03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਐਨ. ਆਰ. ਆਈ. ਹੇਅਰ ਨੂੰ ਨੰਬਰਦਾਰ ਯੂਨੀਅਨ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 10-03-2026
ਨਕੋਦਰ, 9 ਮਾਰਚ (ਗੁਰਵਿੰਦਰ ਸਿੰਘ)-ਨੰਬਰਦਾਰ ਯੂਨੀਅਨ ਨਕੋਦਰ ਦੀ ਵਿਸ਼ੇਸ਼ ਮੀਟਿੰਗ ਸਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਤੇ ਅਸ਼ੋਕ ਕੁਮਾਰ ਨਾਇਬ ਤਹਿਸੀਲਦਾਰ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮੁਧ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਲਈ ਐਨ. ਆਰ. ਆਈ. ਵੀਰਾਂ ਦਾ ਵਿਸ਼ੇਸ਼ ਸਹਿਯੋਗ ਹੈ ਅਤੇ ਇਹ ਆਏ ਦਿਨ ਪੰਜਾਬ ਆ ਕੇ ਸਮਾਜ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ | ਇਸ ਤਹਿਤ ਐਨ. ਆਰ. ਆਈ. ਲਖਵੀਰ ਸਿੰਘ ਹੇਅਰ ਵਾਸੀ ਯੂ. ਕੇ. ਨੰਬਰਦਾਰ ਯੂਨੀਅਨ ਨਕੋਦਰ ਦੇ ਦਫਤਰ ਵਿਖੇ ਪਹੁੰਚੇ ਤੇ ਨੰਬਰਦਾਰ ਯੂਨੀਅਨ ਦਾ ਦਫਤਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ¢ ਉਨ੍ਹਾਂ ਆਪਣੀ ਨੇਕ ਕਮਾਈ ਵਿਚੋਂ ਦਾਨ ਰਾਸ਼ੀ ਦੇ ਕੇ ਨੰਬਰਦਾਰ ਯੂਨੀਅਨ ਦਾ ਸਹਿਯੋਗ ਕੀਤਾ | ਇਸ ਮÏਕੇ ਨਾਇਬ ਤਹਸੀਲਦਾਰ ਅਸ਼ੋਕ ਕੁਮਾਰ ਹਰਕੰਵਲ ਸਿੰਘ ਮੁੰਧ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਤੇ ਨੰਬਰਦਾਰ ਸਾਥੀਆਂ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮÏਕੇ ਰਾਜ ਕੁਮਾਰ ਮਹਿੰਮੀ ਜਨਰਲ ਸਕੱਤਰ ਜ਼ਿਲ੍ਹਾ ਜਲੰਧਰ ਦਿਹਾਤੀ, ਬਲਦੀਸ ਸਿੰਘ ਟੁੱਟ ਕਲਾ, ਸੁਖਦੇਵ ਸਿੰਘ ਦਰਗਾਬਾਦ, ਹਰਦਿਆਲ ਸਿੰਘ ਸਰਕਪੁਰ, ਰਤਨ ਰਾਏ ਨਕੋਦਰ ਤੇ ਜੱਸਾ ਹੇਅਰ ਆਦਿ ਹਾਜ਼ਰ ਸਨ ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸੰਬੰਧੀ ਡਾ. ਥਿੰਦ ਦੇ ਗ੍ਰਹਿ ਵਿਖੇ ਮੀਟਿੰਗ
Ad Position 24