ਮਹਿਤਪੁਰ, 9 ਮਾਰਚ (ਲਖਵਿੰਦਰ ਸਿੰਘ)-ਸਰਪੰਚ ਮਹਿੰਦਰ ਸਿੰਘ ਬੂਟੇ ਦੀਆਂ ਛੰਨਾ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਇਲਾਕੇ ਦੀਆਂ ਮਜਦੂਰਾਂ, ਕਿਸਾਨਾਂ, ਨੌਜਵਾਨ ਜਥੇਬੰਦੀਆ ਨੇ ਕਾਤਲਾਂ ਤੇ ਸਾਜਿਸ਼ਕਰਤਾਵਾਂ ਸਮੇਤ ਮੁਨਸ਼ੀ ਨੂੰ ਆਦਿ ਸਜ਼ਾਵਾਂ ਦਵਾਉਣ ਲਈ ਥਾਣੇ ਬਾਹਰ ਤੀਸਰੇ ਦਿਨ ਵੱਡੇ ਪੱਧਰ 'ਤੇ ਜਗਰਾਓ ਤੋਂ ਨਕੋਦਰ ਸੜਕ ਬੰਦ ਕਰਕੇ ਥਾਣੇ ਬਾਹਰ ਧਰਨਾ ਦਿੱਤਾ, ਜਿਸ ਦੌਰਾਨ ਆਗੂਆਂ ਨੇ ਸੰਬੋਧਨ ਕਰਦੇ ਸਮੇਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਪ੍ਰਧਾਨ ਸਾਥੀ ਦਰਸ਼ਨ ਨਾਹਰ, ਨਰੇਗਾ ਮਜ਼ਦੂਰ ਯੂਨੀਅਨ ਦੇ ਸਾਥੀ ਚਰਨਜੀਤ ਥੰਮੂਵਾਲ, ਕੁਲਵੰਤ ਸਿੰਘ ਸੰਧੂ ਜਰਨਲ ਸਕੱਤਰ ਜਮਹੂਰੀ ਕਿਸਾਨ ਸਭਾ, ਕੇਵਲ ਸਿੰਘ ਖਹਿਰਾ, ਜਸਵੰਤ ਸਿੰਘ, ਰਾਜਿੰਦਰ ਸਿੰਘ ਮੰਡ, ਸਤਪਾਲ ਸਹੋਤਾ ਆਦਿ ਨੇ ਕਿਹਾ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸਰਪੰਚ ਦੇ ਪਰਿਵਾਰ ਨੂੰ ਜਦੋਂ ਤੱਕ ਇਨਸਾਫ਼ ਨਹੀ ਮਿਲਦੇ ਅਣਮਿੱਥੇ ਸਮੇਂ ਤੱਕ ਬੈਠੇ ਰਹਾਂਗੇ | ਸ਼ਾਹਕੋਟ ਦੇ ਡੀ. ਐਸ. ਪੀ. ਸੁਖਪਾਲ ਸਿੰਘ, ਐਸ. ਡੀ. ਐਮ. ਨਕੋਦਰ ਤੇ ਤਹਿਸੀਲਦਾਰ ਮਹਿਤਪੁਰ ਨਾਲ ਆਗੂਆਂ ਦੀ ਮੀਟਿੰਗ ਹੋਈ, ਜਿਸ 'ਚ ਪ੍ਰਸ਼ਾਸਨ ਨਾਲ ਆਗੂਆਂ ਦੀ ਕੁਝ ਮੰਗਾਂ ਤੇ ਸਹਿਮਤੀ ਬਣੀ, ਜਿਸ ਤੋਂ ਧਰਨਾ ਖ਼ਤਮ ਕਰ ਦਿੱਤਾ | ਧਰਨੇ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਮਨੋਹਰ ਸਿੰਘ ਗਿੱਲ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਕਸ਼ਮੀਰ ਸਿੰਘ ਪੰਨੂ, ਮਹਿੰਦਰਪਾਲ ਸਿੰਘ ਟੁਰਨਾ, ਸੁਖਵੰਤ ਸਿੰਘ ਰੋਲੀ, ਐਡ.ਅਵਤਾਰ ਸਿੰਘ ਰੋਲੀ, ਮੰਗਤ ਰਾਮ ਪਾਸਲਾ, ਮੇਜਰ ਖੁਰਲਾਪੁਰ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਨਿਰਮਲ ਸਿੰਘ ਮਲਸੀਆ, ਨਰੇਗਾ ਮਜਦੂਰ ਯੂਨੀਅਨ ਦੇ ਸਾਥੀ ਚਰਨਜੀਤ ਥੰਮੂਵਾਲ, ਸਤਪਾਲ ਸਹੋਤਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਵਿਕਰਮ ਮੰਡਿਆਲਾ, ਵਾਟਰ ਸਪਲਾਈ ਵਿਭਾਗ ਦੇ ਸਾਥੀ ਜਸਵੀਰ ਸਿੰਘ ਸੀਰਾ, ਇਸਤਰੀ ਜਾਹਰਤੀ ਮੰਚ ਸੂਬਾ ਆਗੂ ਅਨੀਤਾ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਸਾਥੀ ਨਵਦੀਪ ਸਿੱਧੂ ਆਦਿ ਨੇ ਵੀ ਸੰਬੋਧਨ ਕੀਤਾ |