23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਨਿਗਮ ਦੀਆਂ ਖ਼ਰਾਬ ਹੋ ਰਹੀਆਂ ਲੰਬੇ ਸਮੇਂ ਤੋਂ ਖਰੀਦੀਆਂ ਸੀ. ਐਨ. ਜੀ. ਗੱਡੀਆਂ

Ad Position 21
No active advertisement
ਅਜੀਤ ਡੈਸਕ 12-03-2026

ਜਲੰਧਰ, 11 ਮਾਰਚ (ਸ਼ਿਵ)-ਸ਼ਹਿਰ ਵਿਚ ਕਈ ਥਾਵਾਂ 'ਤੇ ਘਰੋ-ਘਰੀ ਕੂੜਾ ਚੁੱਕਣ ਲਈ ਚੰਗੇ ਰਿਕਸ਼ੇ ਵੀ ਨਹੀਂ ਹਨ ਜਦਕਿ ਦੂਜੇ ਪਾਸੇ ਨਿਗਮ ਵਲੋਂ ਕਾਫੀ ਮਹਿੰਗੀ ਮਸ਼ੀਨਰੀ ਲੰਬੇ ਸਮੇਂ ਤੋਂ ਖ਼ਰੀਦ ਕੇ ਰੱਖੀ ਹੋਈ ਹੈ ਪਰ ਉਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਨਿਗਮ ਦਾ ਇਸ ਨਾਲ ਨੁਕਸਾਨ ਹੋ ਰਿਹਾ ਹੈ | ਨਗਰ ਨਿਗਮ ਵਲੋਂ ਕਾਫੀ ਸਮਾਂ ਪਹਿਲਾਂ ਸੀ. ਐਨ. ਜੀ. ਟੈਂਪੂਆਂ ਦੀ ਖ਼ਰੀਦ ਕੀਤੀ ਗਈ ਸੀ | ਨਿਗਮ ਵਲੋਂ ਇਹ ਸੀ. ਐਨ. ਜੀ. ਟੈਂਪੂ ਵਿਜੇ ਢਾਬੇ ਦੇ ਸਾਹਮਣੇ ਪੁਰਾਣੀ ਵਰਕਸ਼ਾਪ ਵਾਲੀ ਜਗ੍ਹਾ 'ਤੇ ਰੱਖੇ ਹੋਏ ਹਨ ਪਰ ਇਸ ਦੀ ਵਰਤੋਂ ਨਾ ਹੋਣ ਕਰਕੇ ਇਹ ਕਬਾੜ ਬਣਦੀਆਂ ਨਜ਼ਰ ਆ ਰਹੀਆਂ ਹਨ | ਕੁੱਝ ਸਮਾਂ ਪਹਿਲਾਂ ਹੀ ਇਨ੍ਹਾਂ ਸੀ. ਐਨ. ਜੀ. ਟੈਂਪੂਆਂ ਦੀਆਂ ਬੈਟਰੀਆਂ ਚੋਰੀ ਹੋ ਗਈਆਂ ਸੀ ਜਿਨਾਂ ਬਾਰੇ ਮੇਅਰ ਵਨੀਤ ਧੀਰ ਵਲੋਂ ਪੁਲਿਸ ਕੇਸ ਵੀ ਦਰਜ ਕਰਵਾਉਣ ਦੀ ਹਦਾਇਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਇਹ ਟੈਂਪੂ ਅਜੇ ਤੱਕ ਲਾਵਾਰਸ ਹਾਲਤ ਵਿਚ ਪੁਰਾਣੀ ਵਰਕਸ਼ਾਪ ਦੀ ਉਜਾੜ ਵਾਲੀ ਥਾਂ 'ਤੇ ਪਏ ਹੋਏ ਹਨ ਜਦਕਿ ਇਨ੍ਹਾਂ ਗੱਡੀਆਂ ਦੀਆਂ ਬੈਟਰੀਆਂ ਕਿਨ੍ਹਾਂ ਨੇ ਚੋਰੀ ਕੀਤੀਆਂ ਸੀ, ਅਜੇ ਤੱਕ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ | ਦੱਸਿਆ ਜਾਂਦਾ ਹੈ ਕਿ ਸੀ. ਐਨ. ਜੀ. ਟੈਂਪੂ ਨਾਲ ਵੀ ਕੂੜਾ ਚੁੱਕਣ ਦਾ ਕੰਮ ਕੀਤਾ ਜਾਣਾ ਸੀ ਪਰ ਅਜੇ ਤੱਕ ਇਹ ਅਲਾਟ ਨਹੀਂ ਕੀਤੇ ਗਏ ਹਨ | ਕਈ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਨੂੰ ਜਲਦੀ ਅਲਾਟ ਨਾ ਕੀਤਾ ਗਿਆ ਤਾਂ ਇਹ ਗੱਡੀਆਂ ਪਈਆਂ-ਪਈਆਂ ਖ਼ਰਾਬ ਹੋ ਜਾਣਗੀਆਂ | ਇਸ ਬਾਰੇ ਸਿਹਤ ਅਫ਼ਸਰ ਸ੍ਰੀ ਕ੍ਰਿਸ਼ਨ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਨ੍ਹਾਂ ਗੱਡੀਆਂ ਦੀ ਖ਼ਰੀਦ ਉਨਾਂ ਦੇ ਵਿਭਾਗ ਨੇ ਨਹੀਂ ਕੀਤੀ ਹੈ |

