23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਫਰਜ਼ੀ ਏਜੰਟ ਦੀ ਧੋਖਾਧੜੀ ਦੀ ਆਈ ਦਰਖਾਸਤ 'ਥਾਣਾ ਲੋਹੀਆਂ' ਨੇ ਕੀਤੀ ਗੁੰਮ-ਪੀੜਤਾ ਦਾ ਦੋਸ਼

Ad Position 21
No active advertisement
ਅਜੀਤ ਡੈਸਕ 12-03-2026
ਲੋਹੀਆਂ ਖਾਸ, 11 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਮੈਂ ਪਿਛਲੇ ਸਾਲ 12 ਨਵੰਬਰ 2025 ਨੂੰ ਜਿਲ੍ਹਾ ਜਲੰਧਰ ਦੇ ਐੱਸ.ਐੱਸ.ਪੀ. ਦਫ਼ਤਰ ਵਿਖੇ ਇੱਕ ਫਰਜੀ ਏਜੰਟ ਵਲੋਂ ਕੀਤੀ 5 ਲੱਖ ਰੁਪਏ ਦੀ ਕੀਤੀ ਧੋਖਾਧੜੀ ਵਿਰੁੱਧ ਸ਼ਿਕਾਇਤ ਦੇ ਕੇ ਆਈ ਸੀ, ਜੋ ਐੱਸ.ਐੱਸ.ਪੀ. ਦਫ਼ਤਰ ਤੋਂ ਮਾਰਕ ਹੋ ਕੇ ਡੀ.ਐੱਸ.ਪੀ. ਦਫ਼ਤਰ ਸ਼ਾਹਕੋਟ ਰਾਹੀਂ ਥਾਣਾ ਲੋਹੀਆਂ ਵਿਖੇ ਪੁੱਜੀ ਸੀ, ਪਰ ਹੁਣ ਸਾਡੀ ਸ਼ਿਕਾਇਤ ਅਚਾਨਕ ਗੁੰਮ ਹੋਣ ਦਾ ਪਾਠ ਸਾਨੂੰ ਪੜ੍ਹਾਇਆ ਜਾ ਰਿਹਾ ਹੈ | ਪੁਲਿਸ 'ਤੇ ਇਹ ਗੰਭੀਰ ਦੋਸ਼ ਲਾਉਣ ਮੌਕੇ ਥਾਣਾ ਲੋਹੀਆਂ ਵਿਖੇ ਪੁੱਜੀ ਸਰਬਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਗੱਟੀ ਪੀਰ ਬਖਸ਼ ਨੇ ਕਿਹਾ ਕਿ ਉਨ੍ਹਾ ਨੇ ਆਪਣੇ ਪੁੱਤਰ ਨੂੰ ਕੈਨੇਡਾ ਤੋਂ ਅਮਰੀਕਾ ਭੇਜਣ ਵਾਸਤੇ ਸਾਡੇ ਜਾਣਕਾਰ ਇੱਕ ਏਜੰਟ ਬੀਬੀ ਜੋ ਗੁਰੂ ਨਾਨਕ ਕਾਲੋਨੀ ਲੋਹੀਆਂ ਵਿਖੇ ਰਹਿ ਰਹੀ ਹੈ ਅਤੇ ਉਨ੍ਹਾਂ ਦੀ ਧੀ ਜੋ ਅਮਰੀਕਾ ਵਿਖੇ ਹੈ, ਦੋਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ, ਜੇਕਰ ਕੰਮ ਨਾ ਹੋਇਆ ਤਾਂ ਸਾਰੇ ਪੈਸੇ ਵਾਪਸ ਦਿੱਤੇ ਜਾਣਗੇ | ਪਰ ਜਿਵੇਂ ਜਿਵੇਂ ਇਨ੍ਹਾਂ ਵਲੋਂ ਕਿਹਾ ਗਿਆ ਅਸੀਂ ਉਵੇਂ ਉਵੇਂ ਪੈਸੇ ਦੇ ਦਿੱਤੇ ਅਤੇ ਜਦੋਂ ਇਨ੍ਹਾਂ ਨੇ ਸਾਡਾ ਪੁੱਤਰ ਕੈਨੇਡਾ ਤੋਂ ਅਮਰੀਕਾ ਲਈ ਤੋਰਿਆ ਤਾਂ ਅਮਰੀਕਾ ਬਾਰਡਰ 'ਤੇ ਫੜਿਆ ਗਿਆ ਅਤੇ ਉਸ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਗਿਆ | ਜਦੋਂ ਅਸੀਂ ਉਕਤ ਫਰਜ਼ੀ ਏਜੰਟ ਬੀਬੀਆਂ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਹ ਲਾਰੇ ਲੱਪੇ ਲਾਉਣ ਲੱਗੀਆਂ, ਜਿਸ ਦੀ ਮੈਂ ਇੱਕ ਲਿਖਤੀ ਸ਼ਿਕਾਇਤ ਜਲੰਧਰ ਦੇ ਐੱਸ.ਐੱਸ.ਪੀ. ਦਫ਼ਤਰ ਵਿਖੇ ਦੇ ਕੇ ਆਈ ਸੀ | ਪਰ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਲੋਹੀਆਂ ਪੁਲਿਸ ਨੇ ਏਜੰਟ ਬੀਬੀ ਨੂੰ ਥਾਣੇ ਬੁਲਾ ਕੇ ਬਿਆਨ ਵੀ ਕਲਮਬੱਧ ਕਰ ਲਏ ਸਨ, ਜਿਸ 'ਚ ਉਸ ਨੇ ਉਕਤ ਸਾਰੀ ਕਹਾਣੀ ਕਬੂਲੀ ਹੋਈ ਹੈ, ਜਿਸ ਦੀ ਕਾਪੀ ਸਾਡੇ ਕੋਲ ਮੌਜੂਦ ਹੈ | ਉਨ੍ਹਾਂ ਕਿਹਾ ਕਿ ਪਤਾ ਨਹੀਂ ਕੀ ਹੋਇਆ ਕਿ ਹੁਣ ਪੁਲਿਸ ਵਲੋਂ ਨਿਆਂ ਦੇਣ ਦੀ ਬਜਾਏ ਸਾਨੂੰ 4 ਮਹੀਨਿਆਂ ਤੋਂ ਖੱਜਲ ਕਰਨ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਦਰਖਾਸਤ ਕਿਧਰੇ ਗੁੰਮ ਹੋ ਗਈ ਹੈ ਅਸੀਂ ਦੁਬਾਰਾ ਲਿਖ ਲੈਂਦੇ ਹਾਂ | ਉਨ੍ਹਾਂ ਕਿਹਾ ਕਿ ਇਸ ਸਬੰਧੀ ਮੈਂ ਮੁੜ ਐਸ.ਐੱਸ.ਪੀ. ਦਫ਼ਤਰ ਜਲੰਧਰ ਵਿਖੇ ਸ਼ਿਕਾਇਤ ਦੇ ਕੇ ਆਈ ਹਾਂ | ਇਸ ਸਬੰਧੀ ਥਾਣਾ ਲੋਹੀਆਂ ਦੇ ਮੁਖੀ ਕ੍ਰਿਸ਼ਨ ਗੋਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਤਰਕਹੀਣ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਤਾਂ ਹਾਲੇ ਆਏ ਨੂੰ ਮਹੀਨਾ ਕੁ ਹੀ ਹੋਇਆ ਹੈ, ਹੁਣ ਜਲਦੀ ਪੜਤਾਲ ਕਰਵਾਵਾਂਗੇ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਸ਼ਕਤੀ ਸੰਸਥਾ ਵਲੋਂ ਮਨੁੱਖਤਾ ਦੀ ਸੇਵਾ ਸੁਸਾਇਟੀ (ਹਸਨਪੁਰ) ਦਾ ਦੌਰਾ ਅਗਲੀ ਖ਼ਬਰ ਜੈ ਭੀਮ ਟੀਮ ਪੰਜਾਬ ਕਰੇਗੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਵਿਰੋਧ- ਡਾ. ਜੱਖੂ
Ad Position 24