17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਵਿਖੇ ਵਿਸਾਖੀ ਦਾ ਤਿਉਹਾਰ 12 ਤੋਂ

Ad Position 21
No active advertisement
ਅਜੀਤ ਡੈਸਕ 06-04-2026
ਬਿਲਗਾ, 5 ਅਪ੍ਰੈਲ (ਤਜਿੰਦਰ ਕੁਮਾਰ)-ਜਾਣਕਾਰੀ ਦਿੰਦਿਆਂ ਪ੍ਰਧਾਨ ਮੱਖਣ ਪੱਲਣ ਦੇਹਰਾ ਬਾਬਾ ਸੈਣਿ ਨੇ ਦੱਸਿਆ ਕਿ ਵਿਸਵ ਦੇ ਪ੍ਰਸਿੱਧ ਇਤਿਹਾਸਕ ਤੱਪ ਸਥਾਨ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਨੇੜੇ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਪੰਜ ਪਿਆਰਿਆਂ ਦੀ ਯਾਦ ਵਿਚ 12, 13, 14 ਅਪ੍ਰੈਲ ਨੂੰ ਭਾਰੀ ਵਿਸਾਖੀ ਜੋੜ ਮੇਲਾ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ (ਰਜਿ) ਪ੍ਰਬੰਧਕ ਕਮੇਟੀ ਤੇ ਨਗਰ ਪੰਚਾਇਤ ਇਲਾਕਾ ਵਾਸੀਆਂ ਵਲੋਂ ਮਨਾਇਆ ਜਾਵੇਗਾ, 12 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, 13 ਅਪ੍ਰੈਲ ਨੂੰ ਵਿਸ਼ਾਲ ਨਗਰ ਕੀਰਤਨ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ 'ਚ 11 ਵਜੇ ਆਰੰਭ ਹੋਵੇਗਾ | ਜੋ ਪ੍ਰਤਾਬਪਪੁਰਾ, ਸੰਗਤਪੁਰਾ, ਕਲਿਆਣਪੁਰਾ, ਬੇਗਮਪੁਰ ਅੱਡਾ, ਭੈਣੀ, ਹਰੀਪੁਰ ਖਾਲਸਾ, ਮੀਓਵਾਲ, ਮੌ ਸਾਹਿਬ, ਰਾਮਾ ਖੇਲਾ ਤੋਂ ਹੁੰਦਾ ਹੋਇਆ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ ਸਮਾਪਤ ਹੋਵੇਗਾ | 14 ਅਪੈ੍ਰਲ ਨੂੰ ਸਵੇਰੇ 9 ਵਜੇ ਤੋਂ 10 ਵਜੇ ਨਿਸਾਨ ਸਾਹਿਬ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਸਮਾਗਮ ਦੀ ਜਾਣਕਾਰੀ ਦੇਹਰਾ ਬਾਬਾ ਸੈਣਿ ਭਗਤ ਜੀ ਪ੍ਰਤਾਬਪੁਰਾ (ਰਜਿ) ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਪੱਲਣ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦਿੱਤੀ | ਇਸ ਮੌਕੇ ਪ੍ਰਧਾਨ ਮੱਖਣ ਪੱਲਣ, ਸਰਵਣ ਸਿੰਘ ਫੌਜੀ ਸੀਨੀਅਰ ਮੀਤ ਪ੍ਰਧਾਨ, ਚਰਨਜੀਤ ਸਿੰਘ ਲਾਡੀ ਵਾਈਸ ਪ੍ਰਧਾਨ, ਸਰਵਣ ਸਿੰਘ ਮੁੱਲਾਂਪੁਰ ਜਰਨਲ ਸਕੱਤਰ, ਮਾਸਟਰ ਜਸਵਿੰਦਰ ਸਿੰਘ ਖਜਾਨਚੀ, ਗੁਰਜੀਤ ਸਿੰਘ ਸੈਲੋਪਾਲ, ਮਿੰਟੂ ਰੋਗਲਾ, ਡਾ. ਗੁਰਜੀਤ ਸਿੰਘ ਭੀਖੀ, ਡਾ. ਗੁਰਜੀਤ ਤੇ ਕਮੇਟੀ ਮੈਬਰ ਤੇ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਦਫਤਰ ਦੇ ਬਾਹਰ ਧਰਨਾ ਅੱਜ-ਲੋਹਗੜ੍ਹ ਅਗਲੀ ਖ਼ਬਰ ਡੀ. ਸੀ. ਦਫਤਰ ਦੇ ਬਾਹਰ ਧਰਨਾ ਅੱਜ-ਲੋਹਗੜ੍ਹ
Ad Position 24