13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ਼ਾਨੀ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਕਰਤਾਰਪੁਰ, 4 ਅਪ੍ਰੈਲ, (ਜਨਕ ਰਾਜ ਗਿੱਲ)-ਦਲਿਤ ਸਮਾਜ ਦੇ ਹੱਕ 'ਚ ਨਿੱਤਰੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਥਾਣਾ ਕਰਤਾਰਪੁਰ ਮੂਹਰੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਦਲਿਤ ਸਮਾਜ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਥੇ ਕਰਤਾਰਪੁਰ ਜਲੰਧਰ ਮਾਰਗ ਦੀ ਸਰਵਿਸ ਲਾਈਨ ਤੇ ਲੱਗੇ ਧਰਨੇ ਦੇ ਕਾਰਨ ਸ਼ਹਿਰ ਵਿਚ ਵੱਡੀ ਟ੍ਰੈਫਿਕ ਪ੍ਰੇਸ਼ਾਨੀ ਪੈਦਾ ਹੋ ਗਈ ਹੈ, ਜਿਸ ਕਾਰਨ ਸ਼ਹਿਰ 'ਚ ਲੰਬਾ ਜਾਮ ਲੱਗ ਜਾਣ ਕਾਰਨ ਸ਼ਹਿਰੀ ਤੇ ਦਿਹਾਤੀ ਖੇਤਰ ਸਮੇਤ ਅੰਮਿ੍ਤਸਰ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਦਲਿਤ ਆਗੂਆਂ 'ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ ਪ੍ਰਧਾਨ ਡਾਕਟਰ ਹਰਜਿੰਦਰ ਮੱਟੂ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਰੋਸ ਜਾਹਿਰ ਕਰਦਿਆਂ ਆਖਿਆ ਕਿ 'ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀ ਪੂਰੀ ਤਰ੍ਹਾਂ ਦਬਾਅ ਹੇਠ ਕੰਮ ਕਰ ਰਹੇ ਹਨ | ਇਸ ਮੌਕੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਸਰਵਨ ਸਿੰਘ ਰੌਮੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਅੰਮਿ੍ਤਪਾਲ ਸਿੰਘ, ਬਾਬਾ ਜੀਵਨ ਸਿੰਘ ਦਲ ਜਥੇਦਾਰ ਬਾਬਾ ਹੀਰਾ ਸਿੰਘ, ਮਿਸਲ ਬਾਬਾ ਜੀਵਨ ਸਿੰਘ ਚੱਕਰਵਰਤੀ ਪੰਜਾਬ ਭਾਰਤ ਜਥੇਦਾਰ ਬਾਬਾ ਰਵੀਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਸੰਬੋਧਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੰਗਤਪੁਰ ਦੇ ਸਾਲਾਨਾ ਛਿੰਝ ਮੇਲੇ ਮੌਕੇ ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਨੇ ਜਿੱਤੀ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ 'ਚ ਸ੍ਰੀ ਹਨੂੰਮਾਨ ਜਨਮ ਉਤਸਵ ਮਨਾਇਆ
Ad Position 24