, ਪਰ ਕਾਰੋਬਾਰੀਆਂ ਵਲੋਂ ਸਸਤੀ ਮਜ਼ਦੂਰੀ ਦੇ ਕੇ ਕਿਸਾਨਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਡੱਲੇਵਾਲ ਨੇ ਸ਼ੰਭੂ ਸਰਹੱਦ 'ਤੇ ਹੋਏ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ | ਇਸ ਮੌਕੇ ਬਲਦੇਵ ਸਿੰਘ ਸਿਰਸਾ, ਹਰਸਲਿੰਦਰ ਸਿੰਘ ਕਿਸ਼ਨਗੜ੍ਹ, ਅਭਿਮਨਯੂ ਕੋਹਾੜ ਹਰਿਆਣਾ, ਹਾਰਸ਼ਦੀਪ ਸਿੰਘ ਹਰਿਆਣਾ, ਇੰਦਰਜੀਤ ਸਿੰਘ ਪੰਨੀਵਾਲ, ਮਹਾਂਵੀਰ ਪ੍ਰਸ਼ਾਦ ਹਰਿਆਣਾ, ਸੋਨਵੀਰ ਚੌਧਰੀ ਉੱਤਰ ਪ੍ਰਦੇਸ਼, ਨਿਤਿਨ ਵਾਹੀਆ ਉੱਤਰ ਪ੍ਰਦੇਸ਼, ਰਾਜਵੀਰ ਸਿੰਘ, ਪ੍ਰਦੇਸ਼ ਅਨਤਵਾਨ ਉੱਤਰ ਪ੍ਰਦੇਸ਼, ਸੰਤੋਸ਼ ਕੁਮਾਰ ਮੱਧ ਪ੍ਰਦੇਸ਼, ਮਨੀਸ਼ ਰਾਜਪੁਰ, ਪੀਆਰ ਪਾਂਡੀਆ, ਮੱਖਣ ਸਿੰਘ, ਜਗਜੀਤ ਸਿੰਘ ਡੱਲਾ, ਸਤਵਿੰਦਰ ਸਿੰਘ ਡੱਲੀ, ਗੁਰਦੀਪ ਸਿੰਘ ਚੱਕ ਝੰਡੂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸੰਬੰਧੀ ਡਾ. ਥਿੰਦ ਦੇ ਗ੍ਰਹਿ ਵਿਖੇ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਬੁਲਾਰਾ ਬਣਨ 'ਤੇ ਜਥੇ. ਦਿਲਬਾਗ ਸਿੰਘ ਵਿਰਕ ਦਾ ਜਥੇ. ਕਲਿਆਣ ਵਲੋਂ ਸਨਮਾਨ
Ad Position 24