19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਧਾਇਕ ਬਲਕਾਰ ਸਿੰਘ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 10-04-2026
ਕਿਸ਼ਨਗੜ੍ਹ/ਭੋਗਪੁਰ, 9 ਅਪ੍ਰੈਲ (ਹੁਸਨ ਲਾਲ/ਡੱਲੀ)-ਦੁਆਬਾ ਕਿਸਾਨ ਕਮੇਟੀ, ਦੁਆਬਾ ਕਿਸਾਨ ਵੈੱਲਫੇਅਰ ਕਮੇਟੀ, ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਤੇ ਹਲਕਾ ਭੋਗਪੁਰ ਦੇ ਕਿਸਾਨਾਂ ਵਲੋਂ ਹਲਕਾ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਨਾਲ ਮੀਟਿੰਗ ਕਰਦਿਆਂ ਆਪਣੀਆਂ ਮੰਗਾਂ ਸੰਬੰਧੀ ਇਕ ਮੰਗ-ਪੱਤਰ ਦਿੱਤਾ | ਮੰਗ-ਪੱਤਰ 'ਚ ਆਪਣੀਆਂ ਮੰਗਾਂ ਸੰਬੰਧੀ ਕਿਸਾਨ ਆਗੂ ਹਰਮਿੰਦਰ ਸਿੰਘ ਸਿੰਘਪੁਰ, ਅਵਤਾਰ ਸਿੰਘ ਢੇਸੀ, ਇੰਦਰਜੀਤ ਸਿੰਘ ਰਾਣਾ ਆਦਿ ਆਗੂਆਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਬੇ ਮੌਸਮੀ ਬਰਸਾਤ ਕਾਰਨ ਗੰਨੇ ਦਾ ਝਾੜ 200 ਤੋਂ 250 ਕੁਇੰਟਲ ਹੀ ਪ੍ਰਾਪਤ ਹੋਇਆ ਜੋ ਕਿ ਬਹੁਤ ਹੀ ਘੱਟ ਹੈ | ਭੋਗਪੁਰ ਸ਼ੂਗਰ ਮਿੱਲ ਪ੍ਰਬੰਧਕਾਂ ਵਲੋਂ ਝਾੜ ਘੱਟ ਨਿਕਲਣ ਦੀ ਸੂਰਤ 'ਚ ਕਿਸਾਨਾਂ ਦੀ ਗੰਨੇ ਦੀ ਫਸਲ 'ਤੇ ਪਲੈਂਟੀ ਵਜੋਂ 41 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ, ਜਿਸ ਨੂੰ ਮੁਆਫ ਕੀਤਾ ਜਾਣਾ ਚਾਹੀਦਾ ਕਿਉਂਕਿ ਬੇਮੌਸਮੀ ਬਰਸਾਤ ਕਾਰਨ ਝਾੜ ਘੱਟ ਨਿਕਲਣ ਕਾਰਨ ਕਿਸਾਨ ਆਪਣੇ ਟੀਚੇ ਤੋਂ ਬਹੁਤ ਪਿੱਛੇ ਰਹਿ ਗਏ ਹਨ, ਜਿਸ ਕਾਰਨ ਪਲੈਂਟੀ ਦਾ ਕੋਈ ਅਰਥ ਨਹੀਂ ਬਣਦਾ ਅਤੇ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਭੋਗਪੁਰ ਸੂਗਰ ਮਿੱਲ ਵਲੋਂ ਇਹ ਪਲੈਂਟੀ ਖਤਮ ਕੀਤੀ ਜਾਣੀ ਚਾਹੀਦੀ ਹੈ | ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਇਲਾਕਿਆਂ ਵਿਚ ਗੜੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਤੁਰੰਤ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇ | ਇਸ ਮੌਕੇ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਨੇ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਸਰਕਾਰ ਕੋਲ ਆਪਣੇ ਹਲਕੇ ਦੇ ਦੀਆਂ ਜਾਇਜ਼ ਮੰਗਾਂ ਸੰਬੰਧੀ ਆਵਾਜ਼ ਉਠਾਉਣਗੇ | ਇਸ ਮੌਕੇ ਗੁਰਪਾਲ ਸਿੰਘ ਪਾਲਾ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ, ਜੋਬਨ ਸਿੰਘ ਪੰਨੂੰ, ਸਾਬੀ ਘੋੜਾਵਾਹੀ, ਗੁਰਦੀਪ ਸਿੰਘ ਆਲਮਗੀਰ, ਰਣਜੀਤ ਸਿੰਘ ਜਲੋਵਾਲ, ਜਤਿੰਦਰ ਸਿੰਘ, ਬਲਜੀਤ ਸਿੰਘ ਮੋਗਾ, ਅਮਰਜੀਤ ਸਿੰਘ ਚਾਹੜਕੇ, ਭੁਪਿੰਦਰ ਸਿੰਘ, ਸੁੱਖਜਿੰਦਰ ਸਿੰਘ ਕੁਰਾਲਾ, ਬਲਜੀਤ ਸਿੰਘ ਘੁੱਗਾਂ, ਬਲਵੀਰ ਰਾਮ, ਪਰਮਵੀਰ ਸਿੰਘ ਹਰਵਿੰਦਰ ਸਿੰਘ ਢਿੱਲੋ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਮੀਨਾਰ ਅੱਜ ਅਗਲੀ ਖ਼ਬਰ ਸੰਸਦ ਮੈਂਬਰ ਚੰਨੀ ਦੇ ਮਿਲਣੀ ਸਮਾਗਮ ਵਿਚ ਨਕੋਦਰ ਹਲਕੇ ਤੋਂ ਸੈਂਕੜੇ ਵਰਕਰਾਂ ਦੀ ਸ਼ਮੂਲੀਅਤ-ਡਾ. ਨਵਜੋਤ ਸਿੰਘ ਦਾਹੀਆ
Ad Position 24