ਕਿਸ਼ਨਗੜ੍ਹ, 9 ਅਪ੍ਰੈਲ (ਹੁਸਨ ਲਾਲ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਸੈਮੀਨਾਰ 10 ਅਪ੍ਰੈਲ ਨੂੰ ਸੰਤ ਸਰਵਣ ਦਾਸ ਚੈਰੀਟੇਬਲ ਅੱਖਾਂ ਦੇ ਹਸਪਤਾਲ ਡੇਰਾ ਸੱਚਖੰਡ ਬੱਲਾਂ 'ਚ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਸੀਰ ਗੋਵਰਧਨ ਪੁਰ ਵਾਰਾਣਸੀ (ਉੱਤਰ ਪ੍ਰਦੇਸ਼) ਤੇ ਅਖਿਲ ਭਾਰਤੀਆਂ ਰਵਿਦਾਸੀਆਂ ਸੰਗਠਨ ਰਜਿ: (ਪੰਜਾਬ) ਵਲੋਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ | ਸੈਮੀਨਾਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸੰਤ ਨਿਰੰਜਨ ਦਾਸ ਜੀ, ਸੇਵਾਦਾਰ ਹਰਦੇਵ ਦਾਸ, ਮੈਨੇਜਰ ਬਾਬੂ ਧਰਮਪਾਲ ਸਿਮਕ, ਟਰੱਸਟ ਸਕੱਤਰ ਸਤਪਾਲ ਹੀਰ, ਡਾ. ਬਲਵੀਰ ਮੰਨਣ, ਨਿਰੰਜਨ ਦਾ ਚੀਮਾ (ਦੋਨੋਂ ਟਰੱਸਟੀ) ਆਦਿ ਸਭ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸੈਮੀਨਾਰ ਦੌਰਾਨ ਪ੍ਰੋ: ਜੀ. ਸੀ. ਕੌਲ ਸਾਬਕਾ ਮੁਖੀ ਪੋਸਟ ਗਰੈਜੂਏਟ ਵਿਭਾਗ ਡੀ. ਏ. ਵੀ. ਕਾਲਜ (ਜਲੰਧਰ), ਡਾ. ਗੁਰਮੀਤ ਕੱਲਰਮਾਜਰੀ ਉੱਘੇ ਵਿਦਵਾਨ, ਸਾਹਿਤਕਾਰ ਤੇ ਆਲੋਚਕ ਪਟਿਆਲਾ ਅਤੇ ਪ੍ਰੋ: (ਡਾ.) ਦੇਵ ਕੁਮਾਰ ਮੁਖੀ ਇਤਿਹਾਸ ਵਿਭਾਗ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਹੁਸ਼ਿਆਰਪੁਰ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਉਨ੍ਹਾਂ ਦੀ ਸਮੁੱਚੀ ਮਾਨਵਤਾ ਪ੍ਰਤੀ ਉਦਾਰਵਾਦੀ ਵਿਚਾਰਧਾਰਾ ਤੇ ਜੀਵਨ ਮਿਸ਼ਨ 'ਤੇ ਅਧਾਰਿਤ ਖੁੱਲ੍ਹੀ ਵਿਚਾਰ ਚਰਚਾ ਹੋਵੇਗੀ |