ਜੰਗਲਾਤ ਹੇਠ ਰਕਬੇ 'ਚ ਪੰਜਾਬ ਫਾਡੀ
ਅਜੀਤ ਡੈਸਕ
06-04-2026
ਸੰਤ ਸੀਚੇਵਾਲ ਵਲੋਂ ਜੰਗਲ ਲਗਾਉਣ ਲਈ ਬੂਟੇ ਮੁਫ਼ਤ ਦੇਣ ਦਾ ਐਲਾਨ
ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਐਲਾਨ ਕੀਤਾ ਕਿ ਪੰਜਾਬ 'ਚ ਲਾਏ ਜਾਣ ਵਾਲੇ ਬੂਟਿਆਂ ਲਈ ਸੀਚੇਵਾਲ ਦੀਆਂ ਨਰਸਰੀਆਂ 'ਚੋਂ ਬੂਟੇ ਮੁਫ਼ਤ ਵਿਚ ਪ੍ਰਾਪਤ ਕੀਤੇ ਜਾ ਸਕਦੇ ਹਨ | ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੀ ਧਰਤੀ 'ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਹਰਿਆ ਭਰਿਆ ਬਣਾਇਆ ਜਾ ਸਕੇ |