ਮਹਿਤਪੁਰ, 9 ਮਾਰਚ (ਲਖਵਿੰਦਰ ਸਿੰਘ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ਵਿਖੇ ਹੋ ਰਹੀ ਰੈਲੀ ਕਰਕੇ ਆਮ ਲੋਕਾਂ ਤੇ ਭਾਜਪਾ ਵਰਕਰਾਂ 'ਚ ਭਾਰੀ ਉਤਸ਼ਾਹ ਹੈ | ਪੰਜਾਬ ਵਿਚ ਅਮਿਤ ਸ਼ਾਹ ਦੀ ਬਦਲਾਅ ਰੈਲੀ ਲਈ ਭਾਰਤੀ ਜਨਤਾ ਪਾਰਟੀ ਨੇ ਪੂਰੀ ਤਾਕਤ ਝੋਕ ਦਿੱਤੀ ਹੈ | ਭਾਜਪਾ ਦੇ ਹਲਕਾ ਸ਼ਾਹਕੋਟ ਰੈਲੀ ਇੰਚਾਰਜ ਉਮੇਸ਼ ਸ਼ਾਰਦਾ ਵੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ | ਉਨ੍ਹਾਂ ਵਲੋਂ ਡਾ. ਅਮਰਜੀਤ ਸਿੰਘ ਥਿੰਦ ਮੁੱਖ ਬੁਲਾਰਾ ਪੰਜਾਬ ਦੇ ਗ੍ਰਹਿ ਮਹਿਤਪੁਰ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ 'ਚ ਡਾ. ਅਮਰਜੀਤ ਸਿੰਘ ਥਿੰਦ ਨੇ ਵਰਕਰਾਂ ਨੂੰ ਕਿਹਾ ਕਿ ਮੋਗਾ ਰੈਲੀ 'ਚ ਜ਼ਰੂਰ ਸ਼ਾਮਿਲ ਹੋਣ | ਉਨ੍ਹਾਂ ਕਿਹਾ ਕਿ ਸਿਰਫ਼ ਭਾਜਪਾ ਹੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਤੇ ਮੋਗਾ ਰੈਲੀ ਤੈਅ ਕਰੇਗੀ ਕਿ ਪੰਜਾਬ ਵਿਚ ਬਦਲਾਅ ਹੋਣਾ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਉਦੇਸ਼ ਸਿਰਫ਼ ਇਕ ਰਾਜਨੀਤਿਕ ਰੈਲੀ ਕਰਨਾ ਨਹੀਂ ਹੈ, ਸਗੋਂ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਇੱਕ ਸਪੱਸ਼ਟ ਰੋਡ ਮੈਪ ਪੇਸ਼ ਕਰਨਾ ਹੈ | ਇਸ ਮੌਕੇ ਮਹਿਤਪੁਰ ਮੰਡਲ ਪ੍ਰਧਾਨ ਸੁਨੀਲ ਕੁਮਾਰ ਟੋਨੀ ਅਨੇਜਾ, ਓ. ਬੀ. ਸੀ. ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਬੱਲੀ ਥਿੰਦ, ਐਸ. ਸੀ. ਮੋਰਚਾ ਪ੍ਰਧਾਨ ਅਮਰਜੀਤ ਸਿੰਘ ਪਟਵਾਰੀ, ਪ੍ਰਧਾਨ ਸੁੱਖਰਾਮ, ਸਕੱਤਰ ਜ਼ਿਲ੍ਹਾ ਜਲੰਧਰ ਰਾਜਿੰਦਰ ਸਿੰਘ ਲਾਟੀਆਂ, ਸਟੇਟ ਮੈਂਬਰ ਕੰਵਰ ਸੰਧੂ, ਐਸ. ਸੀ. ਮੋਰਚਾ ਸੂਬੇਦਾਰ ਸੁਰਿੰਦਰ ਪਾਲ, ਮਨਜੀਤ ਸਿੰਘ ਮਾਣਕੂ, ਜਨਰਲ ਸਕੱਤਰ ਜ਼ਿਲ੍ਹਾ ਜਲੰਧਰ, ਅਮਿਤ ਵਿੱਜ, ਬਲਵੀਰ ਸਿੰਘ, ਮਹਿਤਪੁਰ ਮਾਡਲ ਸਕੱਤਰ ਕਪਿਲ ਅਰੋੜਾ, ਜਗਦੀਸ਼ ਸਿੰਘ ਥਿੰਦ, ਮੰਗਲ ਸਿੰਘ ਸੋਖੀ, ਮਹੰਤ ਨਿਰਮਲ ਦਾਸ ਡੇਰਾ ਬਾਲੋਕੀ ਆਦਿ ਮੌਜੂਦ ਸਨ |