13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਮਸ਼ੇਰ ਖ਼ਾਸ ਦੇ ਸੇਵਾ ਕੇਂਦਰ ਦੀ ਸੇਵਾ ਲੈਣ ਲਈ ਸਥਾਨਕ ਲੋਕਾਂ ਦੀਆਂ ਲੱਗੀਆਂ ਕਤਾਰਾਂ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਜਮਸ਼ੇਰ ਖਾਸ, 4 ਅਪ੍ਰੈਲ (ਹਰਵਿੰਦਰ ਕੁਮਾਰ)- ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਵਿਖੇ ਬਣੇ ਸੇਵਾ ਕੇਂਦਰ ਜੋ ਕਿ 70 ਦੇ ਕਰੀਬ ਸਹੂਲਤਾਂ ਦੇਣ ਵਾਲੇ ਸੇਵਾ ਕੇਂਦਰ ਦੇ ਬਾਹਰ ਰੋਜ਼ਾਨਾ ਸਥਾਨਕ ਲੋਕਾਂ ਅਤੇ ਆਸ ਪਾਸ ਦੇ ਪਿੰਡ ਦੇ ਵਾਸੀਆਂ 'ਚ ਰੋਜ਼ਾਨਾ ਲੰਬੀਆਂ ਕਤਾਰਾਂ ਅਤੇ ਭੀੜ ਭੜੱਕੇ ਵਾਲੀ ਸਥਿਤੀ ਬਣੀ ਰਹਿੰਦੀ ਹੈ¢ ਇਸ ਬਣੇ ਸੇਵਾ ਕੇਂਦਰ 'ਚ ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਵਾਸੀ ਕਾਫੀ ਲਾਭ ਲੈਂਦੇ ਹਨ ਅਤੇ ਸਰਕਾਰ ਦੀ ਤਰੀਫ ਵੀ ਕਰਦੇ ਹਨ ਪਰ ਉੱਥੇ ਹੀ ਸਟਾਫ ਦੀ ਕਮੀ ਹੋਣ ਕਾਰਨ ਰੋਜ਼ਾਨਾ ਸੇਵਾ ਕੇਂਦਰ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆਉਂਦੀਆਂ ਹਨ¢ ਬਹੁਤੀ ਵਾਰ ਤਕਨੀਕੀ ਖਰਾਬੀ ਜਾਂ ਸਰਵਰ ਖਰਾਬ ਜਾਂ ਭੀੜ ਜਿਆਦਾ ਹੋਣ ਕਾਰਨ ਆ ਕੇ ਕਈ ਲੋਕਾਂ ਨੂੰ ਨਿਰਾਸ਼ਾ ਵਾਪਸ ਮੁੜਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਆਪਣੇ ਨਿੱਤ ਦਾ ਕੰਮ ਛੱਡ ਕੇ ਗੇੜੇ ਮਾਰਨੇ ਪੈਂਦੇ ਹਨ¢ ਪੰਜਾਬ ਸਰਕਾਰ ਵਲੋਂ ਚਲਾਈ ਗਈ ਅÏਰਤਾਂ ਲਈ ਵੱਖ-ਵੱਖ ਸਕੀਮ ਕਾਰਨ ਅÏਰਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ ਅਤੇ ਕਈ ਵਾਰ ਲੋਕ ਆਪਸ 'ਚ ਲੜਦੇ ਝਗੜਦੇ ਦੇ ਵੀ ਨਜ਼ਰ ਆਉਂਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ 'ਚ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ ਅਗਲੀ ਖ਼ਬਰ ਸਾਲਾਂ ਤੋਂ ਲਟਕ ਰਿਹਾ ਗੁੜ ਮੰਡੀ ਦੇ ਖੋਖਿਆਂ ਨੂੰ ਰਾਹਤ ਦੇਣ ਦਾ ਮਾਮਲਾ
Ad Position 24