13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਮਿਤ ਸ਼ਾਹ ਦੀ 30 ਦੀ ਜਲੰਧਰ ਮਹਾਂ ਰੈਲੀ ਪੰਜਾਬ ’ਚ ਕਰੇਗੀ ਬਦਲਾਅ ਦੀ ਸ਼ੁਰੁੂੂਆਤ-ਅਸ਼ੋਕ ਸਰੀਨ ਹਿੱਕੀ

ਜਲੰਧਰ, 12 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 30 ਸਤੰਬਰ ਦੀ ਜਲੰਧਰ ਮਹਾਂ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਆਉਣ ਵਾਲੀ ਰਣਨੀਤੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੌਰਾਨ ਰੈਲੀ ਨੂੰ ਇਤਿਹਾਸਕ ਅਤੇ ਬੇਮਿਸਾਲ ਬਣਾਉਣ ਲਈ ਸੰਗਠਨਾਤਮਕ ਤਿਆਰੀਆਂ, ਜਨ ਸੰਪਰਕ ਮੁਹਿੰਮ, ਬੂਥ ਪੱਧਰ ਦੀਆਂ ਜ਼ਿੰਮੇਵਾਰੀਆਂ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

Ad Position 21
repet_subhas-goyals [Copy P29]
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੰਥਰੀ ਸ੍ਰੀ ਨਿਵਾਸਲੂੂ ਨਾਲ ਅਸ਼ੋਕ ਸਰੀਨ ਹਿੱਕੀ ਤੇ ਹੋਰ। ਤਸਵੀਰ. ਜੀ. ਪੀ. ਸਿੰਘ 13-09-2026
ਜਲੰਧਰ, 12 ਸਤੰਬਰ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 30 ਸਤੰਬਰ ਦੀ ਜਲੰਧਰ ਮਹਾਂ ਰੈਲੀ ਦੀਆਂ ਤਿਆਰੀਆਂ ਦੀ ਸਮੀਖਿਆ ਅਤੇ ਆਉਣ ਵਾਲੀ ਰਣਨੀਤੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਦੌਰਾਨ ਰੈਲੀ ਨੂੰ ਇਤਿਹਾਸਕ ਅਤੇ ਬੇਮਿਸਾਲ ਬਣਾਉਣ ਲਈ ਸੰਗਠਨਾਤਮਕ ਤਿਆਰੀਆਂ, ਜਨ ਸੰਪਰਕ ਮੁਹਿੰਮ, ਬੂਥ ਪੱਧਰ ਦੀਆਂ ਜ਼ਿੰਮੇਵਾਰੀਆਂ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੋਂ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪੰਜਾਬ ਭਾਜਪਾ ਦੇ ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸਲੂ ਨੇ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਸੂਬਾ ਉਪ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ, ਸੂਬਾ ਸਕੱਤਰ ਕਰਮਜੀਤ ਕੌਰ ਚੌਧਰੀ, ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ ਅਤੇ ਜ਼ਿਲ੍ਹਾ ਮਹਾਂਮੰਤਰੀ ਰਾਜੇਸ਼ ਕਪੂਰ ਵੀ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਪੰਜਾਬ ਅੱਜ ਨਸ਼ੇ, ਗੈਂਗਸਟਰਵਾਦ, ਕਤਲ, ਲੁੱਟ-ਖੋਹ ਅਤੇ ਵਿਗੜਦੀ ਕਾਨੂੰਨ-ਵਿਵਸਥਾ ਦੀ ਅੱਗ ਵਿੱਚ ਸੜ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਮਹਾਂ ਰੈਲੀ ਪੰਜਾਬ ਨੂੰ ਬਚਾਉਣ ਅਤੇ ਬਦਲਾਅ ਦੀ ਨਵੀਂ ਦਿਸ਼ਾ ਦੇਣ ਦਾ ਕੰਮ ਕਰੇਗੀ। ਸ਼੍ਰੀਨਿਵਾਸਲੂ ਨੇ ਕਿਹਾ ਕਿ ਫ਼ਰਵਰੀ ਵਿੱਚ ਮੋਗਾ ਵਿੱਚ ਹੋਈ ਇਤਿਹਾਸਕ ਅਮਿਤ ਸ਼ਾਹ ਰੈਲੀ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਸੀ ਅਤੇ ਹੁਣ ਜਲੰਧਰ ਦੀ ਮਹਾਂ ਰੈਲੀ ਉਸ ਤੋਂ ਵੀ ਵੱਧ ਵਿਸ਼ਾਲ, ਪ੍ਰਭਾਵਸ਼ਾਲੀ ਅਤੇ ਇਤਿਹਾਸਕ ਹੋਵੇਗੀ। ਮੀਟਿੰਗ ਵਿੱਚ ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਦਵਿੰਦਰ ਕਾਲੀਆ, ਅਨੁ ਸ਼ਰਮਾ, ਮੀਨੂ ਸ਼ਰਮਾ, ਸ਼ਾਲੂ ਕੁਮਾਰੀ, ਜ਼ਿਲ੍ਹਾ ਸਕੱਤਰ ਅਤੇ ਮੀਡੀਆ ਇੰਚਾਰਜ ਅਮਿਤ ਭਾਟੀਆ, ਅਸ਼ਵਨੀ ਅਟਵਾਲ, ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਮਨਹਰ ਪਾਠਕ, ਯੋਗੇਸ਼ ਮਲਹੋਤਰਾ, ਪੁਨੀਤ ਚੱਢਾ, ਡਿੰਪੀ ਲੁਬਾਣਾ, ਲਲਿਤ ਬੱਬੂ, ਗੌਰਵ ਮਹੇ, ਹਿਤੇਸ਼ ਸਿਆਲ ਤੇ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਦੇ ਮੰਚ ਤੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਸ਼ਾਮ ਹੁੰਦਿਆਂ ਹੀ ਪਿੰਡਾਂ ’ਚੋਂ ਬਿਜਲੀ ਹੋ ਜਾਂਦੀ ਗੁੱਲ
Ad Position 24