ਕੋਟਲਾ ਰੋਡ ਦੀ ਲੰਬੇ ਸਮੇਂ ਤੋਂ ਹਾਲਤ ਖ਼ਰਾਬ ਹੋਣ ਕਰਕੇ ਕਈ ਸਨਅਤਕਾਰਾਂ 'ਚ ਰੋਸ
ਅਜੀਤ ਡੈਸਕ
06-04-2026
ਡਾ. ਅੰਬੇਡਕਰ ਚੌਕ ਦੇ ਕੋਲ ਪੂਰੀ ਨਹੀਂ ਬਣਾਈ ਸੜਕ
ਡਾ. ਭੀਮ ਰਾਓ ਅੰਬੇਡਕਰ (ਨਕੋਦਰ ਚੌਕ) ਤੋਂ ਲੈ ਕੇ ਫੁੱਟਬਾਲ ਚੌਕ ਵੱਲ ਸਰਫੇਸ ਵਾਟਰ ਪ੍ਰਾਜੈਕਟ ਦੀਆਂ ਜਿਹੜੀਆਂ ਪਾਈਪਾਂ ਪਾਈਆਂ ਗਈਆਂ ਸੀ | ਉਸ ਤੋਂ ਬਾਅਦ ਨਿਗਮ ਨੇ ਲੰਬੇ ਸਮੇਂ ਬਾਅਦ ਸੜਕ ਤਾਂ ਬਣਾ ਦਿੱਤੀ ਹੈ ਪਰ ਚੌਕ ਦੇ ਨਾਲ ਹੀ ਕੁਝ ਹਿੱਸਾ ਛੱਡ ਦਿੱਤਾ ਗਿਆ ਹੈ ਜਿਸ 'ਤੇ ਕਈ ਬਾਰ ਲੰਘਣ ਵਾਲਿਆਂ ਨੂੰ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਲੋਕਾਂ ਦਾ ਕਹਿਣਾ ਸੀ ਕਿ ਇਸ ਹਿੱਸੇ ਦੇ ਨਾ ਬਣਨ ਕਰਕੇ ਪਾਣੀ ਭਰਿਆ ਰਹਿੰਦਾ ਹੈ ਤੇ ਲੋਕਾਂ ਨੂੰ ਇਸ ਜਗ੍ਹਾ 'ਤੇ ਕੋਈ ਹਾਦਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ | ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਰਹਿ ਗਏ ਹਿੱਸੇ ਨੂੰ ਬਣਾਉਣ ਲਈ ਠੇਕੇਦਾਰ ਨੂੰ ਹਦਾਇਤ ਦੇਣੀ ਚਾਹੀਦੀ ਹੈ |