ਮਲਸੀਆਂ, 5 ਅਪ੍ਰੈਲ (ਸੁਖਦੀਪ ਸਿੰਘ)-ਗਰੇਸ ਚਰਚ ਵੈਲਫੇਅਰ ਸੁਸਾਇਟੀ (ਰਜਿ.) ਵਲੋਂ ਪਾਸਟਰ ਕੁਲਵੰਤ ਮਸੀਹ ਦੀ ਅਗਵਾਈ ਹੇਠ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਵਿਖੇ 'ਈਸਟਰ-ਡੇ' ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ 'ਚੋਂ ਤੀਜੇ ਦਿਨ ਜੀਅ ਉਠਣ ਦੇ ਦਿਨ ਦੀ ਬੰਦਗੀ ਦਾ ਆਯੋਜਨ ਕੀਤਾ | ਇਸ ਬੰਦਗੀ 'ਚ ਸਿਸਟਰ ਕਿ੍ਸਟੀਨਾ, ਗੁਰਜੰਟ ਸਿੰਘ, ਸਿਸਟਰ ਮੁਸਕਾਨ ਨੇ ਭਜਨਾ-ਗੀਤਾਂ ਰਾਹੀਂ ਪ੍ਰਭੂ-ਪ੍ਰਮੇਸ਼ਵਰ ਦੀ ਅਰਾਧਨਾ ਤੇ ਵਡਿਆਈ ਕੀਤੀ | ਪਾਸਟਰ ਕੁਲਵੰਤ ਮਸੀਹ ਨੇ ਬਾਈਬਲ 'ਚੋਂ ਪ੍ਰਵਚਨ ਕਰਦੇ ਹੋਏ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਨੇ ਪੂਰੇ ਸੰਸਾਰ ਦੇ ਲਈ ਸਲੀਬ ਉਪਰ ਜਾਨ ਦਿੱਤੀ ਅਤੇ ਐਤਵਾਰ ਦੇ ਦਿਨ ਕਬਰ 'ਚੋਂ ਜੀਅ ਉਠੇ, ਜੋ ਖੁਸ਼ੀ ਤੇ ਪ੍ਰੇਮ ਦਾ ਪ੍ਰਤੀਕ ਮੰਨਿਆ ਗਿਆ ਹੈ | ਬੰਦਗੀ 'ਚ ਬ੍ਰਦਰ ਈਸਾ ਚਰਨ, ਜੋਨ ਮਸੀਹ ਪਿੰਡ ਢੱਕ ਪੰਡੋਰੀ, ਰੀਨਾ ਮਸੀਹ, ਰਾਜਵਿੰਦਰ ਕੌਰ, ਬੀਬੀ ਜਗੀਰੋ, ਬੀਬੀ ਗੁਰਮੀਤੋ, ਮੁਸਕਾਨ, ਅਰਾਧਨਾ, ਰਮਨ ਆਦਿ ਹਾਜ਼ਰ ਸਨ |