ਮੇਅਰ ਵਨੀਤ ਧੀਰ ਵਲੋਂ ਕਪੂਰਥਲਾ ਰੋਡ ਸਥਿਤ ਧਰਮ ਕੰਡੇ ਦੀ ਅਚਾਨਕ ਚੈਕਿੰਗ
ਜਲੰਧਰ- ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਵਿਚ ਪਾਰਦਰਸ਼ਤਾ ਅਤੇ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਅੱਜ ਕਪੂਰਥਲਾ ਰੋਡ ਸਥਿਤ ਗੌਤਮ ਨਗਰ ਵਰਿਆਣਾ ਡੰਪ ਦੇ ਬਾਹਰ ਲੱਗੇ ਧਰਮ ਕੰਡੇ ਦੀ ਮੇਅਰ ਜਲੰਧਰ ਵਨੀਤ ਧੀਰ ਵਲੋਂ ਅਚਾਨਕ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਅਫ਼ਸਰ ਡਾ. ਸ਼੍ਰੀ ਕਿ੍ਸ਼ਨ ਸ਼ਰਮਾ ਵੀ ਮੌਜੂਦ ਸਨ | ਚੈਕਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੂੜਾ ਚੁੱਕਣ ਕਰਕੇ ਧਰਮ ਕੰਡੇ 'ਤੇ ਭਾਰ ਤੋਲਣ ਲਈ ਆ ਰਹੀਆਂ ਗੱਡੀਆਂ ਅਤੇ ਟਰਾਲੀਆਂ ਦੀ ਜਾਂਚ ਕੀਤੀ ਗਈ | ਮੇਅਰ ਵਲੋਂ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਕੋਲੋਂ ਕੂੜੇ ਦੇ ਭਾਰ ਨਾਲ ਸੰਬੰਧਿਤ ਜਾਰੀ ਕੀਤੀਆਂ ਪਰਚੀਆਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ | ਇਸ ਦੌਰਾਨ ਇਹ ਵੀ ਤਸਦੀਕ ਕੀਤੀ ਗਈ ਕਿ ਧਰਮ ਕੰਡੇ 'ਤੇ ਠੇਕੇਦਾਰਾਂ ਦੀਆਂ ਜਾਂ ਨਿਗਮ ਦੀਆਂ ਗੱਡੀਆਂ ਆ ਰਹੀਆਂ ਹਨ | ਗੱਡੀਆਂ ਵਲੋਂ ਲਿਆਂਦੇ ਗਏ ਕੂੜੇ ਦੇ ਭਾਰ ਦੀ ਤੋਲ ਅਤੇ ਉਸ ਨਾਲ ਸੰਬੰਧਿਤ ਰਿਕਾਰਡ ਦੀ ਵੀ ਮੌਕੇ 'ਤੇ ਜਾਂਚ ਕੀਤੀ ਗਈ | ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪੂਰੀ ਪਾਰਦਰਸ਼ਤਾ ਬਣਾਈ ਰੱਖਣ ਲਈ ਇਸ ਤਰ੍ਹਾਂ ਦੀਆਂ ਅਚਾਨਕ ਚੈਕਿੰਗ ਅਗਾਂਹ ਵੀ ਜਾਰੀ ਰਹਿਣਗੀਆਂ |
ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ 'ਚ ਨਿਗਮ ਵਲੋਂ ਕੂੜੇ ਤੋਂ ਖਾਦ ਬਣਾਉਣ ਵਾਲੀ ਸਵਾ ਟਨ ਦੀ ਸਮਰੱਥਾ ਵਾਲੀ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਵਿਚ ਕੂੜੇ ਤੋਂ ਖਾਦ ਤਿਆਰ ਕੀਤੀ ਗਈ | ਇਸ ਮੌਕੇ ਸਿਹਤ ਅਫ਼ਸਰ ਸ੍ਰੀ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਅਜੇ ਇਕ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਲਦੀ ਹੀ ਦੂਜੀ ਸਵਾ ਟਨ ਦੀ ਸਮਰੱਥਾ ਵਾਲੀ ਮਸ਼ੀਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਜੀ. ਸਿਲੰਡਰ, ਡੀਜ਼ਲ ਤੇ ਪੈਟਰੋਲ ਦਾ ਲੋੜੀਂਦਾ ਸਟਾਕ ਮੌਜੂਦ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ ਅਗਲੀ ਖ਼ਬਰ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ 'ਚ ਪਿਆ ਨੁਕਸ- ਪਾਣੀ 'ਚ ਡੁੱਬੀਆਂ ਮੋਟਰਾਂ
Ad Position 24