14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਚਾਨਕ ਆਈ ਸੋਜ਼ ਨੇ ਲਿਆ ਗੰਭੀਰ ਰੂਪ, ਐੱਨ. ਐੱਚ. ਐੱਸ. ਹਸਪਤਾਲ 'ਚ ਆਧੁਨਿਕ ਇਲਾਜ ਨਾਲ ਬਿਨਾਂ ਸਰਜਰੀ ਹੋਇਆ ਸਫ਼ਲ ਇਲਾਜ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)-ਅਚਾਨਕ ਆਈ ਸੋਜ ਨਾਲ 65 ਸਾਲ ਦੀ ਇਕ ਬਜ਼ੁਰਗ ਔਰਤ ਦੀ ਸਿਹਤ ਗੰਭੀਰ ਰੂਪ ਨਾਲ ਵਿਗੜ ਗਈ, ਜਿਸ ਦਾ ਜਲੰਧਰ ਵਿਖੇ ਸਪੋਰਟਸ ਕਾਲਜ ਨੇੜੇ ਚੱਲ ਰਹੇ ਐੱਨ. ਐੱਚ. ਐੱਸ. ਹਸਪਤਾਲ ਦੇ ਡਾਇਰੈਕਟਰ ਡਾ. ਸੰਦੀਪ ਗੋਇਲ (ਡੀ. ਐੱਮ. ਨਿਊਰੋਲੋਜੀ) ਨੇ ਜਾਣਕਾਰੀ ਦਿੱਤੀ ਕਿ ਇਕ ਬਜ਼ੁਰਗ ਔਰਤ ਨੂੰ ਪੇਟ ਦੇ ਹੇਠਲੇ ਹਿੱਸੇ 'ਚ ਸੋਜ ਮਹਿਸੂਸ ਹੋਈ, ਉਸ ਨੇ ਸ਼ੁਰੂ 'ਚ ਇਸ ਨੂੰ ਨਜ਼ਰ ਅੰਦਾਜ਼ ਕੀਤਾ, ਪਰ ਕੁਝ ਹੀ ਦਿਨਾਂ 'ਚ ਇਹ ਸੋਜ ਵੱਧਣ ਲੱਗੀ, ਜੋ ਦਰਦਨਾਕ ਬਣ ਗਈ | ਉਸ ਦੇ ਪਰਿਵਾਰ ਲਈ ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਸੀ ਕਿ ਇਹ ਸਮੱਸਿਆ ਕਿਸੇ ਹੋਰ ਥਾਂ ਕੀਤੀ ਗਈ ਮੈਡੀਕਲ ਪ੍ਰਕਿਰਿਆ ਦੇ ਬਾਅਦ ਸ਼ੁਰੂ ਹੋਈ ਸੀ | ਚਿੰਤਤ ਪਰਿਵਾਰਕ ਮੈਂਬਰ ਔਰਤ ਨੂੰ ਐੱਨ. ਐੱਚ. ਐੱਸ. ਹਸਪਤਾਲ ਲੈ ਕੇ ਆਏ | ਉਨ੍ਹਾਂ ਵਲੋਂ ਮਰੀਜ਼ ਦੀ ਧਿਆਨ ਪੂਰਵਕ ਕਲੀਨਿਕਲ ਜਾਂਚ ਕੀਤੀ ਤੇ ਉੱਨਤ ਇਲਾਜ ਲਈ ਇੰਟਰਵੇਂਸ਼ਨਲ ਰੇਡੀਓਲੋਜੀ ਵਿਭਾਗ ਵੱਲ ਭੇਜ ਦਿੱਤਾ | ਇੰਟਰਵੇਂਸ਼ਨਲ ਰੇਡੀਓਲੋਜੀ ਟੀਮ ਵਲੋਂ ਕੀਤੇ ਅਲਟਰਾਸਾਊਾਡ 'ਚ ਇਕ ਗੰਭੀਰ ਸਮੱਸਿਆ ਸਾਹਮਣੇ ਆਈ | ਡਾ. ਗੋਇਲ ਨੇ ਦੱਸਿਆ ਕਿ ਮਰੀਜ਼ ਦੇ ਰਗ 'ਚ ਗੁਬਾਰੇ ਵਰਗੀ ਸੋਜ ਸੀ ਅਤੇ ਨਾਲ ਹੀ ਆਰਟਰੀ ਅਤੇ ਵੇਨ ਦੇ ਵਿਚਕਾਰ ਖੂਨ ਲੈ ਜਾਣ ਵਾਲੀ ਨਸ ਅਤੇ ਵਾਪਸ ਲਿਆਉਣ ਵਾਲੀ ਨਸ ਦੇ ਵਿਚਕਾਰ ਇਕ ਅਸਾਧਾਰਣ ਜੁੜਾਵ (ਫਿਸਟੂਲਾ) ਦੇਖਿਆ ਗਿਆ | ਉਨ੍ਹਾਂ ਓਪਨ ਸਰਜਰੀ ਦੀ ਬਜਾਏ, ਹਸਪਤਾਲ ਦੇ 3ਡੀ ਫਲੈਟ ਪੈਨਲ ਕੈਥ ਲੈਬ 'ਚ ਉਪਲਬਧ ਘੱਟ ਚੀਰ-ਫਾੜ ਵਾਲੀ ਉੱਨਤ ਤਕਨੀਕ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ | ਉਪਰੰਤ ਮਰੀਜ਼ ਦੀ ਡਿਜ਼ਿਟਲ ਸਬਟ੍ਰੈਕਸ਼ਨ ਐਂਜੀਓਗ੍ਰਾਫ਼ੀ (ਡਿਜ਼ਿਟਲ ਤਕਨੀਕ ਨਾਲ ਸਾਫ਼ ਤਸਵੀਰ ਬਣਾਉਣ ਦੀ ਪ੍ਰਕਿਰਿਆ) ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਇਕ ਖ਼ਾਸ ਇਮੇਜਿੰਗ ਪ੍ਰਕਿਰਿਆ ਹੈ ਜੋ ਖੂਨ ਦੀਆਂ ਨਸਾਂ ਨੂੰ ਸਪਸ਼ਟ ਤੌਰ 'ਤੇ ਦਿਖਾਉਂਦੀ ਹੈ | ਇਸ ਦੇ ਨਤੀਜਿਆਂ ਨੇ ਅਲਟਰਾਸਾਊਾਡ ਦੀ ਪੂਰੀ ਪੁਸ਼ਟੀ ਕੀਤੀ | ਡਾ. ਬਿਰਮਾ ਰਾਮ ਹੁੱਡਾ ਦੀ ਅਗਵਾਈ ਹੇਠ ਇੰਟਰਵੇਂਸ਼ਨਲ ਰੇਡੀਓਲੋਜੀ ਟੀਮ ਦੇ ਡਾਕਟਰਾਂ ਨੇ ਲੋਕਲ ਐਨੇਸਥੀਸੀਆ ਅਤੇ ਹਲਕੀ ਸਡੇਸ਼ਨ ਹੇਠ, ਖੂਨ ਦੀ ਨਸ ਤੱਕ ਪਹੁੰਚਣ ਲਈ ਇਕ ਛੋਟਾ ਜਿਹਾ ਛੇਦ ਕੀਤਾ | ਇਸ ਰਾਹੀਂ, ਕਾਮਨ ਫੈਮੋਰਲ ਆਰਟਰੀ 'ਚ ਇਕ ਖ਼ਾਸ ਸਟੈਂਟ ਬੜੀ ਸੰਭਾਲ ਨਾਲ ਲਗਾਇਆ | ਇਸ ਸਟੈਂਟ ਨੇ ਨਸ 'ਚ ਬਣੀ ਗੁਬਾਰੇ ਵਰਗੀ ਅਸਾਧਾਰਣ ਸੋਜ ਵੱਲ ਜਾ ਰਹੇ ਅਸਾਧਾਰਣ ਖੂਨ ਦੇ ਪ੍ਰਵਾਹ ਨੂੰ ਰੋਕ ਦਿੱਤਾ ਅਤੇ ਇਸ ਨੂੰ ਸਰਕੂਲੇਸ਼ਨ ਤੋਂ ਵੱਖ ਕਰ ਦਿੱਤਾ | ਡਾ. ਗੋਇਲ ਨੇ ਕਿਹਾ ਕਿ ਇਹ ਪੂਰੀ ਪ੍ਰਕਿਰਿਆ ਬਿਨਾਂ ਕਿਸੇ ਚੀਰ-ਫਾੜ, ਟਾਂਕੇ ਜਾਂ ਵੱਡੀ ਸਰਜਰੀ ਦੇ ਕੀਤੀ ਗਈ | ਇਸ ਨਾਲ ਥੋੜ੍ਹੇ ਹੀ ਸਮੇਂ 'ਚ ਸੋਜ ਘਟਣੀ ਸ਼ੁਰੂ ਹੋ ਗਈ | ਮਰੀਜ਼ ਆਰਾਮਦਾਇਕ, ਸਥਿਰ ਤੇ ਸਭ ਤੋਂ ਮਹੱਤਵਪੂਰਨ-ਰਾਹਤ ਮਹਿਸੂਸ ਕਰ ਰਹੀ ਸੀ |
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀਆਂ ਲਈ ਲਗਾਇਆ ਵਪਾਰਕ ਲਾਇਸੈਂਸ ਫੀਸ ਦਾ ਕੈਂਪ <br/> ਅਗਲੀ ਖ਼ਬਰ ਲਘੂ ਉਦਯੋਗ ਭਾਰਤੀ ਮਹਿਲਾ ਇਕਾਈ ਜਲੰਧਰ ਨੇ ਸਵੈਯਮਸਿੱਧ ਪ੍ਰਦਰਸ਼ਨੀ ਲਗਾਈ
Ad Position 24