19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਨੇ ਨਾਂਦੇੜ 'ਚ ਲਗਾਈ 'ਲਾਫ਼ਟਰ ਕਲਾਸ'

Ad Position 21
No active advertisement
ਅਜੀਤ ਡੈਸਕ 10-04-2026
ਸ਼ਾਹਕੋਟ, 9 ਅਪ੍ਰੈਲ (ਸੁਖਦੀਪ ਸਿੰਘ)-ਸ਼ਾਹਕੋਟ ਦੇ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵਲੋਂ ਨਾਂਦੇੜ 'ਚ ਉਤਸ਼ਾਹ ਦੇ ਨਾਲ ਸਟੇਟ ਪ੍ਰਧਾਨ ਅਨਿਲ ਅੰਮਿ੍ਤ ਵਾਰੇ ਤੇ ਸੁਰੇਸ਼ ਲੰਗੜਾਪਰੇ ਦੇ ਸਹਿਯੋਗ ਦੇ ਨਾਲ ਲਾਫ਼ਟਰ ਕਲਾਸ ਲਗਾਈ ਗਈ | ਪ੍ਰੋਗਰਾਮ 'ਚ 200 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ | ਸਭ ਤੋਂ ਪਹਿਲਾਂ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਨੇ ਸੰਗੀਤ ਦੇ ਨਾਲ ਸਾਧਕਾਂ ਨੂੰ ਕਸਰਤ ਕਰਵਾਈ, ਉਪਰੰਤ ਉਨ੍ਹਾਂ ਵਲੋਂ ਪੇਸ਼ ਕਰਵਾਈਆਂ ਕੋਰਿਓਗ੍ਰਾਫੀਆਂ ਨੇ ਸਾਧਕਾਂ ਨੂੰ ਨੱਚਣ ਲਗਾ ਦਿੱਤਾ | ਸਾਰੇ ਸਾਧਕਾਂ ਨੇ ਲਾਫ਼ਟਰ ਕਲਾਸ ਦਾ ਖੂਬ ਆਨੰਦ ਮਾਣਿਆ | ਯੋਗ ਗੁਰੂ ਮਠਾੜੂ ਨੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਅੰਗ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵੱਡੀ ਤੋਂ ਵੱਡੀ ਬਿਮਾਰੀ ਯੋਗ ਨਾਲ ਠੀਕ ਕੀਤੀ ਜਾ ਸਕਦੀ ਹੈ | ਉਨ੍ਹਾਂ ਨੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸਾਰੇ ਸਾਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗਿਆਨੀ ਅੰਮਿ੍ਤਪਾਲ ਸਿੰਘ, ਪਰਵਿੰਦਰ ਸਿੰਘ ਮਠਾੜੂ, ਜਸਪਾਲ ਸਿੰਘ ਜੰਡੂ, ਭੁਪਿੰਦਰ ਨੰਦੜਾ, ਹਰੇ ਰਾਮ ਚੰਦਰਾ, ਹਨੂੰਮਤ ਦਾਸੇ, ਸ੍ਰੀ ਰਾਮ ਮੋਰੋ, ਸਰਬਜੀਤ ਸਿੰਘ, ਸਦਾਸ਼ਿਵ ਪਾਟਿਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਹ/ਣ ਬਰਾਮਦਗੀ ਮਾਮਲੇ ਵਿਚ S.H.O. Shahkot, A.S.I. ਅਤੇ ਮਹਿਲਾ ਕਾਂਸਟੇਬਲ ਲਾਈਨ ਹਾਜ਼ਰ ਅਗਲੀ ਖ਼ਬਰ ਸੈਮੀਨਾਰ ਅੱਜ
Ad Position 24